ਮਰਹੂਮ ਗਾਇਕ ਕੇਕੇ ਨੂੰ ਅੱਜ ਮੁੰਬਈ 'ਚ ਦਿੱਤੀ ਜਾਵੇਗੀ ਅੰਤਿਮ ਵਿਦਾਈ, ਸਵੇਰੇ 10 ਤੋਂ 12 ਵਜੇ ਤੱਕ ਹੋਣਗੇ ਅੰਤਿਮ ਦਰਸ਼ਨ
ਮੁੰਬਈ - ਮਰਹੂਮ ਗਾਇਕ ਕੇ.ਕੇ ਦਾ ਅੰਤਿਮ ਸੰਸਕਾਰ ਅੱਜ ਮੁੰਬਈ 'ਚ ਕੀਤਾ ਜਾਵੇਗਾ। ਉਹਨਾਂ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ 10 ਵਜੇ ਤੋਂ 12 ਵਜੇ ਤੱਕ ਪਾਰਕ ਪਲਾਜ਼ਾ ਵਰਸੋਵਾ ਕੰਪਲੈਕਸ ਦੇ ਹਾਲ 'ਚ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ
ਮੁੰਬਈ - ਮਰਹੂਮ ਗਾਇਕ ਕੇ.ਕੇ ਦਾ ਅੰਤਿਮ ਸੰਸਕਾਰ ਅੱਜ ਮੁੰਬਈ 'ਚ ਕੀਤਾ ਜਾਵੇਗਾ। ਉਹਨਾਂ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ 10 ਵਜੇ ਤੋਂ 12 ਵਜੇ ਤੱਕ ਪਾਰਕ ਪਲਾਜ਼ਾ ਵਰਸੋਵਾ ਕੰਪਲੈਕਸ ਦੇ ਹਾਲ 'ਚ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ, ਉਸ ਤੋਂ ਬਾਅਦ ਵਰਸੋਵਾ ਦੇ ਹਿੰਦੂ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਸੂਤਰਾਂ ਅਨੁਸਾਰ ਗਾਇਕ ਦੀ ਮ੍ਰਿਤਕ ਦੇਹ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਮੁੰਬਈ ਲਿਆਂਦਾ ਜਾ ਗਿਆ ਹੈ । ਇਸ ਤੋਂ ਪਹਿਲਾਂ ਬੀਤੇ ਦਿਨ , ਪੱਛਮੀ ਬੰਗਾਲ ਸਰਕਾਰ ਨੇ ਕੇਕੇ ਦੀ ਦੇਹ ਨੂੰ ਬੰਦੂਕਾਂ ਦੀ ਸਲਾਮੀ ਦੇ ਕੇ ਅੰਤਿਮ ਸ਼ਰਧਾਂਜਲੀ ਦਿੱਤੀ।
ਰਾਬਿੰਦਰ ਸਦਨ ਵਿਖੇ ਕੁਝ ਸਮੇਂ ਲਈ ਰੱਖੀ ਮਰਹੂਮ ਗਾਇਕ ਦੀ ਮ੍ਰਿਤਕ ਦੇਹ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਮਸ਼ਹੂਰ ਗਾਇਕ ਕੇਕੇ ਦਾ ਮੰਗਲਵਾਰ ਦੇਰ ਰਾਤ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਨੇ ਨਾ ਸਿਰਫ ਫਿਲਮ ਇੰਡਸਟਰੀ ਦਾ ਦਿਲ ਝੰਜੋੜਿਆ ਹੈ ਬਲਕਿ ਲੱਖਾਂ ਫ਼ੈਨਜ ਨੂੰ ਵੀ ਸਦਮਾ ਦਿੱਤਾ ਹੈ। ਕੇਕੇ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਜਦੋਂ ਕੇ.ਕੇ. ਬੀਤੀ ਰਾਤ ਕੋਲਕਾਤਾ ਵਿੱਚ ਇੱਕ ਸੰਗੀਤ ਸਮਾਰੋਹ ਵਿੱਚ ਲਗਭਗ ਇੱਕ ਘੰਟਾ ਗਾਉਣ ਤੋਂ ਬਾਅਦ ਆਪਣੇ ਹੋਟਲ ਵਾਪਸ ਪਰਤਿਆ ਤਾਂ ਉਸਨੇ ਖਰਾਬ ਸਿਹਤ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਗਾਇਕ ਨੂੰ ਕੋਲਕਾਤਾ ਦੇ ਸੀਐੱਮਆਰਆਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਸ਼ਹੂਰ ਗਾਇਕ ਦੇ ਅਚਾਨਕ ਦਿਹਾਂਤ ਤੋਂ ਬਾਅਦ ਪੀਐਮ ਮੋਦੀ ਸਮੇਤ ਕਈ ਵੱਡੀਆਂ ਹਸਤੀਆਂ ਨੇ ਉਨ੍ਹਾਂ ਦੇ ਇਸ ਦੁਨੀਆ ਤੋਂ ਚਲੇ ਜਾਣ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਅਤੇ ਲਿਖਿਆ ਕਿ ਮੈਂ ਮਸ਼ਹੂਰ ਗਾਇਕ ਕੇਕੇ (ਕ੍ਰਿਸ਼ਨਕੁਮਾਰ ਕੁਨਾਥ) ਦੇ ਬੇਵਕਤੀ ਦੇਹਾਂਤ ਤੋਂ ਦੁਖੀ ਹਾਂ। ਅਸੀਂ ਉਨ੍ਹਾਂ ਨੂੰ ਗੀਤਾਂ ਰਾਹੀਂ ਹਮੇਸ਼ਾ ਯਾਦ ਰੱਖਾਂਗੇ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਸ਼ਾਂਤੀ।'