ਤਸਲੀਮਾ ਨਸਰੀਨ ਨੇ ਪ੍ਰਿਯੰਕਾ ਚੋਪੜਾ-ਨਿੱਕ ਜੋਨਸ ਦੇ ਬੱਚੇ ਨੂੰ ਕਿਹਾ 'ਰੇਡੀਮੇਡ ਬੇਬੀ', ਟਵੀਟ 'ਤੇ ਹੰਗਾਮਾ
ਤਸਲੀਮਾ ਨਸਰੀਨ ਦੇ ਇੱਕ ਟਵੀਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਤਸਲੀਮਾ ਨੇ ਆਪਣੇ ਟਵੀਟ 'ਚ ਸਰੋਗੇਸੀ ਰਾਹੀਂ ਪੈਦਾ ਹੋਣ ਵਾਲੇ ਬੱਚਿਆਂ ਨੂੰ 'ਰੇਡੀਮੇਡ ਬੇਬੀ' ਕਿਹਾ ਹੈ।
ਮੁੰਬਈ: ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਹਾਲ ਹੀ 'ਚ ਸਰੋਗੇਸੀ ਰਾਹੀਂ ਮਾਂ ਬਣੀ ਹੈ ਤੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਕੇ ਸਾਰੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਪ੍ਰਿਯੰਕਾ ਤੇ ਨਿਕ ਦੀ ਜ਼ਿੰਦਗੀ 'ਚ ਨਵੇਂ ਮਹਿਮਾਨ ਦੀ ਖਬਰ ਸੁਣ ਕੇ ਫੈਨਜ਼ ਕਾਫੀ ਉਤਸ਼ਾਹਿਤ ਹੋ ਗਏ ਪਰ ਦੂਜੇ ਪਾਸੇ ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾਣਾ ਸ਼ੁਰੂ ਹੋ ਗਿਆ।
ਤਸਲੀਮਾ ਨਸਰੀਨ ਦੇ ਇੱਕ ਟਵੀਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਤਸਲੀਮਾ ਨੇ ਆਪਣੇ ਟਵੀਟ 'ਚ ਸਰੋਗੇਸੀ ਰਾਹੀਂ ਪੈਦਾ ਹੋਣ ਵਾਲੇ ਬੱਚਿਆਂ ਨੂੰ 'ਰੇਡੀਮੇਡ ਬੇਬੀ' ਕਿਹਾ ਹੈ।
ਪ੍ਰਿਅੰਕਾ ਦੇ ਬੱਚੇ ਨੂੰ ਆਖਿਆ ਰੈਡੀਮੇਡ?
ਟਵਿੱਟਰ 'ਤੇ ਕੁਝ ਲੋਕਾਂ ਨੇ ਪ੍ਰਿਯੰਕਾ ਚੋਪੜਾ ਨੂੰ ਇਹ ਕਹਿ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੇ ਗਰਭ ਅਵਸਥਾ ਤੇ ਡਿਲੀਵਰੀ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਅਜਿਹਾ ਕੀਤਾ ਹੈ। ਇਸ ਦੀ ਸ਼ੁਰੂਆਤ ਦੋ-ਦੋ ਟਵੀਟਾਂ ਨਾਲ ਹੋਈ ਤੇ ਫਿਰ ਸਾਰਾ ਟ੍ਰੈਂਡ ਸ਼ੁਰੂ ਹੋ ਗਿਆ। ਉੱਘੇ ਲੇਖਿਕਾ ਤਸਲੀਮਾ ਨਸਰੀਨ ਨੇ ਲਿਖਿਆ, 'ਅਜਿਹੀ ਮਾਂ ਕੀ ਮਹਿਸੂਸ ਕਰੇਗੀ ਜਦੋਂ ਉਹ ਸਰੋਗੇਸੀ ਰਾਹੀਂ ਆਪਣਾ ਰੈਡੀਮੇਡ ਬੱਚਾ ਪ੍ਰਾਪਤ ਕਰਦੀ ਹੈ?'
