ਗਾਇਕਾ ਹਰਸ਼ਦੀਪ ਕੌਰ ਨੇ ਸ਼ੇਅਰ ਕੀਤੀ ਬੇਟੇ ਦੀ ਪਹਿਲੀ ਤਸਵੀਰ
ਗਾਇਕਾ ਹਰਸ਼ਦੀਪ ਕੌਰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਆਪਣੇ ਗਰਭਕਾਲ ਦੌਰਾਨ ਵੀ ਕਈ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ ਸਨ। ਹੁਣ ਉਨ੍ਹਾਂ ਆਪਣੇ ਪੁੱਤਰ ਦੀ ਤਸਵੀਰ ਪਹਿਲੀ ਵਾਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ; ਜਿਸ ਵਿੱਚ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਵੀ ਵਿਖਾਈ ਦੇ ਰਹੇ ਹਨ। ਤਿੰਨੇ ਇਸ ਤਸਵੀਰ ’ਚ ਸੋਹਣੇ ਲੱਗਦੇ ਹਨ।

ਚੰਡੀਗੜ੍ਹ: ਗਾਇਕਾ ਹਰਸ਼ਦੀਪ ਕੌਰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਆਪਣੇ ਗਰਭਕਾਲ ਦੌਰਾਨ ਵੀ ਕਈ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ ਸਨ। ਹੁਣ ਉਨ੍ਹਾਂ ਆਪਣੇ ਪੁੱਤਰ ਦੀ ਤਸਵੀਰ ਪਹਿਲੀ ਵਾਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ; ਜਿਸ ਵਿੱਚ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਵੀ ਵਿਖਾਈ ਦੇ ਰਹੇ ਹਨ। ਤਿੰਨੇ ਇਸ ਤਸਵੀਰ ’ਚ ਸੋਹਣੇ ਲੱਗਦੇ ਹਨ।
ਹਰਸ਼ਦੀਪ ਕੌਰ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ’ਚ ਉਹ ਨੀਲੇ ਰੰਗ ਦੇ ਫੁੱਲਾਂ ਵਾਲੇ ਗਾਊਨ ’ਚ ਵਿਖਾਈ ਦੇ ਰਹੇ ਹਨ। ਉਨ੍ਹਾਂ ਦੇ ਪਤੀ ਲਾਲ ਰੰਗ ਦੀ ਕਮੀਜ਼ ਤੇ ਲਾਲ ਰੰਗ ਦੀ ਹੀ ਦਸਤਾਰ ਵਿੱਚ ਦਿਸ ਰਹੇ ਹਨ। ਮਨਕੀਤ ਸਿੰਘ ਨੇ ਆਪਣੇ ਪੁੱਤਰ ਨੂੰ ਚੁੱਕਿਆ ਹੋਇਆ ਹੈ। ਹਰਸ਼ਦੀਪ ਉਨ੍ਹਾਂ ਨੂੰ ਪਿਆਰ ਨਾਲ ਵੇਖ ਰਹੇ ਹਨ।
ਤਸਵੀਰ ਨਾਲ ਹਰਸ਼ਦੀਪ ਨੇ ਕੈਪਸ਼ਨ ’ਚ ਲਿਖਿਆ ਹੈ, ਸਾਡੇ ਤਿੰਨਾਂ ਵੱਲੋਂ ਤੁਹਾਡਾ ਸਭ ਦਾ ਧੰਨਵਾਦ! ਪਿਛਲੇ ਕੁਝ ਦਿਨਾਂ ’ਚ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ ਪਰ ਇੱਕ ਚੀਜ਼ ਨਹੀਂ ਬਦਲੀ ਹੈ, ਉਹ ਹੈ ਸਾਡੇ ਲਈ ਤੁਹਾਡਾ ਪਿਆਰ ਤੇ ਆਸ਼ੀਰਵਾਦ। ਸਤਿਨਾਮ ਵਾਹਿਗੁਰੂ।
ਇਸ ਤੋਂ ਪਹਿਲਾਂ ਹਰਸ਼ਦੀਪ ਕੌਰ ਨੇ ਆਪਣੀ ਗਰਭ–ਅਵਸਥਾ ਦਾ ਐਲਾਨ ਕਰਦਿਆਂ ਲਿਖਿਆ ਸੀ, ਇਸ ਨਿੱਕੇ ਬੱਚੇ ਨੂੰ ਮਿਲਣ ਲਈ ਬੇਕਰਾਰ ਹਾਂ, ਜੋ ਹਾਲੇ ਅੱਧਾ ਹੈ ਤੇ ਮਾਰਚ 2021 ’ਚ ਆਉਣ ਵਾਲਾ ਹੈ। ਮੈਂ ਜੂਨੀਅਰ ਕੌਰ/ਸਿੰਘ ਨੂੰ ਬਹੁਤ ਪਿਆਰ ਕਰਦੀ ਹਾਂ। ਮੈਨੂੰ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ।
ਦੱਸ ਦੇਈਏ ਹਰਸ਼ਦੀਪ ਕੌਰ ਬਾਲੀਵੁੱਡ ਤੇ ਸੰਗੀਤ ਦੀ ਦੁਨੀਆ ਵਿੱਚ ‘ਸੂਫ਼ੀ ਦੀ ਸੁਲਤਾਨਾ’ ਦੇ ਨਾਂ ਨਾਲ ਪ੍ਰਸਿੱਧ ਹਨ। ਉਨ੍ਹਾਂ ਕਈ ਫ਼ਿਲਮਾਂ ਵਿੱਚ ਹਿੱਟ ਗੀਤ ਦਿੱਤੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
