Raza Tarsem Jassar: ਤਰਸੇਮ ਜੱਸੜ ਦਾ ਨਵਾਂ ਗੀਤ 'ਰਜ਼ਾ' ਨੰਬਰ 1 `ਤੇ ਕਰ ਰਿਹਾ ਟਰੈਂਡ, ਸਿੰਗਰ ਨੇ ਫ਼ੈਨਜ਼ ਦਾ ਕੀਤਾ ਧੰਨਵਾਦ
Tarsem Jassar New Song: 20 ਜੁਲਾਈ ਨੂੰ ਰਿਲੀਜ਼ ਹੋਇਆ ਰਜ਼ਾ ਗੀਤ ਖੂਬ ਧਮਾਲਾਂ ਪਾ ਰਿਹਾ ਹੈ। ਜਦੋਂ ਰਿਲੀਜ਼ ਹੋਇਆ ਸੀ ਤਾਂ ਇਹ ਗੀਤ 11ਵੇਂ ਨੰਬਰ `ਤੇ ਟਰੈਂਡ ਕਰ ਰਿਹਾ ਸੀ, ਹੁਣ ਇਹ ਗੀਤ ਲਗਾਤਾਰ 2 ਦਿਨਾਂ ਤੋਂ ਨੰਬਰ ਇੱਕ `ਤੇ ਟਰੈਂਡਿੰਗ `ਚ ਹੈ।
Raza Tarsem Jassar: ਤਰਸੇਮ ਜੱਸੜ ਦਾ ਨਵਾਂ ਗੀਤ ਰਜ਼ਾ ਜ਼ਬਰਦਸਤ ਹਿੱਟ ਹੋ ਚੁੱਕਿਆ ਹੈ। ਯੂਟਿਊਬ `ਤੇ ਜੱਸੜ ਦਾ ਗੀਤ ਨੰਬਰ 1 ਤੇ ਟਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਸਿੰਗਰ ਦੇ ਫ਼ੈਨਜ਼ ਦਾ ਨਹੀਂ ਸਗੋਂ ਹਰ ਕਿਸੇ ਦਾ ਪਿਆਰ ਮਿਲ ਰਿਹਾ ਹੈ। ਆਖ਼ਰ ਪਿਆਰ ਮਿਲੇ ਵੀ ਕਿਉਂ ਨਾ? ਇਸ ਗੀਤ ਦੇ ਬੋਲ ਬੇਹੱਦ ਪਿਆਰੇ ਹਨ ਅਤੇ ਜੋ ਵੀ ਇਸ ਗਾਣੇ ਵੀ ਸੁਣਦਾ ਹੈ। ਉਹ ਬੱਸ ਇੱਕੋ ਗੱਲ ਕਹਿੰਦਾ ਹੈ ਕਿ ਇਹ ਇੱਕ ਬੇਹਤਰੀਨ ਗਾਣਾ ਹੈ। ਇਸ ਗੀਤ ਦੇ ਬੋਲ ਦਿਲ ਨੂੰ ਛੂਹਣ ਵਾਲੇ ਹਨ।
ਦਸ ਦਈਏ ਕਿ 20 ਜੁਲਾਈ ਨੂੰ ਰਿਲੀਜ਼ ਹੋਇਆ ਰਜ਼ਾ ਗੀਤ ਖੂਬ ਧਮਾਲਾਂ ਪਾ ਰਿਹਾ ਹੈ। ਇਸ ਗੀਤ ਦੀਆਂ ਸੋਸ਼ਲ ਮੀਡੀਆ `ਤੇ ਖੂਬ ਰੀਲਾਂ ਬਣਾਈਆਂ ਜਾ ਰਹੀਆਂ ਹਨ। ਜਦੋਂ ਰਿਲੀਜ਼ ਹੋਇਆ ਸੀ ਤਾਂ ਇਹ ਗੀਤ 11ਵੇਂ ਨੰਬਰ `ਤੇ ਟਰੈਂਡ ਕਰ ਰਿਹਾ ਸੀ, ਪਰ ਹੁਣ ਇਹ ਗੀਤ ਲਗਾਤਾਰ 2 ਦਿਨਾਂ ਤੋਂ ਨੰਬਰ ਇੱਕ `ਤੇ ਟਰੈਂਡਿੰਗ `ਚ ਹੈ।
ਕੈਨੇਡਾ `ਚ ਵੀ ਟਰੈਂਡਿੰਗ `ਚ ਚੱਲ ਰਿਹਾ ਗਾਣਾ
