ਸੋਨੂੰ ਸੂਦ ਨੇ ਕਿਸਾਨਾਂ ਨੂੰ ਦੱਸਿਆ ਦੇਸ਼ ਦੀ ਧੜਕਨ, ਜਾਣੋ ਹੋਰ ਕੀ ਕੁੱਝ ਕਿਹਾ
ਕੋਰੋਨਾ ਦੌਰ 'ਚ ਕਈ ਜ਼ਿੰਦਗੀਆਂ ਤੱਕ ਪਹੁੰਚਣ ਵਾਲੇ ਸੋਨੂੰ ਸੂਦ ਅਸਲ ਜ਼ਿੰਦਗੀ ਦੇ ਹੀਰੋ ਬਣ ਚੁੱਕੇ ਹਨ।ਲੌਕਡਾਉਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਵਿੱਚ ਸੋਨੂੰ ਸੂਦ ਪ੍ਰਵਾਸੀਆਂ ਦਾ ਮਸੀਹਾ ਬਣੇ ਸੀ।
ਚੰਡੀਗੜ੍ਹ: ਕੋਰੋਨਾ ਦੌਰ 'ਚ ਕਈ ਜ਼ਿੰਦਗੀਆਂ ਤੱਕ ਪਹੁੰਚਣ ਵਾਲੇ ਸੋਨੂੰ ਸੂਦ ਅਸਲ ਜ਼ਿੰਦਗੀ ਦੇ ਹੀਰੋ ਬਣ ਚੁੱਕੇ ਹਨ।ਲੌਕਡਾਉਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਵਿੱਚ ਸੋਨੂੰ ਸੂਦ ਪ੍ਰਵਾਸੀਆਂ ਦਾ ਮਸੀਹਾ ਬਣੇ ਸੀ।ਸੋਨੂੰ ਸੂਦ ਦੇ ਇਨ੍ਹਾਂ ਲੋਕ ਭਲਾਈ ਕਾਰਜਾਂ ਨੇ ਸੋਨੂੰ ਸੂਦ ਨੂੰ ਰੀਲ ਲਾਇਫ ਤੋਂ ਰੀਅਲ ਲਾਇਫ ਹੀਰੋ ਬਣਾ ਦਿੱਤਾ।ਕਿਸਾਨ ਅੰਦੋਲਨ ਬਾਰੇ ਬੋਲਦੇ ਸੋਨੂੰ ਸੂਦ ਨੇ ਕਿਹਾ ਕਿ "ਕਿਸਾਨ ਦੇਸ਼ ਦੀ ਧੜਕਨ ਹਨ ਅਤੇ ਸਰਕਾਰਾਂ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਏਬੀਪੀ ਸਾਂਝਾ ਨਾਲ ਹੋਈ ਇੱਕ ਖਾਸ ਗੱਲ ਬਾਤ ਦੌਰਾਨ ਸੋਨੂੰ ਸੂਦ ਨੇ ਰਾਜਨੀਤੀ ਵਿੱਚ ਪੈਰ ਰੱਖਣ ਦੇ ਸਵਾਲ ਦਾ ਜਵਾਬ ਦਿੱਤਾ ਅਤੇ ਸਾਫ ਕੀਤਾ ਕਿ ਉਹ ਰਾਜਨੀਤੀ ਵਿੱਚ ਆਉਣਗੇ ਜਾਂ ਨਹੀਂ। ਸੋਨੂੰ ਨੇ ਕਿਹਾ "ਪੌਲੀਟਿਕਸ ਬਾਰੇ ਅੱਗੇ ਕਦੇ ਵੀ ਸੋਚਿਆ ਜਾ ਸਕਦਾ, ਅਜੇ ਲੋਕਾਂ ਦਾ ਭਲਾ ਕਰਨ ਦਾ ਕਿਰਦਾਰ ਨਿਭਾ ਰਿਹਾ ਹਾਂ।ਮੇਰੇ ਕੰਮ ਕਰਨ ਦੀ ਅਪ੍ਰੋਚ ਅਲੱਗ ਹੈ।ਰੁਜ਼ਗਾਰ, ਸਿੱਖਿਆ ਤੇ ਮੈਡੀਕਲ ਮੁੱਖ ਮੁੱਦੇ ਹਨ।"
ਦੱਸ ਦੇਈਏ ਕਿ ਸੋਨੂੰ ਨੇ ਸਭ ਤੋਂ ਪਹਿਲਾਂ 350 ਲੋਕਾਂ ਨੂੰ ਘਰ ਪਹੁੰਚਾਇਆ ਸੀ।ਉਨ੍ਹਾਂ ਲੋਕਾਂ ਨੂੰ ਪੈਦਲ ਨਾ ਚੱਲਣ ਦੀ ਅਪੀਲ ਕੀਤੀ ਸੀ।ਸੋਨੂੰ ਨੇ ਦੱਸਿਆ ਕਿ 7.5 ਲੱਖ ਲੋਕ ਉਨ੍ਹਾਂ ਦੇ ਸੰਪਰਕ 'ਚ ਆਏ ਸੀ।ਜਿਨ੍ਹਾਂ ਨੂੰ ਬੱਸਾਂ, ਟ੍ਰੇਨਾਂ, ਨਿੱਜੀ ਵਾਹਨਾਂ ਤੇ ਫਲਾਈਟਸ ਦੇ ਜ਼ਰੀਏ ਘਰ ਪਹੁੰਚਾਇਆ ਗਿਆ।ਇਸ ਤੋਂ ਇਲਾਵਾ 14,500 ਵਿਦਿਆਰਥੀਆਂ ਨੂੰ ਬਾਹਰਲੇ ਦੇਸ਼ਾਂ ਤੋਂ ਭਾਰਤ ਲਿਆਂਦਾ ਗਿਆ।
ਸੋਨੂੰ ਸੂਦ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਨੈਗੇਟਿਵ ਨਹੀਂ ਸਾਰੇ ਪੌਜ਼ੀਟਿਵ ਰੋਲ ਆਫਰ ਹੋ ਰਹੇ ਹਨ।ਦੱਸਣਯੋਗ ਹੈ ਕਿ ਸੋਨੂੰ ਤੇ ਇੱਕ ਕਿਤਾਬ ਵੀ ਲਿਖੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਲੋਕ ਮੇਰੇ ਤੇ ਫਿਲਮ ਲਿਖ ਰਹੇ ਹਨ, ਪਰ ਪਰਦੇ 'ਤੇ ਜ਼ਿੰਦਗੀ ਉਤਾਰਨਾ ਕਾਫੀ ਮੁਸ਼ਕਲ ਹੈ।ਸੋਨੂੰ ਸੂਦ ਨੇ ਮਾਯੂਸ ਹੁੰਦੇ ਹੋਏ ਕਿਹਾ ਕਿ "ਮਾਂ ਦੇ ਨਾਮ 'ਤੇ ਸਕੌਲਰਸ਼ਿਪ ਸ਼ੁਰੂ ਕੀਤੀ ਹੈ, ਕਾਸ਼ ਮਾਂ ਦੇ ਹੁੰਦਿਆ ਸਕੌਲਰਸ਼ਿਪ ਸ਼ੁਰੂ ਕਰ ਪਾਉਂਦਾ।"