Dance Plus Pro: ਡਾਂਸ ਰਿਐਲਟੀ ਸ਼ੋਅ ਦੇ ਸਟੇਜ 'ਤੇ ਆ ਗਿਆ ਅਵਾਰਾ ਕੁੱਤਾ, ਫਿਰ ਸੈਲੇਬ੍ਰਿਟੀ ਜੱਜਾਂ ਕੀਤਾ ਅਜਿਹਾ ਕੰਮ, ਵੀਡੀਓ ਹੋਇਆ ਵਾਇਰਲ
Remo Desouza: ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਡਾਂਸ ਰਿਐਲਟੀ ਸ਼ੋਅ ਦੇ ਸੈੱਟ ਤੋਂ। ਡਾਂਸ ਪਲੱਸ ਪ੍ਰੋ ਨਾਮ ਦੇ ਇਸ ਸ਼ੋਅ ਨੂੰ ਮਸ਼ਹੂਰ ਡਾਂਸ ਕੋਰੀਓਗਰਾਫਰ ਰੈਮੋ ਡਿਸੂਜ਼ਾ ਜੱਜ ਕਰਦੇ ਹਨ।
Dog On Dance Stage Video: ਇੰਡੀਆ 'ਚ ਕਾਫੀ ਜ਼ਿਆਦਾ ਗਿਣਤੀ 'ਚ ਕੁੱਤੇ ਗਲੀਆਂ 'ਚ ਘੁੰਮਦੇ ਹਨ। ਇੱਕ ਰਿਪੋਰਟ ਦੇ ਮੁਤਾਬਕ ਇੰਡੀਆ 'ਚ 10 ਕਰੋੜ ਅਵਾਰਾ ਕੁੱਤੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਕੁੱਤਿਆਂ ਦੀ ਕਿਸਮਤ ਖਰਾਬ ਹੀ ਹੁੰਦੀ ਹੈ, ਇਨ੍ਹਾਂ ਵਿਚਾਰਿਆਂ ਨੂੰ ਕਿਤੋਂ ਵੀ ਪਿਆਰ ਨਹੀਂ ਮਿਲਦਾ। ਨਾ ਹੀ ਜ਼ਿਆਦਾਤਰ ਲੋਕ ਇਨ੍ਹਾਂ ਨੂੰ ਕੁੱਝ ਖਾਣਾ ਦੇਣਾ ਪਸੰਦ ਕਰਦੇ ਹਨ। ਪਰ ਜਦੋਂ ਵੀ ਕੱੁਤਿਆਂ ਦੀ ਕੋਈ ਅਜਿਹੀ ਵੀਡੀਓ ਆਉਂਦੀ ਹੈ, ਜਿਸ ਵਿੱਚ ਕੋਈ ਇਨ੍ਹਾਂ 'ਤੇ ਪਿਆਰ ਲੁਟਾਉਂਦਾ ਨਜ਼ਰ ਆਉਂਦਾ ਹੈ, ਤਾਂ ਉਹ ਝੱਟ ਵਾਇਰਲ ਹੋ ਜਾਂਦੀ ਹੈ।
ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਡਾਂਸ ਰਿਐਲਟੀ ਸ਼ੋਅ ਦੇ ਸੈੱਟ ਤੋਂ। ਡਾਂਸ ਪਲੱਸ ਪ੍ਰੋ ਨਾਮ ਦੇ ਇਸ ਸ਼ੋਅ ਨੂੰ ਮਸ਼ਹੂਰ ਡਾਂਸ ਕੋਰੀਓਗਰਾਫਰ ਰੈਮੋ ਡਿਸੂਜ਼ਾ ਜੱਜ ਕਰਦੇ ਹਨ। ਉਨ੍ਹਾਂ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜੋ ਕਿ ਹੁਣ ਅੱਗ ਵਾਂਗ ਵਾਇਰਲ ਹੋ ਰਹੀ ਹੈ।
ਇਸ ਵੀਡੀਓ 'ਚ ਸ਼ੋਅ ਦੀ ਸ਼ੂਟਿੰਗ ਚੱਲਦੀ ਦਿਖਾਈ ਦਿੰਦੀ ਹੈ। ਸ਼ੂਟਿੰਗ ਦੌਰਾਨ ਡਾਂਸ ਸਟੇਜ 'ਤੇ ਇੱਕ ਕੁੱਤਾ ਆ ਜਾਂਦਾ ਹੈ। ਸਭ ਲੋਕ ਸਟੇਜ 'ਤੇ ਕੁੱਤੇ ਨੂੰ ਆਉਂਦੇ ਦੇਖ ਹੈਰਾਨ ਹੋ ਜਾਂਦੇ ਹਨ। ਸ਼ੋਅ ਦੇ ਹੋਸਟ ਤੁਰੰਤ ਹੱਥ ਫੈਲਾ ਕੇ ਕੁੱਤੇ ਨੂੰ ਆਪਣੇ ਵੱਲ ਬੁਲਾਉਂਦੇ ਹਨ ਅਤੇ ਉਹ ਬੜੇ ਪਿਆਰ ਨਾਲ ਉਨ੍ਹਾਂ ਕੋਲ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਰੈਮੋ ਡਿਸੂਜ਼ਾ ਨੇ ਕੁੱਤੇ ਨੂੰ ਆਪਣੇ ਕੋਲ ਬੁਲਾਇਆ ਤਾਂ ਉਹ ਤੁਰੰਤ ਭੱਜ ਕੇ ਉਨ੍ਹਾਂ ਕੋਲ ਗਿਆ ਅਤੇ ਡਿਸੂਜ਼ਾ ਨੇ ਕੁੱਤੇ ਨੂੰ ਗੋਦੀ ਚੁੱਕ ਲਿਆ। ਇਸ ਤੋਂ ਬਾਅਦ ਜੋ ਹੋਇਆ ਦੇਖੋ ਵੀਡੀਓ:
View this post on Instagram
ਕੁੱਤੇ 'ਤੇ ਖੂਬ ਪਿਆਰ ਲੁਟਾਉਂਦੇ ਆਏ ਨਜ਼ਰ, ਵੀਡੀਓ ਨੂੰ ਮਿਲੀਅਨ ਵਿਊਜ਼
ਦੱਸ ਦਈਏ ਕਿ ਰੈਮੋ ਡਿਸੂਜ਼ਾ ਕੁੱਤੇ 'ਤੇ ਪਿਆਰ ਲੁਟਾਉਂਦੇ ਨਜ਼ਰ ਆਂ ਰਹੇ ਹਨ। ਦੋ ਦਿਨ ਪਹਿਲਾਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਕਰੋੜਾਂ ਲੋਕ ਦੇਖ ਚੁੱਕੇ ਹਨ, ਜਦਕਿ ਵੀਡੀਓ ਨੂੰ 1 ਮਿਲੀਅਨ ਤੋਂ ਜ਼ਿਆਂਦਾ ਲਾਈਕਸ ਮਿਲ ਚੁੱਕੇ ਹਨ। ਇਸ ਵੀਡੀਓ ;ਤੇ ਹਜ਼ਾਰਾਂ ਲੋਕ ਕਮੈਂਟ ਕਰ ਰਹੇ ਹਨ, ਇਨ੍ਹਾਂ ਵਿੱਚ ਸੈਲੇਬ੍ਰਿਟੀ ਵੀ ਸ਼ਾਮਲ ਹਨ।