ਪੜਚੋਲ ਕਰੋ

Punjabi Stars: ਇਨ੍ਹਾਂ ਪੰਜਾਬੀ ਸਿਤਾਰਿਆਂ ਦੇ ਬੱਚੇ ਕਿਉਂ ਨਹੀਂ ਕਰ ਪਾਏ ਇੰਡਸਟਰੀ 'ਚ ਕਮਾਲ? ਬਦਕਿਸਮਤੀ ਜਾਂ ਇੰਡਸਟਰੀ ਦੀ ਇਗਨੋਰੈਂਸ?

Pollywood News: ਅੱਜ ਅਸੀਂ ਤੁਹਾਨੂੰ ਅਜਿਹੇ ਪੰਜਾਬੀ ਸਿੰਗਰਾਂ ਬਾਰੇ ਦੱਸ ਰਹੇ ਹਾਂ, ਜੋ ਖੁਦ ਸਟਾਰ ਕਲਾਕਾਰ ਹਨ, ਪਰ ਉਨ੍ਹਾਂ ਦੇ ਬੱਚੇ ਪੰਜਾਬੀ ਇੰਡਸਟਰੀ ਦੇ ਏ ਲਿਸਟਰਾਂ ਵੱਲੋਂ ਇਗਨੋਰ ਕੀਤੇ ਗਏ ਹਨ।

Pollywood News: ਗਲੈਮਰ ਦੀ ਦੁਨੀਆ ਵੀ ਅਜੀਬ ਹੁੰਦੀ ਹੈ। ਕਹਿੰਦੇ ਹਨ ਕਿ ਇਸ ਇੰਡਸਟਰੀ 'ਚ ਟੈਲੇਂਟ 40 ਪਰਸੈਂਟ ਤਾਂ ਕਿਸਮਤ 60 ਪਰਸੈਂਟ ਕੰਮ ਕਰਦੀ ਹੈ। ਇਹ ਉਦਾਹਰਣ ਕਈ ਕਲਾਕਾਰਾਂ 'ਤੇ ਬਿਲਕੁਲ ਫਿੱਟ ਬੈਠਦੀ ਹੈ, ਜਿਹੜੇ ਖੁਦ ਤਾਂ ਆਪਣੇ ਸਮੇਂ 'ਚ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੇ ਰਾਜੇ ਰਹੇ ਹਨ, ਪਰ ਉਨ੍ਹਾਂ ਦੇ ਬੱਚੇ ਉਨ੍ਹਾਂ ਵਰਗਾ ਨਾਮ ਤੇ ਸ਼ੋਹਰਤ ਨਹੀਂ ਕਮਾ ਸਕੇ। ਅੱਜ ਅਸੀਂ ਤੁਹਾਨੂੰ ਅਜਿਹੇ ਪੰਜਾਬੀ ਸਿੰਗਰਾਂ ਬਾਰੇ ਦੱਸ ਰਹੇ ਹਾਂ, ਜੋ ਖੁਦ ਸਟਾਰ ਕਲਾਕਾਰ ਹਨ, ਪਰ ਉਨ੍ਹਾਂ ਦੇ ਬੱਚੇ ਪੰਜਾਬੀ ਇੰਡਸਟਰੀ ਦੇ ਏ ਲਿਸਟਰਾਂ ਵੱਲੋਂ ਇਗਨੋਰ ਕੀਤੇ ਗਏ ਹਨ। 

ਕੁਲਵਿੰਦਰ ਢਿੱਲੋਂ ਤੋਂ ਸੁਰਜੀਤ ਬਿੰਦਰੱਖੀਆ। ਕਈ ਅਜਿਹੇ ਵੱਡੇ ਕਲਾਕਾਰ ਪੰਜਾਬੀ ਇੰਡਸਟਰੀ 'ਚ ਰਹੇ ਹਨ, ਜੋ ਆਪਣੇ ਸਮੇਂ 'ਚ ਸਟਾਰ ਰਹੇ, ਪਰ ਉਨ੍ਹਾਂ ਦੇ ਬੱਚਿਆਂ ਨੂੰ ਇੰਨੀਂ ਕਾਮਯਾਬੀ ਨਹੀਂ ਮਿਲ ਸਕੀ। ਹੁਣ ਜਾਂ ਤਾਂ ਇਸ ਨੂੰ ਕਿਸਮਤ ਕਹਿ ਲਓ ਜਾਂ ਫਿਰ ਇੰਡਸਟਰੀ ਦੀ ਇਗਨੋਰੈਂਸ ਕਿ ਇਨ੍ਹਾਂ ਸਟਾਰ ਕਿਡਜ਼ ਨੂੰ ਇੰਡਸਟਰੀ ਨੇ ਜਾਣ ਬੁੱਝ ਕੇ ਇਗਨੋਰ ਕੀਤਾ ਹੈ।

