Sonu Sood: ਸੋਨੂੰ ਸੂਦ ਨੇ ਫਿਰ ਜਿੱਤਿਆ ਦਿਲ, ਰੇਹੜੀ 'ਤੇ ਡੋਸਾ ਬਣਾਉਂਦੇ ਆਏ ਨਜ਼ਰ, ਡੋਸੇ ਦੀ ਦਿੱਤੀ ਫਰੀ ਸੇਵਾ, ਵੀਡੀਓ ਵਾਇਰਲ
Sonu Sood Video: ਸੋਨੂੰ ਸੂਦ ਦਾ ਵੀਡੀਓ ਸੋਸ਼ਲ ਮੀਡੀਆ ;ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਐਕਟਰ ਇੱਕ ਡੋਸਾ ਬਣਾਉਣ ਵਾਲੀ ਰੇਹੜੀ 'ਤੇ ਖੜੇ ਹਨ। ਦੁਕਾਨਵਾਲਾ ਵੀ ਸੋਨੂੰ ਦੇ ਨਾਲ ਖੜਾ ਹੈ, ਪਰ ਡੋਸਾ ਸੋਨੂੰ ਸੂਦ ਬਣਾ ਰਹੇ ਹਨ...
Sonu Sood Viral Video: ਸੋਨੂੰ ਸੂਦ ਬੇਹਤਰੀਨ ਬਾਲੀਵੁੱਡ ਅਦਾਕਾਰਾ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਸ਼ਾਨਦਾਰ ਇਨਸਾਨ ਵੀ ਹਨ। ਸੋਨੂੰ ਸੂਦ ਨੂੰ ਆਮ ਤੇ ਬੇਸਹਾਰਾ ਲੋਕਾਂ ਦਾ ਮਸੀਹਾ ਕਿਹਾ ਜਾਂਦਾ ਹੈ। ਕਿਉਂਕਿ ਉਹ ਨਾ ਸਿਰਫ ਗਰੀਬ ਤੇ ਜ਼ਰੂਰਤਮੰਦ ਲੋਕਾਂ ਦਾ ਦੁੱਖ-ਦਰਦ ਸਮਝਦੇ ਹਨ, ਬਲਕਿ ਉਨ੍ਹਾਂ ਦੀ ਮਦਦ ਲਈ ਵਧ ਚੜ੍ਹ ਕੇ ਅੱਗੇ ਵੀ ਆਉਂਦੇ ਹਨ।
ਇਹ ਵੀ ਪੜ੍ਹੋ: ਭੋਜਪੁਰੀ ਫਿਲਮਾਂ ਦੇ ਅਜੀਬੋ-ਗਰੀਬ ਨਾਮ, ਜਿਨ੍ਹਾਂ ਨੂੰ ਸੁਣ ਕੇ ਹਾਸਾ ਰੋਕ ਪਾਉਣਾ ਮੁਸ਼ਕਲ, ਇੱਥੇ ਦੇਖੋ
ਸੋਨੂੰ ਸੂਦ ਇੰਨੀਂ ਦਿਨੀਂ ਹਿਮਾਚਲ ਦੀਆਂ ਵਾਦੀਆਂ ਵਿੱਚ ਹਨ। ਇੱਥੇ ਉਹ ਆਪਣੀ ਪੂਰੀ ਟੀਮ ਦੇ ਨਾਲ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਸੋਨੂੰ ਫਰੀ ਟਾਈਮ ਕੱਢ ਕੇ ਆਮ ਲੋਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹਨ। ਹੁਣ ਸੋਨੂੰ ਸੂਦ ਦਾ ਵੀਡੀਓ ਸੋਸ਼ਲ ਮੀਡੀਆ ;ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਐਕਟਰ ਇੱਕ ਡੋਸਾ ਬਣਾਉਣ ਵਾਲੀ ਰੇਹੜੀ 'ਤੇ ਖੜੇ ਹਨ। ਦੁਕਾਨਵਾਲਾ ਵੀ ਸੋਨੂੰ ਦੇ ਨਾਲ ਖੜਾ ਹੈ, ਪਰ ਡੋਸਾ ਸੋਨੂੰ ਸੂਦ ਬਣਾ ਰਹੇ ਹਨ। ਇਹੀ ਨਹੀਂ ਸੋਨੂੰ ਨੇ ਉੱਥੇ ਮੌਜੂਦ ਲੋਕਾਂ ਨੂੰ ਡੋਸੇ ਦੀ ਫਰੀ ਸਰਵਿਸ ਵੀ ਦਿੱਤੀ। ਸੋਨੂੰ ਸੂਦ ਦਾ ਇਹ ਵੀਡੀਓ ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ। ਇਹ ਵੀਡੀਓ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ 'ਤੇ 2 ਦਿਨ ਪਹਿਲਾਂ ਸ਼ੇਅਰ ਕੀਤਾ ਸੀ, ਜਿਸ ਨੂੰ 2 ਮਿਲੀਅਨ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ ਅਤੇ ਲੱਖਾਂ ਲੋਕ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਹਨ। ਤੁਸੀਂ ਵੀ ਦੇਖੋ ਵੀਡੀਓ:
View this post on Instagram
ਵੀਡੀਓ 'ਚ ਰੀਆ ਨੂੰ ਦੇਖ ਭੜਕੇ ਲੋਕ
ਲੋਕਾਂ ਨੂੰ ਸੋਨੂੰ ਸੂਦ ਦਾ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ, ਪਰ ਇਸ ਵੀਡੀਓ 'ਚ ਰੀਆ ਚਕਰਵਰਤੀ ਨੂੰ ਦੇਖ ਕੇ ਲੋਕ ਖੂਬ ਭੜਕ ਰਹੇ ਹਨ। ਇਸ ਦਾ ਪਤਾ ਵੀਡੀਓ ਦੇ ਕਮੈਂਟਸ ਦੇਖ ਕੇ ਲੱਗਦਾ ਹੈ।
ਕਾਬਿਲੇਗ਼ੌਰ ਹੈ ਕਿ ਸੋਨੂੰ ਸੂਦ ਨੂੰ ਆਮ ਲੋਕਾਂ ਦਾ ਸਿਤਾਰਾ ਕਿਹਾ ਜਾਂਦਾ ਹੈ। ਉਹ ਆਮ ਲੋਕਾਂ ਨਾਲ ਜੁੜਨਾ ਪਸੰਦ ਕਰਦੇ ਹਨ। ਉਹ ਅਕਸਰ ਆਪਣੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਓਡੀਸ਼ਾ ਟਰੇਨ ਹਾਦਸੇ ਦੇ ਪੀੜਤਾਂ ਲਈ ਵੀ ਐਕਟਰ ਨੇ ਸਪੈਸ਼ਲ ਹੈਲਪਲਾਈਨ ਸ਼ੁਰੂ ਕੀਤੀ ਸੀ।