ਆਖਰ ਫਿਲਮ 'ਸੂਰਿਆਵੰਸ਼ੀ' ਦੇ ਫੈਨਜ਼ ਦਾ ਇੰਤਜ਼ਾਰ ਖਤਮ
ਅੱਜ ਰੋਹਿਤ ਸ਼ੈੱਟੀ (Rohit Shetty) ਦੇ ਜਨਮ ਦਿਨ ਮੌਕੇ ਫਿਲਮ ਸੂਰਿਆਵੰਸ਼ੀ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਇਹ ਸਵਾਲ ਲੰਬੇ ਸਮੇਂ ਤੋਂ ਉੱਠ ਰਹੇ ਸੀ ਕਿ ਫਿਲਮ ਓਟੀਟੀ 'ਤੇ ਰਿਲੀਜ਼ ਹੋਵੇਗੀ ਜਾਂ ਸਿਨੇਮਾਘਰਾਂ ਵਿੱਚ, ਹੁਣ ਇਸ ਸਵਾਲ ਤੋਂ ਵੀ ਪਰਦਾ ਹਟਾ ਦਿੱਤਾ ਗਿਆ ਹੈ।
ਮੁੰਬਈ: ਲੱਖਾਂ ਹੀ ਫੈਨਜ਼ ਲੰਬੇ ਸਮੇਂ ਤੋਂ ਅਕਸ਼ੈ ਕੁਮਾਰ (Akshay Kumar) ਦੀ ਫਿਲਮ 'ਸੂਰਿਆਵੰਸ਼ੀ' (Sooryavanshi) ਦੀ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਫਾਇਨਲੀ ਰੋਹਿਤ ਸ਼ੈੱਟੀ (Rohit Shetty) ਦੇ ਜਨਮ ਦਿਨ ਮੌਕੇ ਫਿਲਮ ਸੂਰਿਆਵੰਸ਼ੀ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਸਵਾਲ ਲੰਬੇ ਸਮੇਂ ਤੋਂ ਉੱਠ ਰਹੇ ਸੀ ਕਿ ਫਿਲਮ ਓਟੀਟੀ 'ਤੇ ਰਿਲੀਜ਼ ਹੋਵੇਗੀ ਜਾਂ ਸਿਨੇਮਾਘਰਾਂ ਵਿੱਚ, ਹੁਣ ਇਸ ਸਵਾਲ ਤੋਂ ਵੀ ਪਰਦਾ ਹਟਾ ਦਿੱਤਾ ਗਿਆ ਹੈ।ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਸਟਾਰਰ ਫਿਲਮ ਸੂਰਿਆਵੰਸ਼ੀ 30 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਅਕਸ਼ੇ ਕੁਮਾਰ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਕਸ਼ੈ ਕੁਮਾਰ ਨੇ ਆਪਣੇ ਟਵੀਟ ਵਿੱਚ ਲਿਖਿਆ- ਅਸੀਂ ਤੁਹਾਡੇ ਨਾਲ ਸਿਨੇਮਾ ਦਾ ਇੱਕ ਦਮਦਾਰ ਐਕਸਪੀਰੀਐਂਸ ਦਾ ਵਾਅਦਾ ਕੀਤਾ ਸੀ ਤੇ ਇਹ ਵਾਅਦਾ ਪੂਰਾ ਹੋਵੇਗਾ। ਆਖਰਕਾਰ ਇੰਤਜ਼ਾਰ ਹੋਇਆ ਖਤਮ... ਪੁਲਿਸ ਆ ਰਹੀ ਹੈ। ਸੂਰਿਆਵੰਸ਼ੀ 30 ਅਪ੍ਰੈਲ 2021 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।' #Sooryavanshi30thApril ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਸੂਰਿਆਵੰਸ਼ੀ ਦਾ ਟ੍ਰੇਲਰ ਸਾਲ 2020 ਦੀ 2 ਮਾਰਚ ਨੂੰ ਰਿਲੀਜ਼ ਹੋਇਆ ਸੀ ਤੇ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਉਦੋਂ ਤੋਂ ਦਰਸ਼ਕ ਬੇਸਬਰੀ ਇਸ ਨਾਲ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਜਦੋਂ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ ਤਾਂ ਫੈਨਜ਼ ਬਹੁਤ ਖੁਸ਼ ਹਨ।
ਇਹ ਫਿਲਮ ਸੂਰਿਆਵੰਸ਼ੀ ਰੋਹਿਤ ਸ਼ੈੱਟੀ ਦੀ ਕੋਪ ਯੂਨੀਵਰਸ ਦਾ ਹਿੱਸਾ ਹੈ, ਇਸ ਲਈ ਸਿੰਘਮ ਅਜੈ ਦੇਵਗਨ ਤੇ ਸਿੰਬਾ ਰਣਵੀਰ ਸਿੰਘ ਵੀ ਫਿਲਮ ਵਿੱਚ ਕੈਮਿਓ ਕਰਦੇ ਨਜ਼ਰ ਆਉਣਗੇ। ਫਿਲਮ 'ਚ ਸੋਲਿਡ ਐਕਸ਼ਨ ਦੇਖਣ ਨੂੰ ਮਿਲੇਗਾ, ਇਹ ਗੱਲ ਤਾਂ ਫਿਲਮ ਦੇ ਟ੍ਰੇਲਰ ਤੋਂ ਹੀ ਸਾਫ ਹੋ ਗਈ ਸੀ। ਬੱਸ ਹੁਣ ਹਰ ਕਿਸੇ ਨੂੰ ਇੰਤਜ਼ਾਰ ਹੈ ਤਾਂ ਉਹ ਹੈ ਫਿਲਮ ਦੇ ਰਿਲੀਜ਼ ਹੋਣ ਦਾ।ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