ਤਾਪਸੀ ਪੰਨੂ ਦਾ ਬਾਲੀਵੁੱਡ ਨੂੰ ਜਵਾਬ, ਜੇ ਇੱਕ ਟਵੀਟ ਤੁਹਾਡੀ ਏਕਤਾ ਨੂੰ ਹਿਲਾ ਸਕਦਾ ਹੈ ਤਾਂ....ਕਹਿ ਦਿੱਤੀ ਵੱਡੀ ਗੱਲ
ਤਾਪਸੀ ਪੰਨੂ ਦੇ ਇਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰ ਵੀ ਖੂਬ ਕਮੈਂਟ ਕਰ ਰਹੇ ਹਨ। ਤਾਪਸੀ ਪੰਨੂ ਨੇ ਬਾਲੀਵੁੱਡ ਸਿਤਾਰਿਆਂ 'ਤੇ ਤੰਜ ਕੱਸਦਿਆਂ ਲਿਖਿਆ, 'ਜੇਕਰ ਇੱਕ ਟਵੀਟ ਤੁਹਾਡੀ ਏਕਤਾ ਨੂੰ ਹਿਲਾ ਸਕਦਾ ਹੈ।
ਨਵੀਂ ਦਿੱਲੀ: ਅਮਰੀਕਨ ਪੌਪ ਸਿੰਗਰ ਰਿਹਾਨਾ ਤੇ ਕਈ ਹਾਲੀਵੁੱਡ ਸਿਤਾਰਿਆਂ ਦੇ ਕਿਸਾਨ ਅੰਦੋਲਨ 'ਤੇ ਟਵੀਟ ਤੋਂ ਬਾਅਦ ਅਕਸ਼ੇ ਕੁਮਾਰ, ਸੁਨੀਲ ਸ਼ੈਟੀ, ਅਜੇ ਦੇਵਗਨ ਤੇ ਕਈ ਹੋਰ ਬਾਲੀਵੁੱਡ ਸਿਤਾਰਿਆਂ ਨੇ ਕਿਸਾਨ ਅੰਦੋਲਨ 'ਤੇ ਟਵੀਟ ਕੀਤਾ ਸੀ ਜਿਸ 'ਚ ਉਨ੍ਹਾਂ ਏਕਤਾ ਬਣਾਈ ਰੱਖਣ ਦੀ ਸਲਾਹ ਦਿੱਤੀ ਸੀ।
ਪ੍ਰੌਪੇਗੰਢਾ ਨੂੰ ਲੈ ਕੇ ਹੀ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਟਵੀਟ ਕੀਤਾ ਹੈ ਜਿਸ 'ਚ ਉਨ੍ਹਾਂ ਲਿਖਿਆ ਕਿ ਪ੍ਰੌਪੇਗੰਢਾ ਟੀਚਰ ਬਣਨ ਦੀ ਥਾਂ ਤਹਾਨੂੰ ਆਪਣੇ ਵੈਲਿਊ ਸਿਸਟਮ ਨੂੰ ਮਜਬੂਤ ਕਰਨ ਦੀ ਲੋੜ ਹੈ।
ਤਾਪਸੀ ਪੰਨੂ ਦੇ ਇਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰ ਵੀ ਖੂਬ ਕਮੈਂਟ ਕਰ ਰਹੇ ਹਨ। ਤਾਪਸੀ ਪੰਨੂ ਨੇ ਬਾਲੀਵੁੱਡ ਸਿਤਾਰਿਆਂ 'ਤੇ ਤੰਜ ਕੱਸਦਿਆਂ ਲਿਖਿਆ, 'ਜੇਕਰ ਇੱਕ ਟਵੀਟ ਤੁਹਾਡੀ ਏਕਤਾ ਨੂੰ ਹਿਲਾ ਸਕਦਾ ਹੈ। ਇੱਕ ਮਜਾਕ ਤੁਹਾਡੇ ਵਿਸ਼ਵਾਸ ਨੂੰ ਕੁਰੇਦਦਾ ਹੈ ਤੇ ਇੱਕ ਸ਼ੋਅ ਤੁਹਾਡੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਸਿਰਫ਼ ਤੁਸੀਂ ਹੋ। ਜਿਨ੍ਹਾਂ ਨੂੰ ਆਪਣੇ ਵੈਲਿਊ ਸਿਸਟਮ 'ਤੇ ਕੰਮ ਕਰਨ ਦੀ ਲੋੜ ਹੈ ਨਾ ਕਿ ਦੂਜਿਆਂ ਲਈ ਪ੍ਰੌਪੇਗੰਡਾ ਟੀਚਰ ਬਣਨ ਦੀ।'
If one tweet rattles your unity, one joke rattles your faith or one show rattles your religious belief then it’s you who has to work on strengthening your value system not become ‘propaganda teacher’ for others.
— taapsee pannu (@taapsee) February 4, 2021
ਇਸ ਤੋਂ ਪਹਿਲਾਂ ਤਾਪਸੀ ਪੰਨੂ ਨੇ ਗਣਤੰਤਰ ਦਿਵਸ 'ਤੇ ਹੋਏ ਕਿਸਾਨ ਅੰਦੋਲਨ ਦੌਰਾਨ ਹਿੰਸਾ 'ਤੇ ਵੀ ਬੇਬਾਕੀ ਨਾਲ ਆਪਣੀ ਰਾਇ ਪੇਸ਼ ਕੀਤੀ ਸੀ। ਹਾਲ ਹੀ 'ਚ ਤਾਪਸੀ ਪੰਨੂ ਦੀ ਅਪਕਮਿੰਗ ਫ਼ਿਲਮ 'ਲੂਪ ਲਪੇਟਾ' ਦਾ ਲੁਕ ਰਿਲੀਜ਼ ਹੋਇਆ ਹੈ। ਫ਼ਿਲਮ ਦੇ ਫਰਸਟ ਲੁਕ ਨੂੰ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ।
ਜਿਸ 'ਚ ਉਹ ਗ੍ਰੀਨ ਕਲਰ ਦੀ ਟੀ-ਸ਼ਰਟ 'ਚ ਨਜ਼ਰ ਆ ਰਹੀ ਹੈ। ਲੂਪ ਲਪੇਟਾ ਦਾ ਫਰਸਟ ਲੁਕ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, 'ਜ਼ਿੰਦਗੀ 'ਚ ਕਈ ਵਾਰ ਅਜਿਹਾ ਵਕਤ ਵੀ ਆਉਂਦਾ ਹੈ, ਜਦੋਂ ਅਸੀਂ ਖੁਦ ਨੂੰ ਇਹ ਸਵਾਲ ਕਰਨਾ ਪੈਂਦਾ ਹੈ ਕਿ ਮੈਂ ਇੱਥੇ ਆਈ ਕਿਵੇਂ। ਮੈਂ ਵੀ ਇਹੀ ਸੋਚ ਰਹੀ ਸੀ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