ਉੱਧਰ, ਜੱਸੜ ਦਾ ਇਹ ਗਾਣਾ ਸਿਰਫ਼ ਇੰਡੀਆ `ਚ ਹੀ ਨਹੀਂ, ਸਗੋਂ ਕੈਨੇਡਾ `ਚ ਵੀ ਟਰੈਂਡ ਕਰ ਰਿਹਾ ਹੈ। ਇਹ ਗੀਤ ਕੈਨੇਡਾ `ਚ ਯੂਟਿਊਬ `ਤੇ ਤੀਜੇ ਨੰਬਰ `ਤੇ ਟਰੈਂਡਿੰਗ `ਚ ਹੈ। ਪੰਜਾਬੀ ਸਿੰਗਰ ਤੇ ਐਕਟਰ ਤਰਸੇਮ ਜੱਸੜ ਗਾਣੇ ਦੀ ਸਫ਼ਲਤਾ ਨਾਲ ਸੱਤਵੇਂ ਅਸਮਾਨ ਤੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਪੋਸਟ ਪਾ ਕੇ ਫ਼ੈਨਜ਼ ਨੂੰ ਧੰਨਵਾਦ ਕੀਤਾ। ਦੇਖੋ ਜੱਸੜ ਦੀ ਪੋਸਟ:
ਦਸ ਦਈਏ ਕਿ ਲੋਕਾਂ ਨੂੰ ਇਹ ਗਾਣਾ ਖੂਬ ਪਸੰਦ ਆ ਰਿਹਾ ਹੈ। ਪਸੰਦ ਆਵੇਗਾ ਕਿਉਂ ਨਹੀਂ ਆਖਰ ਗਾਇਕ ਨੇ ਇਸ ਗੀਤ `ਚ ਸਭ ਨੂੰ ਰੱਬ ਦੀ ਰਜ਼ਾ `ਚ ਰਹਿਣਾ ਸਿਖਾਇਆ ਹੈ। ਇੱਕ ਪਾਸੇ ਜਿੱਥੇ ਦੇਸ਼ ਵਿੱਚ ਧਰਮਾਂ ਦੇ ਨਾਂ ਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਅਜਿਹੇ ਦੌਰ ਵਿੱਚ ਇਸ ਤਰ੍ਹਾਂ ਦੀ ਸੋਚ ਦੀ ਜ਼ਰੂਰਤ ਹੈ।
ਦਸ ਦਈਏ ਕਿ ਇਸ ਗੀਤ ਨੂੰ ਆਪਣੀ ਅਵਾਜ਼ ਤੇ ਸੁਰਾਂ ਨਾਲ ਤਰਸੇਮ ਜੱਸੜ ਨੇ ਸਜਾਇਆ ਹੈ। ਇਸ ਦੇ ਨਾਲ ਗੀਤ ਦੇ ਬੋਲ ਵੀ ਖੁਦ ਜੱਸੜ ਨੇ ਹੀ ਲਿਖੇ ਹਨ।
ਇਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ ਭਾਵੇਂ 27 ਲੱਖ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਦੇ ਹੇਠਾਂ ਕਮੈਂਟ ਬਾਕਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਨੂੂੰ ਇਹ ਗਾਣਾ ਕਿੰਨਾ ਪਸੰਦ ਕਰ ਰਹੇ ਹਨ।
ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਤਰਸੇਮ ਜੱਸੜ ਇੰਨੀਂ ਦਿਨੀਂ ਇੰਗਲੈਂਡ `ਚ ਆਪਣੀ ਫ਼ਿਲਮ ਮਾਂ ਦਾ ਲਾਡਲਾ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਦਸ ਦਈਏ ਕਿ ਇਸ ਫ਼ਿਲਮ ਵਿੱਚ ਜੱਸੜ ਨਾਲ ਨੀਰੂ ਬਾਜਵਾ ਵੀ ਲੀਡ ਰੋਲ `ਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ 16 ਸਤੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।