ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਫਿਲਮ ਆਦਿਪੁਰਸ਼ ਦੀ ਸ਼ੂਟਿੰਗ ਦੇ ਪਹਿਲੇ ਦਿਨ ਹੀ ਸੈੱਟ 'ਤੇ ਲੱਗੀ ਅੱਗ
ਪ੍ਰਭਾਸ ਦੀ ਅਗਲੀ ਪੀਰੀਅਡ ਫਿਲਮ 'ਆਦਿਪੁਰਸ਼' ਦੇ ਸੈੱਟ ਨੂੰ ਅੱਜ ਅੱਗ ਲੱਗ ਗਈ। ਇਸ ਦੌਰਾਨ ਸੈੱਟ ਪੂਰੀ ਤਰ੍ਹਾਂ ਸੜ ਗਿਆ। ਮੁੰਬਈ ਦੇ ਮਲਾਦ ਖੇਤਰ ਦੇ ਰੇਟਰੋ ਗਰਾਉਂਡ 'ਤੇ ਸੈੱਟ ਨੂੰ ਸ਼ਾਮ ਕਰੀਬ 4 ਵਜੇ ਅੱਗ ਲੱਗੀ। ਘਟਨਾ ਦੇ ਸਮੇਂ 50-60 ਲੋਕ ਉਥੇ ਮੌਜੂਦ ਸੀ।
![ਫਿਲਮ ਆਦਿਪੁਰਸ਼ ਦੀ ਸ਼ੂਟਿੰਗ ਦੇ ਪਹਿਲੇ ਦਿਨ ਹੀ ਸੈੱਟ 'ਤੇ ਲੱਗੀ ਅੱਗ The fire broke out on the set on the first day of shooting of the movie Adipurush ਫਿਲਮ ਆਦਿਪੁਰਸ਼ ਦੀ ਸ਼ੂਟਿੰਗ ਦੇ ਪਹਿਲੇ ਦਿਨ ਹੀ ਸੈੱਟ 'ਤੇ ਲੱਗੀ ਅੱਗ](https://static.abplive.com/wp-content/uploads/sites/5/2021/02/03002853/020221064546-60195082ba37dadipurush-prabhas-fire-resized-1.jpg?impolicy=abp_cdn&imwidth=1200&height=675)
ਪ੍ਰਭਾਸ ਦੀ ਅਗਲੀ ਪੀਰੀਅਡ ਫਿਲਮ 'ਆਦਿਪੁਰਸ਼' ਦੇ ਸੈੱਟ ਨੂੰ ਅੱਜ ਅੱਗ ਲੱਗ ਗਈ। ਇਸ ਦੌਰਾਨ ਸੈੱਟ ਪੂਰੀ ਤਰ੍ਹਾਂ ਸੜ ਗਿਆ। ਮੁੰਬਈ ਦੇ ਮਲਾਦ ਖੇਤਰ ਦੇ ਰੇਟਰੋ ਗਰਾਉਂਡ 'ਤੇ ਸੈੱਟ ਨੂੰ ਸ਼ਾਮ ਕਰੀਬ 4 ਵਜੇ ਅੱਗ ਲੱਗੀ। ਘਟਨਾ ਦੇ ਸਮੇਂ 50-60 ਲੋਕ ਉਥੇ ਮੌਜੂਦ ਸੀ। ਪਰ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਇਸ ਸੈੱਟ 'ਤੇ ਕੋਈ ਵੀ ਫਿਲਮ ਦੇ ਮੁੱਖ ਅਦਾਕਾਰਾਂ 'ਚ ਮੌਜੂਦ ਨਹੀਂ ਸੀ। ਮਹਿੰਗੇ ਬਜਟ ਦੀ ਇਸ ਫਿਲਮ 'ਚ ਪ੍ਰਭਾਸ ਭਗਵਾਨ ਰਾਮ ਅਤੇ ਸੈਫ ਅਲੀ ਖਾਨ ਰਾਵਣ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।
'ਆਦਿ ਪੁਰਸ਼' ਦੀ ਸ਼ੂਟਿੰਗ ਦਾ ਅੱਜ ਪਹਿਲਾ ਦਿਨ ਸੀ। ਫਾਇਰ ਬ੍ਰਿਗੇਡ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਫਿਲਮ ਦੀ ਸਹਿ-ਨਿਰਮਾਤਾ ਕੰਪਨੀ ਟੀ-ਸੀਰੀਜ਼ ਨਾਲ ਜੁੜੇ ਇਕ ਸੂਤਰ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਕ੍ਰੋਮਾ ਬੈਕਗ੍ਰਾਉਂਡ 'ਤੇ ਕੀਤੀ ਜਾ ਰਹੀ ਹੈ। ਕੁਝ ਸੀਨ ਜੋ ਵੀਐਫਐਕਸ ਦੁਆਰਾ ਪ੍ਰਦਰਸ਼ਤ ਕੀਤੇ ਜਾਣੇ ਸਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ।
CBSE Board 2021 Date Sheet Released: ਸੀਬੀਐਸਈ ਨੇ 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਕੀਤੀ ਜਾਰੀ, ਇਥੇ ਦੇਖੋ
ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਮਰਾਠੀ ਫਿਲਮਾਂ ਦੇ ਅਭਿਨੇਤਾ ਸੂਰਿਆ ਅਤੇ ਨਿਰਦੇਸ਼ਕ ਓਮ ਰਾਉਤ ਮੌਜੂਦ ਸਨ। ਸ਼ੂਟਿੰਗ ਦੌਰਾਨ ਮੌਜੂਦ ਕਿਸੇ ਵੀ ਕਰੁ ਨੂੰ ਕੋਈ ਤਕਲੀਫ ਨਹੀਂ ਹੋਈ। ਅੱਗ ਲੱਗਦੇ ਹੀ ਸਾਰਿਆਂ ਨੂੰ ਸੈੱਟ ਤੋਂ ਬਾਹਰ ਕੱਢ ਲਿਆ ਗਿਆ। ਸੂਤਰ ਨੇ ਏਬੀਪੀ ਨਿਉਜ਼ ਨੂੰ ਇਹ ਵੀ ਦੱਸਿਆ ਕਿ ਫਿਲਮ ਦੇ ਮੁੱਖ ਅਦਾਕਾਰਾਂ- ਪ੍ਰਭਾਸ, ਸੈਫ ਅਲੀ ਖਾਨ ਅਤੇ ਬਾਕੀ ਕਲਾਕਾਰਾਂ ਨਾਲ ਸ਼ੂਟਿੰਗ 12 ਤੋਂ 15 ਫਰਵਰੀ ਤੱਕ ਸ਼ੁਰੂ ਹੋਣ ਵਾਲੀ ਸੀ।
'ਆਦਿਪੁਰਸ਼' ਦੇ ਨਿਰਦੇਸ਼ਕ ਓਮ ਰਾਉਤ ਨੇ ਇਸ ਤੋਂ ਪਹਿਲਾਂ ਅਜੇ ਦੇਵਗਨ ਨਾਲ ਇਕ ਸੁਪਰਹਿੱਟ ਫਿਲਮ 'ਤਾਨਹਾਜੀ' ਬਣਾਈ ਸੀ, ਜੋ ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ ਸੀ। ਓਮ ਰਾਉਤ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜੋ ਇਸ ਅੱਗ ਦੀ ਘਟਨਾ ਦੌਰਾਨ ਸੈੱਟ 'ਤੇ ਸੀ, ਪਰ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦਾ ਕੋਈ ਜਵਾਬ ਨਹੀਂ ਮਿਲਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)