ਪੜਚੋਲ ਕਰੋ
Advertisement
ਸੋਨੂੰ ਸੂਦ ਨੇ ਦਿੱਤੀ ਆਊਟਸਾਈਡਰਸ ਨੂੰ ਸਲਾਹ
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਇੰਡਸਟਰੀ 'ਚ ਚੱਲ ਰਹੀ ਆਊਟਸਾਈਡਰ-ਇਨਸਾਈਡਰ ਦੀ ਬਹਿਸ 'ਤੇ ਬੋਲਦਿਆਂ ਕਿਹਾ ਕਿ ਆਊਟਸਾਈਡਰ ਨੂੰ ਅਸਾਨੀ ਨਾਲ ਕੰਮ ਨਹੀਂ ਮਿਲਦਾ ਜਦਕਿ ਸਟਾਰ ਕਿੱਡਜ਼ ਨੂੰ ਅਸਾਨੀ ਨਾਲ ਕੰਮ ਮਿਲ ਜਾਂਦਾ ਹੈ।
ਮੁੰਬਈ: ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਇੰਡਸਟਰੀ 'ਚ ਚੱਲ ਰਹੀ ਆਊਟਸਾਈਡਰ-ਇਨਸਾਈਡਰ ਦੀ ਬਹਿਸ 'ਤੇ ਬੋਲਦਿਆਂ ਕਿਹਾ ਕਿ ਆਊਟਸਾਈਡਰ ਨੂੰ ਅਸਾਨੀ ਨਾਲ ਕੰਮ ਨਹੀਂ ਮਿਲਦਾ ਜਦਕਿ ਸਟਾਰ ਕਿੱਡਜ਼ ਨੂੰ ਅਸਾਨੀ ਨਾਲ ਕੰਮ ਮਿਲ ਜਾਂਦਾ ਹੈ। ਸੋਨੂੰ ਸੂਦ ਜੋ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਕਾਮਿਆਂ ਤੇ ਮਜ਼ਦੂਰਾਂ ਲਈ ਮਸੀਹਾ ਬਣ ਗਿਆ ਸੀ, ਉਸ ਨੇ ਬਾਲੀਵੁੱਡ 'ਚ 'ਇਨਸਾਈਡਰ-ਆਉਟਸਾਈਡਰ' ਬਹਿਸ 'ਤੇ ਆਪਣਾ ਪੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਟਾਰ ਕਿੱਡਜ਼ ਸਭ ਕੁਝ ਅਸਾਨੀ ਨਾਲ ਹਾਸਲ ਕਰ ਲੈਂਦੇ ਹਨ ਜਦਕਿ ਜੋ ਫਿਲਮ ਇੰਡਸਟਰੀ ਦੇ ਨਹੀਂ ਹਨ, ਉਹ ਓਨਾ ਕੁਝ ਹਾਸਲ ਨਹੀਂ ਕਰ ਸਕਦੇ। ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ‘ਆਊਟਸਾਈਡਰਸ’ ਤੇ ‘ਨੈਪੋਟਿਜ਼ਮ’ ਦੀ ਬਹਿਸ ਸ਼ੁਰੂ ਹੋ ਗਈ। ਸੋਨੂੰ ਨੇ ਸੁਸ਼ਾਂਤ ਨੂੰ ਮਿਹਨਤੀ ਲੜਕਾ ਦੱਸਿਆ।
ਸੋਨੂੰ ਸੂਦ ਨੇ ਇੱਕ ਇੰਟਰਵਿਓ ਵਿੱਚ ਕਿਹਾ, “ਜਦੋਂ ਕੋਈ ਬਾਹਰਲਾ ਆਉਂਦਾ ਹੈ ਤੇ ਵੱਡਾ ਕੰਮ ਕਰਦਾ ਹੈ ਤਾਂ ਇਹ ਸਾਨੂੰ ਬਹੁਤ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਤੇ ਇਹ ਹਰ ਨਵੇਂ ਆਉਣ ਵਾਲੇ ਨੂੰ ਉਮੀਦ ਦਿੰਦਾ ਹੈ। ਉਨ੍ਹਾਂ ਕਿਹਾ, "ਦਬਾਅ ਇੱਕ ਤੱਥ ਹੈ। ਇੱਥੇ ਹਜ਼ਾਰਾਂ ਲੋਕ ਹਨ ਜੋ ਹਰ ਰੋਜ਼ ਇਸ ਸ਼ਹਿਰ ਵਿੱਚ ਕੰਮ ਕਰਨ ਲਈ ਆਉਂਦੇ ਹਨ, ਪਰ ਬਹੁਤ ਘੱਟ ਲੋਕਾਂ ਨੂੰ ਵੱਡਾ ਬ੍ਰੇਕ ਮਿਲਦਾ ਹੈ। ਇੱਕ ਬਾਹਰੀ ਵਿਅਕਤੀ ਹਮੇਸ਼ਾਂ ਇੱਕ ਬਾਹਰੀ ਵਿਅਕਤੀ ਹੋਵੇਗਾ।"
ਸੋਨੂੰ ਨੇ ਅੱਗੇ ਕਿਹਾ, “ਜਦੋਂ ਮੈਂ ਇਸ ਸ਼ਹਿਰ 'ਚ ਆਇਆ ਤਾਂ ਮੇਰੇ ਕੋਲ ਪਹਿਲਾਂ ਹੀ ਮਕੈਨੀਕਲ ਇੰਜਨੀਅਰਿੰਗ ਦੀ ਡਿਗਰੀ ਸੀ, ਮੈਂ ਸੋਚਿਆ ਕਿ ਲੋਕ ਮੇਰੇ ਨਾਲ ਕੁਝ ਵੱਖਰਾ ਕਰਨ ਦੀ ਗੱਲ ਕਰਨਗੇ ਪਰ ਅਜਿਹਾ ਨਹੀਂ ਹੋਇਆ। ਮੈਨੂੰ ਕਿਸੇ ਵੀ ਦਫ਼ਤਰ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਮੈਂ ਪਹਿਲੇ 6-8 ਮਹੀਨਿਆਂ 'ਚ ਹੀ ਸਮਝ ਲਿਆ ਸੀ ਕਿ ਇਹ ਯਾਤਰਾ ਸਖ਼ਤ ਹੋਣ ਵਾਲੀ ਸੀ ਜਿਸ ਕਲਾਕਾਰ ਨੇ ਸਲਮਾਨ ਖਾਨ ਤੋਂ ਜੈਕੀ ਚੈਨ ਤੱਕ ਇਹ ਕੀਤਾ ਉਸ ਨੂੰ ਵੀ ਆਊਟਸਾਈਡਰ ਕਿਹਾ ਜਾਂਦਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਯਾਤਰਾ
ਪੰਜਾਬ
ਦੇਸ਼
Advertisement