Sonu Sood : ਆਈਏਐਸ ਦੀ ਪੜ੍ਹਾਈ ਮੁਫ਼ਤ `ਚ ਕਰਾਉਣਗੇ ਸੋਨੂੰ ਸੂਦ, ਜਾਣੋ ਕੀ ਹੈ ਐਕਟਰ ਦਾ ਪਲਾਨ
Sonu Sood IAS Institute: ਹਿੰਦੀ ਸਿਨੇਮਾ ਦੇ ਦਮਦਾਰ ਕਲਾਕਾਰ ਸੋਨੂੰ ਸੂਦ ਵਿਦਿਆਰਥੀਆਂ ਲਈ ਨਵੀਂ ਸੌਗਾਤ ਲੈਕੇ ਆਏ ਹਨ। ਹਾਲ ਹੀ ਵਿੱਚ ਸੋਨੂੰ ਨੇ ਆਈਏਐਸ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਸੈਂਟਰ ਦਾ ਐਲਾਨ ਕੀਤਾ ਹੈ।
Sonu Sood Free IAS Coaching: ਜੇਕਰ ਬਾਲੀਵੁੱਡ ਦੇ ਸਰਵੋਤਮ ਅਦਾਕਾਰ ਦੀ ਗੱਲ ਕਰੀਏ ਤਾਂ ਇਸ ਵਿੱਚ ਸੋਨੂੰ ਸੂਦ ਦਾ ਨਾਮ ਜ਼ਰੂਰ ਸ਼ਾਮਲ ਹੋਵੇਗਾ। ਕੋਰੋਨਾ ਦੇ ਦੌਰ 'ਚ ਲੋਕਾਂ ਲਈ ਮਸੀਹਾ ਬਣ ਕੇ ਉੱਭਰੇ ਸੋਨੂੰ ਨੇ ਇਕ ਵਾਰ ਫਿਰ ਦਿਲ ਜਿੱਤਣ ਵਾਲਾ ਕੰਮ ਕੀਤਾ ਹੈ। ਹਾਲ ਹੀ ਵਿੱਚ ਸੋਨੂੰ ਸੂਦ ਨੇ ਆਪਣੇ ਸੰਭਵਮ ਆਈਏਐਸ ਕੋਚਿੰਗ ਸੈਂਟਰ ਦਾ ਐਲਾਨ ਕੀਤਾ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਮੁਫਤ ਔਨਲਾਈਨ ਕਲਾਸਾਂ ਦਿੱਤੀਆਂ ਜਾਣਗੀਆਂ।
ਸੋਨੂੰ ਸੂਦ ਨੇ ਮੁਫਤ ਕੋਚਿੰਗ ਸੈਂਟਰ ਦੀ ਕੀਤੀ ਸ਼ੁਰੂਆਤ
ਧਿਆਨ ਯੋਗ ਹੈ ਕਿ ਸੋਨੂੰ ਸੂਦ ਸਾਲ 2020 ਦੇ ਕੋਰੋਨਾ ਦੌਰ ਤੋਂ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਨੇ ਦੇਸ਼ ਦੇ ਉਨ੍ਹਾਂ ਬੱਚਿਆਂ ਲਈ ਆਈਏਐਸ ਕੋਚਿੰਗ ਸੈਂਟਰ ਸ਼ੁਰੂ ਕੀਤਾ ਹੈ, ਜੋ ਆਰਥਿਕ ਤੰਗੀ ਕਾਰਨ ਆਪਣੇ ਸੁਪਨੇ ਸਾਕਾਰ ਨਹੀਂ ਕਰ ਪਾ ਰਹੇ ਹਨ।
View this post on Instagram
ਹਾਲ ਹੀ ਵਿੱਚ ਸੋਨੂੰ ਸੂਦ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸੰਭਵਮ ਆਈਏਐਸ ਇੰਸਟੀਚਿਊਟ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਸ ਕੋਚਿੰਗ ਸੈਂਟਰ ਦਾ ਪੋਸਟਰ ਸ਼ੇਅਰ ਕਰਦੇ ਹੋਏ ਸੋਨੂੰ ਨੇ ਲਿਖਿਆ ਹੈ ਕਿ ਆਓ ਮਿਲ ਕੇ ਨਵਾਂ ਭਾਰਤ ਬਣਾਈਏ। ਸਾਲ 2022-23 ਸੈਸ਼ਨ ਲਈ IAS ਪ੍ਰੀਖਿਆ ਲਈ ਮੁਫਤ ਔਨਲਾਈਨ ਸੰਭਵਮ ਕੋਚਿੰਗ ਸ਼ੁਰੂ ਕੀਤੀ ਜਾ ਰਹੀ ਹੈ।
ਲੋਕਾਂ ਨੇ ਦਿੱਤੇ ਅਜਿਹੇ ਪ੍ਰਤੀਕਰਮ
ਸੋਨੂੰ ਸੂਦ ਦੇ ਇਸ ਨਵੇਂ ਕਦਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਦੇ ਤਹਿਤ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਸੋਨੂੰ ਸੂਦ ਨੂੰ ਸਲਾਮ, ਤੁਸੀਂ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਅਸਲ ਵਿੱਚ ਹੀਰੋ ਹੋ। ਇਕ ਹੋਰ ਯੂਜ਼ਰ ਨੇ ਸੋਨੂੰ ਸੂਦ ਦੇ ਕੰਮ ਦੀ ਤਾਰੀਫ ਕੀਤੀ ਅਤੇ ਕਿਹਾ ਹੈ ਕਿ 'ਵਨ ਮੈਨ ਆਰਮੀ ਕੰਟਰੀ ਲਈ ਪਹਿਲੇ ਨੰਬਰ 'ਤੇ ਰਹਿਣ ਵਾਲੇ ਸੋਨੂੰ ਤੁਸੀਂ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ'।