ਪੜਚੋਲ ਕਰੋ
(Source: ECI/ABP News)
ਸੁਸ਼ਾਂਤ ਦਾ ਪਟਨਾ ਵਾਲਾ ਘਰ ਮਿਉਜ਼ੀਅਮ 'ਚ ਹੋਏਗਾ ਤਬਦੀਲ
ਸੁਸ਼ਾਂਤ ਦੇ ਪਰਿਵਾਰ ਵਲੋਂ ਉਸ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਉਸਦੇ ਪਟਨਾ ਵਾਲੇ ਘਰ ਨੂੰ ਯਾਦਗਾਰ ਵਜੋਂ ਮਿਉਜ਼ੀਅਮ ਵਿੱਚ ਬਦਲਣ ਦਾ ਫ਼ੈਸਲਾ ਕੀਤਾ ਹੈ।
![ਸੁਸ਼ਾਂਤ ਦਾ ਪਟਨਾ ਵਾਲਾ ਘਰ ਮਿਉਜ਼ੀਅਮ 'ਚ ਹੋਏਗਾ ਤਬਦੀਲ Sushant Singh's Patna home to be converted into museum ਸੁਸ਼ਾਂਤ ਦਾ ਪਟਨਾ ਵਾਲਾ ਘਰ ਮਿਉਜ਼ੀਅਮ 'ਚ ਹੋਏਗਾ ਤਬਦੀਲ](https://static.abplive.com/wp-content/uploads/sites/5/2018/11/16161340/sushant-singh-rajput.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਜਿਸ ਨੇ 34 ਸਾਲ ਦੀ ਉਮਰ ਵਿੱਚ ਆਪਣੇ ਆਪ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ, ਦੇ ਪਰਿਵਾਰ ਨੇ ਹੁਣ ਉਸ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਉਸਦੇ ਪਟਨਾ ਵਾਲੇ ਘਰ ਨੂੰ ਯਾਦਗਾਰ ਵਜੋਂ ਮਿਉਜ਼ੀਅਮ ਵਿੱਚ ਬਦਲਣ ਦਾ ਫ਼ੈਸਲਾ ਕੀਤਾ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਸ਼ਾਂਤ ਦਾ ਬਚਪਨ ਪਟਨਾ ਦੇ ਰਾਜੀਵ ਨਗਰ ਵਾਲੇ ਘਰ 'ਚ ਬੀਤਿਆ ਸੀ ਤੇ ਹੁਣ ਉਸ ਘਰ ਨੂੰ ਸੁਸ਼ਾਂਤ ਦੇ ਫੈਨਜ਼ ਤੇ ਉਸਨੂੰ ਚਾਹੁਣ ਵਾਲੇ ਤਮਾਮ ਲੋਕਾਂ ਲਈ ਮਿਉਜ਼ੀਅਮ 'ਚ ਤਬਦੀਲ ਕੀਤਾ ਜਾਵੇਗਾ।ਜਿਥੇ ਉਸ ਦੀਆਂ ਮਨਪਸੰਦ ਹਜ਼ਾਰਾਂ ਕਿਤਾਬਾਂ, ਉਸ ਦੀ ਮਨਪਸੰਦ ਦੂਰਬੀਨ, ਫਲਾਇਟ ਸਟੀਮੂਲੇਟਰ ਅਤੇ ਉਸ ਦੀਆਂ ਸਾਰੀਆਂ ਯਾਦਗਾਰ ਚੀਜ਼ਾਂ ਰੱਖੀਆਂ ਜਾਣਗੀਆਂ।
ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਯਾਦਾਂ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ‘ਸੁਸ਼ਾਂਤ ਸਿੰਘ ਰਾਜਪੂਤ’ (ਐਸਐਸਆਰਐਫ) ਨਾਮਕ ਇੱਕ ਫਾਉਂਡੇਸ਼ਨ ਵੀ ਬਣਾਈ ਜਾਏਗੀ, ਜਿਸ ਰਾਹੀਂ ਸੁਸ਼ਾਂਤ ਦੇ ਦਿਲ ਦੇ ਬਹੁਤ ਨੇੜੇ ਰਹੇ ਸਿਨੇਮਾ , ਵਿਗਿਆਨ ਅਤੇ ਖੇਡ ਜਗਤ ਦੇ ਹੋਣਹਾਰ ਲੋਕਾਂ ਦੀ ਸਹਾਇਤਾ ਕੀਤੀ ਜਾਏਗੀ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)