Sonam Kapoor Baby Boy: ਸੋਨਮ ਕਪੂਰ ਬਣ ਗਈ ਮਾਂ, ਬੇਟੇ ਨੂੰ ਦਿੱਤਾ ਜਨਮ
Sonam Kapoor Welcomes Baby Boy: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰ ਖੁਸ਼ੀਆਂ ਆਈਆਂ ਹਨ। ਅਦਾਕਾਰਾ ਨੇ 20 ਅਗਸਤ ਸ਼ਨੀਵਾਰ ਨੂੰ ਬੇਟੇ ਨੂੰ ਜਨਮ ਦਿਤਾ ਹੈ।
Sonam Kapoor Welcomes Baby Boy: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰ ਖੁਸ਼ੀਆਂ ਆਈਆਂ ਹਨ। ਅਦਾਕਾਰਾ ਨੇ 20 ਅਗਸਤ ਸ਼ਨੀਵਾਰ ਨੂੰ ਬੇਟੇ ਨੂੰ ਜਨਮ ਦਿਤਾ ਹੈ। ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਸ਼ਨੀਵਾਰ ਨੂੰ ਬੇਟੇ ਦਾ ਸਵਾਗਤ ਕੀਤਾ। ਸੋਨਮ ਕਪੂਰ ਦੀ ਮਾਂ ਸੁਨੀਤਾ ਕਪੂਰ ਨੇ ਜੋੜੇ ਨੂੰ ਵਧਾਈ ਦੇਣ ਵਾਲੇ ਮਸ਼ਹੂਰ ਹਸਤੀਆਂ ਦੇ ਸਕ੍ਰੀਨਸ਼ੌਟਸ ਸ਼ੇਅਰ ਕੀਤੇ ਹਨ। ਅਨੁਭਵੀ ਅਭਿਨੇਤਰੀ ਨੀਤੂ ਕਪੂਰ, ਜਿਸ ਨੇ ਜੁਗਜੱਗ ਜੀਓ ਵਿੱਚ ਸੋਨਮ ਦੇ ਪਿਤਾ ਅਨਿਲ ਕਪੂਰ ਨਾਲ ਸਹਿ-ਅਭਿਨੈ ਕੀਤਾ ਸੀ, ਨੇ ਮਾਪਿਆਂ ਦੇ ਬਿਆਨ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ। ਉਨ੍ਹਾਂ ਨੇ ਸੁਨੀਤਾ ਅਤੇ ਅਨਿਲ ਕਪੂਰ ਨੂੰ ਵਧਾਈ ਦਿੱਤੀ। ਦੇਖੋ ਨੀਤੂ ਕਪੂਰ ਦੀ ਪੋਸਟ:
ਦੱਸ ਦਈਏ ਕਿ ਸੋਨਮ ਕਪੂਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਜੂਨ ਮਹੀਨੇ `ਚ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਪਿਆਰੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਨੂੰ ਕੈਪਸ਼ਨ ਦਿਤੀ ਸੀ, "ਚਾਰ ਹੱਥ", ਇਹ ਚਾਰ ਤੈਨੂੰ ਬੈਸਟ ਪਰਵਰਿਸ਼ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਸੋਨਮ ਨੇ ਇਹ ਨੋਟ ਆਪਣੇ ਬੱਚੇ ਲਈ ਲਿਖ ਕੇ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ।
View this post on Instagram
ਕਾਬਿਲੇਗ਼ੌਰ ਹੈ ਕਿ ਸੋਨਮ ਕਪੂਰ ਨੇ ਬਿਜ਼ਨਸਮੈਨ ਆਨੰਦ ਅਹੂਜਾ ਨਾਲ 2018 `ਚ ਵਿਆਹ ਕੀਤਾ ਸੀ। ਵਿਆਹ ਤੋਂ 4 ਸਾਲਾਂ ਬਾਅਦ ਦੋਵਾਂ ਦੇ ਘਰ ਵਿੱਚ ਬੇਟੇ ਦਾ ਜਨਮ ਹੋਇਆ ਹੈ। ਸੋਨਮ ਕਪੂਰ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਤੋਂ ਥੋੜ੍ਹੀ ਦੂਰੀ ਬਣਾ ਲਈ ਸੀ। ਉਹ ਜ਼ਿਆਦਾਤਰ ਆਪਣੀ ਫ਼ੈਮਿਲੀ ਨਾਲ ਲੰਡਨ `ਚ ਹੁੰਦੀ ਸੀ।