ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਿਸਾਨਾਂ ਨੇ ਫਿਰ ਰੋਕੀ ਜਾਨਵੀ ਕਪੂਰ ਦੀ ਫਿਲਮ ਦੀ ਸ਼ੂਟਿੰਗ, ਸਮਾਨ ਚੁੱਕ ਕੇ ਵਾਪਿਸ ਲੈ ਗਿਆ ਕਰੂ
ਪੰਜਾਬ 'ਚ ਇਕ ਵਾਰ ਫਿਰ ਫਿਲਮ 'ਗੁੱਡ ਲੱਕ ਜੈਰੀ' ਦੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼ਨੀਵਾਰ ਨੂੰ ਜਾਨਵੀ ਕਪੂਰ ਦੀ ਫਿਲਮ ਗੁੱਡ ਲੱਕ ਜੈਰੀ ਦੀ ਸ਼ੂਟਿੰਗ ਪਟਿਆਲਾ ਦੇ ਕੋਲੰਬੀਆ ਏਸ਼ੀਆ ਹਸਪਤਾਲ ਦੇ ਨੇੜੇ ਕੀਤੀ ਜਾ ਰਹੀ ਸੀ।
![ਕਿਸਾਨਾਂ ਨੇ ਫਿਰ ਰੋਕੀ ਜਾਨਵੀ ਕਪੂਰ ਦੀ ਫਿਲਮ ਦੀ ਸ਼ੂਟਿੰਗ, ਸਮਾਨ ਚੁੱਕ ਕੇ ਵਾਪਿਸ ਲੈ ਗਿਆ ਕਰੂ The farmers stopped shooting of Janhavi Kapoor's film, picked up the goods and took them back ਕਿਸਾਨਾਂ ਨੇ ਫਿਰ ਰੋਕੀ ਜਾਨਵੀ ਕਪੂਰ ਦੀ ਫਿਲਮ ਦੀ ਸ਼ੂਟਿੰਗ, ਸਮਾਨ ਚੁੱਕ ਕੇ ਵਾਪਿਸ ਲੈ ਗਿਆ ਕਰੂ](https://static.abplive.com/wp-content/uploads/sites/5/2021/01/16012516/jahnavi-kapoor-in-auto.jpg?impolicy=abp_cdn&imwidth=1200&height=675)
ਪਟਿਆਲਾ: ਪੰਜਾਬ 'ਚ ਇਕ ਵਾਰ ਫਿਰ ਫਿਲਮ 'ਗੁੱਡ ਲੱਕ ਜੈਰੀ' ਦੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼ਨੀਵਾਰ ਨੂੰ ਜਾਨਵੀ ਕਪੂਰ ਦੀ ਫਿਲਮ ਗੁੱਡ ਲੱਕ ਜੈਰੀ ਦੀ ਸ਼ੂਟਿੰਗ ਪਟਿਆਲਾ ਦੇ ਕੋਲੰਬੀਆ ਏਸ਼ੀਆ ਹਸਪਤਾਲ ਦੇ ਨੇੜੇ ਕੀਤੀ ਜਾ ਰਹੀ ਸੀ। ਇਸ ਦੌਰਾਨ ਕਿਸਾਨ ਸੰਗਠਨਾਂ ਦੇ ਨੁਮਾਇੰਦੇ ਉਥੇ ਪਹੁੰਚ ਗਏ ਅਤੇ ਸ਼ੂਟਿੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਸ 'ਤੇ ਫਿਲਮ ਨਿਰਮਾਣ ਟੀਮ ਨੂੰ ਸਮਾਨ ਇਕੱਠਾ ਕਰਕੇ ਇਥੋਂ ਜਾਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਸੀ। ਇਸ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕੁਝ ਕਾਰਕੁਨ ਉਥੇ ਪਹੁੰਚੇ ਅਤੇ ਸ਼ੂਟਿੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਕਰਨ ਆਏ ਕਰੂ ਨੂੰ ਸਮਾਨ ਚੁੱਕ ਕੇ ਨੀਮ ਰਾਣਾ ਹੋਟਲ ਵਾਪਸ ਜਾਣਾ ਪਿਆ।
ਕਿਸਾਨਾਂ ਨੇ ਹੋਟਲ ਦੇ ਬਾਹਰ ਜਾ ਕੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਦੌਰਾਨ ਯੂਨੀਅਨ ਦਾ ਇੱਕ ਵਫ਼ਦ ਡੀਸੀ ਨੂੰ ਮੰਗ ਪੱਤਰ ਦੇਣ ਲਈ ਡੀਸੀ ਦਫ਼ਤਰ ਪਹੁੰਚਿਆ। ਡੀਸੀ ਨੂੰ ਮੰਗ ਪੱਤਰ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਧਿਆਨ ਸਿੰਘ ਨੇ ਕਿਹਾ ਕਿ ਉਹ ਇਸ ਸ਼ੂਟਿੰਗ ਨੂੰ ਕਿਸੇ ਵੀ ਤਰ੍ਹਾਂ ਨਹੀਂ ਹੋਣ ਦੇਣਗੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)