How do those mothers feel when they get their readymade babies through surrogacy? Do they have the same feelings for the babies like the mothers who give birth to the babies?
— taslima nasreen (@taslimanasreen) January 22, 2022
ਤਸਲੀਮਾ ਨਸਰੀਨ ਦੇ ਟਵੀਟ 'ਤੇ ਹੰਗਾਮਾ ਮਚਿਆ
ਉਨ੍ਹਾਂ ਲਿਖਿਆ, 'ਕੀ ਉਹ ਉਸ ਬੱਚੇ ਪ੍ਰਤੀ ਉਸੇ ਤਰ੍ਹਾਂ ਮਹਿਸੂਸ ਕਰਦੀ ਹੈ ਜਿਵੇਂ ਕਿ ਮਾਂ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਹਿਸੂਸ ਕਰਦੀ ਹੈ?' ਇਸੇ ਤਰ੍ਹਾਂ ਇਕ ਹੋਰ ਯੂਜ਼ਰ ਨੇ ਲਿਖਿਆ, 'ਮੈਂ ਸਮਝ ਸਕਦਾ ਹਾਂ ਜਦੋਂ ਕੋਈ ਲੋੜਵੰਦ ਮਾਤਾ-ਪਿਤਾ ਸਰੋਗੇਸੀ ਨੂੰ ਅਪਣਾਉਂਦੇ ਹਨ ਪਰ ਜਦੋਂ ਬਾਲੀਵੁੱਡ ਦੇ ਜੋੜੇ ਅਜਿਹਾ ਕਰਦੇ ਹਨ ਤਾਂ ਮੈਨੂੰ ਇਸ ਤੋਂ ਨਫ਼ਰਤ ਹੁੰਦੀ ਹੈ। ਉਹ ਆਪਣਾ ਸਾਰਾ ਪੈਸਾ ਨੰਗੇ ਹੋਣ, ਸਰੀਰ ਦਿਖਾਉਣ, ਨਸ਼ੇ ਲੈਣ ਤੇ ਫਿਰ ਰੈਡੀਮੇਡ ਬੱਚਾ ਲੈਣ 'ਤੇ ਖਰਚ ਕਰਦੇ ਹਨ।
Surrogacy is possible because there are poor women. Rich people always want the existence of poverty in the society for their own interests. If you badly need to raise a child, adopt a homeless one. Children must inherit your traits---it is just a selfish narcissistic ego.
— taslima nasreen (@taslimanasreen) January 22, 2022
ਪ੍ਰਿਯੰਕਾ ਦੇ ਸਮਰਥਨ 'ਚ ਉਨ੍ਹਾਂ ਦੇ ਪ੍ਰਸ਼ੰਸਕ ਆਏ
ਕੁਝ ਸਮੇਂ ਬਾਅਦ ਪ੍ਰਿਅੰਕਾ ਚੋਪੜਾ ਦੀ ਫੌਜ ਵੀ ਇਸ ਲੜਾਈ ਵਿੱਚ ਕੁੱਦ ਪਈ ਤੇ ਫਿਰ ਇੱਕ ਪਾਸੇ ਅਦਾਕਾਰਾ ਦੇ ਪ੍ਰਸ਼ੰਸਕ ਤੇ ਦੂਜੇ ਪਾਸੇ ਉਸ ਦਾ ਵਿਰੋਧ ਕਰਨ ਵਾਲੇ। ਇਕ ਟਵਿੱਟਰ ਯੂਜ਼ਰ ਨੇ ਲਿਖਿਆ, 'ਕੁਝ ਲੋਕ ਸਰੋਗੇਸੀ ਰਾਹੀਂ ਮਾਂ ਬਣਨ ਦਾ ਵਿਰੋਧ ਕਰਨਾ ਕਿੰਨਾ ਗੈਰ-ਵਾਜਬ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ- ਇਨ੍ਹਾਂ ਬੱਚਿਆਂ ਨੂੰ ਰੈਡੀਮੇਡ ਕਹਿਣਾ ਕਿੰਨਾ ਅਸੰਵੇਦਨਸ਼ੀਲ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904