![ABP Premium](https://cdn.abplive.com/imagebank/Premium-ad-Icon.png)
Sonam Bajwa: ਸੋਨਮ ਬਾਜਵਾ ਦੇ ਸ਼ਾਹੀ ਲੁੱਕ ਦੇ ਕਾਇਲ ਹੋਏ ਫੈਨਜ਼, ਵੀਡੀਓ ਦੇਖ ਤੁਸੀਂ ਵੀ ਕਹੋਗੇ, 'ਕਿਆ ਬਾਤ ਏ ਸੋਨਮ'
Sonam Bajwa Video: ਸੋਨਮ ਬਾਜਵਾ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਅਦਾਕਾਰਾ ਦਾ ਸ਼ਾਹੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਇਸ ਵੀਡੀਓ 'ਚ ਸੋਨਮ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ।
![Sonam Bajwa: ਸੋਨਮ ਬਾਜਵਾ ਦੇ ਸ਼ਾਹੀ ਲੁੱਕ ਦੇ ਕਾਇਲ ਹੋਏ ਫੈਨਜ਼, ਵੀਡੀਓ ਦੇਖ ਤੁਸੀਂ ਵੀ ਕਹੋਗੇ, 'ਕਿਆ ਬਾਤ ਏ ਸੋਨਮ' sonam bajwa shares her new video on social media watch her royal look Sonam Bajwa: ਸੋਨਮ ਬਾਜਵਾ ਦੇ ਸ਼ਾਹੀ ਲੁੱਕ ਦੇ ਕਾਇਲ ਹੋਏ ਫੈਨਜ਼, ਵੀਡੀਓ ਦੇਖ ਤੁਸੀਂ ਵੀ ਕਹੋਗੇ, 'ਕਿਆ ਬਾਤ ਏ ਸੋਨਮ'](https://feeds.abplive.com/onecms/images/uploaded-images/2023/04/19/bbbc252746c3e3496613619759c42f941681916600078469_original.jpg?impolicy=abp_cdn&imwidth=1200&height=675)
Sonam Bajwa New Video: ਸੋਨਮ ਬਾਜਵਾ ਨਾ ਸਿਰਫ ਪੰਜਾਬੀ ਇੰਡਸਟਰੀ ਦੀ ਟੌਪ, ਬਲਕਿ ਸਭ ਤੋਂ ਮਹਿੰਗੀ ਅਭਿਨੇਤਰੀ ਵੀ ਹੈ। ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈਕੇ ਕਾਫੀ ਸੁਰਖੀਆਂ ਵਿੱਚ ਹੈ। ਇਸ ਦੇ ਨਾਲ ਨਾਲ ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਖੂਬ ਚਰਚਾ 'ਚ ਰਹਿੰਦੀ ਹੈ।
ਹਾਲ ਹੀ 'ਚ ਸੋਨਮ ਬਾਜਵਾ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਅਦਾਕਾਰਾ ਦਾ ਸ਼ਾਹੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਇਸ ਵੀਡੀਓ 'ਚ ਸੋਨਮ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ। ਵੀਡੀਓ 'ਚ ਸੋਨਮ ਬਾਜਵਾ ਪੀਚ ਰੰਗ ਦਾ ਲਹਿੰਗਾ ਪਹਿਨੇ ਨਜ਼ਰ ਆ ਰਹੀ ਹੈ। ਉਸ ਨੇ ਆਪਣੀ ਲੁੱਕ ਨੂੰ ਹੈਵੀ ਜਿਊਲਰੀ ਤੇ ਗੂੜੇ ਮੇਕਅੱਪ ਨਾਲ ਪੂਰਾ ਕੀਤਾ। ਸੋਨਮ ਦਾ ਇਹ ਵੀਡੀਓ ਦੇਖ ਫੈਨਜ਼ ਦੀਵਾਨੇ ਹੋ ਗਏ ਹਨ। ਇਹ ਵੀਡੀਓ ਨੂੰ ਸੋਸ਼ਲ ਮੀਡੀਅ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤੁਸੀਂ ਵੀ ਦੇਖੋ ਸੋਨਮ ਦਾ ਸ਼ਾਹੀ ਅੰਦਾਜ਼:
View this post on Instagram
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੋਨਮ ਬਾਜਵਾ ਨੇ ਐਥਨਿਕ ਯਾਨਿ ਰਵਾਇਤੀ ਲੁੱਕ 'ਚ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਨੂੰ ਖੂਬ ਪਿਆਰ ਮਿਿਲਿਆ ਸੀ।
View this post on Instagram
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਦੀਆਂ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਲਈ ਤਿਆਰ ਹਨ। ਗੋਡੇ ਗੋਡੇ ਚਾਅ 26 ਮਈ, ਜਦਕਿ ਕੈਰੀ ਆਨ ਜੱਟਾ 3 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ ।
ਇਹ ਵੀ ਪੜ੍ਹੋ: ਪਠਾਨ X ਟਾਈਗਰ ਦਾ ਜ਼ਬਰਦਸਤ ਟੀਜ਼ਰ ਹੋਇਆ ਰਿਲੀਜ਼, ਐਕਸ਼ਨ ਮੋਡ 'ਚ ਨਜ਼ਰ ਆਏ ਸ਼ਾਹਰੁਖ-ਸਲਮਾਨ, ਦੇਖੋ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)