(Source: ECI/ABP News/ABP Majha)
Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਦਾ ਬਿਆਨ, ਸੁਸ਼ਾਂਤ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ ਫੈਨਜ਼
ਕੂਪਰ ਹਸਪਤਾਲ ਦੇ ਮੁਰਦਾਘਰ ਦੇ ਸਟਾਫ ਮੈਂਬਰ ਰੂਪ ਕੁਮਾਰ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਦੀ ਮੌਤ ਖੁਦਕੁਸ਼ੀ ਨਹੀਂ ਸਗੋਂ ਕਤਲ ਸੀ। ਅਜਿਹੇ 'ਚ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਰੂਪਕੁਮਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ
Sushant Singh Rajput Sister: ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput ) ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਅਦਾਕਾਰ ਦੀ ਮੌਤ ਨੂੰ ਲੈ ਪੋਸਟਮਾਰਟਮ ਕਰਨ ਵਾਲੀ ਟੀਮ ਦੇ ਮੈਂਬਰ ਨੇ ਵੱਡਾ ਖੁਲਾਸਾ ਕੀਤਾ ਹੈ। ਜਿਸ ਨਾਲ ਹਰ ਪਾਸੇ ਤਹਿਲਕਾ ਮੱਚ ਗਿਆ ਹੈ। ਦੱਸ ਦੇਈਏ ਕਿ ਸੁਸ਼ਾਂਤ ਦਾ ਪੋਸਟਮਾਰਟਮ ਜੂਨ 2020 ਵਿੱਚ ਕੂਪਰ ਹਸਪਤਾਲ ਵਿੱਚ ਕੀਤਾ ਗਿਆ ਸੀ। ਉਸ ਦੌਰਾਨ ਕਿਹਾ ਗਿਆ ਸੀ ਕਿ ਅਦਾਕਾਰ ਦੇ ਸਰੀਰ 'ਤੇ ਕੋਈ ਨਿਸ਼ਾਨ ਨਹੀਂ ਮਿਲਿਆ ਹੈ। ਇਹ ਮਾਮਲਾ ਖੁਦਕੁਸ਼ੀ ਦਾ ਲੱਗਦਾ ਹੈ। ਹਾਲਾਂਕਿ ਹੁਣ ਟੀਮ ਦੇ ਮੈਂਬਰ ਰੂਪਕੁਮਾਰ ਸ਼ਾਹ ਵੱਲੋਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆ ਰਹੀ ਹੈ।
#EXCLUSIVE
— Sameet Thakkar (@thakkar_sameet) December 26, 2022
Roopkumar Shah a Cooper hospital Mumbai mortuary room employee claims that Sushant Singh Rajput was Murdered. He was present their during the Postmortem he claims.
HM of Maharashtra should provide him security immediately & make him connect with CBI @Dev_Fadnavis. pic.twitter.com/2DdMt8v3zb
ਅਸਲ 'ਚ ਕੂਪਰ ਹਸਪਤਾਲ ਦੇ ਮੁਰਦਾਘਰ ਦੇ ਸਟਾਫ ਮੈਂਬਰ ਰੂਪ ਕੁਮਾਰ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਦੀ ਮੌਤ ਖੁਦਕੁਸ਼ੀ ਨਹੀਂ ਸਗੋਂ ਕਤਲ ਸੀ। ਅਜਿਹੇ 'ਚ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਰੂਪਕੁਮਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉੱਥੇ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਟਵੀਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਸ਼ਵੇਤਾ ਨੇ ਲਿਖਿਆ, 'ਸਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਰੂਪਕੁਮਾਰ ਸ਼ਾਹ ਸੁਰੱਖਿਅਤ ਰਹੇ। ਸੀਬੀਆਈ ਨੂੰ ਸੁਸ਼ਾਂਤ ਦੇ ਕੇਸ ਨੂੰ ਸਮੇਂ ਨਾਲ ਜੋੜਨਾ ਚਾਹੀਦਾ ਹੈ।
We stand together as a nation for CBI Enquiry! Demanding an unbiased investigation is our right and we expect nothing but the truth to come out. 🙏 #CBIForSSR #Warriors4SSR #justiceforSushanthSinghRajput @PMOIndia @narendramodi @AmitShah pic.twitter.com/5WgkaUQybJ
— Shweta Singh Kirti (@shwetasinghkirt) August 13, 2020
ਦੱਸ ਦੇਈਏ ਕਿ ਕੂਪਰ ਹਸਪਤਾਲ ਦੇ ਸਟਾਫ ਮੈਂਬਰ ਰੂਪ ਕੁਮਾਰ ਸ਼ਾਹ ਨੇ ਖੁਲਾਸਾ ਕਰ ਕਿਹਾ ਕਿ ਸੁਸ਼ਾਂਤ ਦਾ ਸਰੀਰ ਵੱਖਰਾ ਦਿਖਾਈ ਦੇ ਰਿਹਾ ਸੀ। ਮੈਂ ਆਪਣੇ ਸੀਨੀਅਰ ਕੋਲ ਗਿਆ ਅਤੇ ਕਿਹਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਨਹੀਂ ਲੱਗਦਾ। ਸੁਸ਼ਾਂਤ ਦੀ ਗਰਦਨ 'ਤੇ ਨਿਸ਼ਾਨ ਫਾਹੇ ਤੋਂ ਲਟਕਦੇ ਨਜ਼ਰ ਨਹੀਂ ਆ ਰਹੇ ਸਨ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਨਿਸ਼ਾਨ ਇਹੋ ਜਿਹਾ ਸੀ ਕਿ ਤੜਪਾ ਕੇ ਛੱਡ ਦਿੱਤਾ ਹੋਵੇ। ਸ਼ਾਹ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਹ ਗੱਲ ਆਪਣੇ ਸੀਨੀਅਰ ਨੂੰ ਦੱਸੀ ਤਾਂ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।