ਕੁਲਵਿੰਦਰ ਢਿੱਲੋਂ 90 ਦੇ ਦਹਾਕਿਆਂ ਦੇ ਸੁਪਰਸਟਾਰ ਰਹੇ ਹਨ। ਉਨ੍ਹਾਂ ਨੇ ਆਪਣੇ ਛੋਟੇ ਜਿਹੇ ਕਰੀਅਰ 'ਚ ਇੰਡਸਟਰੀ 'ਚ ਤਹਿਲਕਾ ਮਚਾ ਦਿੱਤਾ ਸੀ। ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਤੇ ਐਲਬਮਾਂ ਦੇ ਕੇ ਉਨ੍ਹਾਂ ਨੇ ਖੂਬ ਨਾਮ ਤੇ ਸ਼ੋਹਰਤ ਕਮਾਈ ਸੀ। ਪਰ ਢਿੱਲੋਂ ਦੇ ਪੁੱਤਰ ਅਰਮਾਨ ਨੂੰ ਉਹ ਕਾਮਯਾਬੀ ਨਹੀਂ ਮਿਲ ਸਕੀ। ਜਿਸ ਦਾ ਇੱਕ ਸਟਾਰ ਕਿੱਡ ਹੋਣ ਨਾਤੇ ਉਹ ਹੱਕਦਾਰ ਸੀ। ਦੇਖਿਆ ਜਾਵੇ ਤਾਂ ਲੁੱਕਸ ਵਿੱਚ ਤੇ ਗਾਇਕੀ 'ਚ ਉਹ ਆਪਣੇ ਪਿਤਾ ਨਾਲੋਂ ਘੱਟ ਨਹੀਂ ਹੈ, ਪਰ ਹਾਲੇ ਤੱਕ ਉਸ ਨੂੰ ਪੰਜਾਬੀ ਇੰਡਸਟਰੀ ਦੇ ਕਿਸੇ ਵੀ ਏ ਲਿਸਟਰ ਕਲਾਕਾਰ ਨੇ ਚਾਂਸ ਨਹੀਂ ਦਿੱਤਾ ਹੈ। ਉਹ ਇੱਕ ਵੱਡੇ ਬਰੇਕ ਲਈ ਹਾਲੇ ਵੀ ਸੰਘਰਸ਼ ਕਰ ਰਿਹਾ ਹੈ।

View this post on Instagram
 
A post shared by Armaan Singh Dhillon (ਢਿੱਲੋਂ) (@armaandhillon1)

ਅਮਰ ਸਿੰਘ ਚਮਕੀਲਾ 80 ਦੇ ਦਹਾਕਿਆਂ 'ਚ ਪੰਜਾਬੀ ਇੰਡਸਟਰੀ ਦਾ ਰੌਕਸਟਾਰ ਰਿਹਾ ਹੈ। ਉਸ ਦੇ ਗਾਏ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਹਾਲ ਹੀ 'ਚ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫਿਲਮ 'ਅਮਰ ਸਿੰਘ ਚਮਕੀਲਾ' ਰਾਹੀਂ ਵੀ ਲੋਕਾਂ ਨੂੰ ਚਮਕੀਲਾ ਨੂੰ ਬਰੀਕੀ ਨਾਲ ਜਾਨਣ ਦਾ ਮੌਕਾ ਮਿਿਲਿਆ ਹੈ। ਪਰ ਅਮਰ ਸਿੰਘ ਚਮਕੀਲਾ ਦੇ ਬੇਟੇ ਜੈਮਨ ਚਮਕੀਲਾ ਨੂੰ ਇੰਡਸਟਰੀ ਨੇ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਉਸ ਨੂੰ ਕਿਸੇ ਏ ਲਿਸਟਰ ਕਲਾਕਾਰ ਨੇ ਮੌਕਾ ਨਹੀਂ ਦਿੱਤਾ। ਉਹ ਆਪਣੇ ਅਖਾੜੇ ਲਾਉਂਦਾ ਹੈ, ਜਿੱਥੇ ਉਹ ਆਪਣੇ ਕੁੱਝ ਗੀਤ ਤੇ ਜ਼ਿਆਦਾਤਰ ਆਪਣੇ ਮਰਹੂਮ ਮਾਪਿਆਂ ਦੇ ਗਾਣੇ ਸੁਣਾ ਕੇ ਆਪਣਾ ਘਰ ਚਲਾ ਰਿਹਾ ਹੈ। ਹੁਣ ਇਸ ਨੂੰ ਕਿਸਮਤ ਕਹਿ ਲਓ ਜਾ ਇੰਡਸਟਰੀ ਦੀ ਇਗਨੋਰੈਂਸ।

View this post on Instagram
 
A post shared by Jaiman Chamkila (@jaimanchamkila)

ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਸਟਾਰ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਇੰਡਸਟਰੀ 'ਚ ਸਾਫ ਸੁਥਰੀ ਤੇ ਸੱਭਿਆਚਾਰ ਨਾਲ ਜੁੜੀ ਗਾਇਕੀ ਨੂੰ ਪ੍ਰਮੋਟ ਕੀਤਾ। ਉਨ੍ਹਾਂ ਦੇ ਗਾਏ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਉਹ 30 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇੰਡਸਟਰੀ 'ਚ ਐਕਟਿਵ ਹਨ ਅਤੇ ਅੱਜ ਤੱਕ ਗਾਇਕੀ ਦੇ ਖੇਤਰ 'ਚ ਧਮਾਲਾਂ ਪਾ ਰਹੇ ਹਨ। ਦੂਜੇ ਪਾਸੇ, ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਨੂੰ ਇੰਨੀਂ ਜ਼ਿਆਦਾ ਕਾਮਯਾਬੀ ਨਹੀਂ ਮਿਲ ਸਕੀ ਹੈ। ਉਸ ਨੇ ਆਂਪਣੀ ਗਾਇਕੀ ਦਾ ਕਰੀਅਰ 2019 'ਚ ਸ਼ੁਰੂ ਕੀਤਾ ਸੀ। ਪਰ ਉਸ ਨੂੰ ਹਾਲੇ ਤੱਕ ਮਨ ਮੁਤਾਬਕ ਸਫਲਤਾ ਨਹੀਂ ਮਿਲੀ ਹੈ। ਇਸ ਨੂੰ ਭਾਵੇਂ ਕਿਸਮਤ ਕਹਿ ਲਓ ਜਾਂ ਫਿਰ ਕੁੱਝ ਹੋਰ....

View this post on Instagram
 
A post shared by Avkash Mann (@avkash.mann)

ਸੁਰਜੀਤ ਬਿੰਦਰੱਖੀਆ 90 ਦੇ ਦਹਾਕਿਆਂ ਦੇ ਸੁਪਰਹਿੱਟ ਸਿੰਗਰ ਰਹੇ ਹਨ। ਉਨ੍ਹਾਂ ਦੀ ਜੋੜੀ ਗੀਤਕਾਰ ਸ਼ਮਸ਼ੇਰ ਸੰਧੂ ਨਾਲ ਖੂਬ ਹਿੱਟ ਰਹੀ ਸੀ। ਬਿੰਦਰੱਖੀਆ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਅਜਿਹੇ ਜ਼ਬਰਦਸਤ ਤੇ ਯਾਦਗਾਰੀ ਗਾਣੇ ਦਿੱਤੇ ਹਨ, ਜੋ ਕਈ ਦਹਾਕਿਆਂ ਬਾਅਦ ਹਾਲੇ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਦੂਜੇ ਪਾਸੇ, ਮਰਹੂਮ ਗਾਇਕ ਦਾ ਪੁੱਤਰ ਹਾਲਾਂਕਿ ਇੰਡਸਟਰੀ 'ਚ ਸਰਗਰਮ ਤਾਂ ਹੈ, ਤੇ ਕਈ ਹਿੱਟ ਫਿਲਮਾਂ ਵੀ ਇੰਡਸਟਰੀ ਨੂੰ ਦੇ ਚੁੱਕਿਆ ਹੈ, ਪਰ ਉਸ ਨੂੰ ਉਹ ਕਾਮਯਾਬੀ ਹਾਲੇ ਤੱਕ ਨਸੀਬ ਨਹੀਂ ਹੋਈ, ਜੋ ਉਸ ਦੇ ਪਿਤਾ ਨੇ ਖੱਟੀ। ਉਹ ਇੱਕ ਵੱਡੇ ਬਰੇਕ ਦੀ ਤਲਾਸ਼ 'ਚ ਹੈ।

View this post on Instagram
 
A post shared by Gitaj Bindrakhia (@gitajbindrakhia)

ਕੁਲਦੀਪ ਮਾਣਕ ਵੀ ਇਨ੍ਹਾਂ ਵਿੱਚੋਂ ਇੱਕ ਨਾਮ ਹੈ। ਉਹ ਆਪਣੇ ਸਮੇਂ 'ਚ ਕਲੀਆਂ ਦੇ ਬਾਦਸ਼ਾਹ ਰਹੇ ਹਨ, ਪਰ ਉਨ੍ਹਾਂ ਦੇ ਬੇਟੇ ਯੁੱਧਵੀਰ ਮਾਣਕ ਦੀ ਕਿਸਮਤ ਉਨੀਂ ਵਧੀਆ ਨਹੀਂ ਰਹੀ।

View this post on Instagram
 
A post shared by Yudhvir Manak Yudhvirmanak (@yudhvirmanak)

ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਦੀ ਹੀਰੋਈਨ ਮੁਸਲਿਮ ਐਕਟਰ ਨੂੰ ਕਰ ਰਹੀ ਡੇਟ, ਜਲਦ ਹੋਵੇਗਾ ਜੋੜੇ ਦਾ ਵਿਆਹ, ਪੜ੍ਹੋ ਡੀਟੇਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Advertisement
ABP Premium

ਵੀਡੀਓਜ਼

Jagjit Dhallewal | ਡੱਲੇਵਾਲ ਨੇ ਲਿਖੀ PM Narendera Modi ਨੂੰ ਇੱਕ ਹੋਰ ਚਿੱਠੀGangster Lakhbir Landa ਦੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Embed widget