ਹੰਗਾਮਾ 2 ਦਾ ਟ੍ਰੇਲਰ ਰਿਲੀਜ਼, ਪਿੱਛਲੀ ਕਹਾਣੀ ਵਾਂਗ ਹੋਵੇਗਾ ਕੰਫਿਊਜ਼ਨ ਦਾ ਤੜਕਾ
ਨਿਰਦੇਸ਼ਕ 'ਪ੍ਰਿਆਦਰਸ਼ਨ' ਦੀ ਕੌਮੇਡੀ ਫ਼ਿਲਮ 'ਹੰਗਾਮਾ-2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਥੇ ਫਿਲਮ ਦਾ ਹੀਰੋ ਮੀਜ਼ਾਨ ਜਾਫਰੀ ਆਪਣੇ 'ਤੇ ਲਗੇ ਇਲਜ਼ਾਮ ਨੂੰ ਝੂਠਾ ਸਾਬਿਤ ਕਰਨ ਦੀ ਕੋਸ਼ਿਸ਼ 'ਚ ਹੈ
ਨਿਰਦੇਸ਼ਕ 'ਪ੍ਰਿਆਦਰਸ਼ਨ' ਦੀ ਕੌਮੇਡੀ ਫ਼ਿਲਮ 'ਹੰਗਾਮਾ-2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਥੇ ਫਿਲਮ ਦਾ ਹੀਰੋ ਮੀਜ਼ਾਨ ਜਾਫਰੀ ਆਪਣੇ 'ਤੇ ਲਗੇ ਇਲਜ਼ਾਮ ਨੂੰ ਝੂਠਾ ਸਾਬਿਤ ਕਰਨ ਦੀ ਕੋਸ਼ਿਸ਼ 'ਚ ਹੈ, ਇਸੇ ਮਸਲੇ 'ਤੇ ਉਸਦੀ ਮੁਲਾਕਾਤ ਰਾਧੇਸ਼ਿਆਮ ਤਿਵਾਰੀ ਦੀ ਪਤਨੀ ਬਣੀ ਸ਼ਿਲਪਾ ਸ਼ੇੱਟੀ ਨਾਲ ਹੁੰਦੀ ਹੈ। ਜੋ ਉਸਦੀ ਪ੍ਰੋਬਲਮ ਨੂੰ ਸੁਲਝਾਉਣ 'ਚ ਉਸ ਦੀ ਮਦਦ ਕਰਦੀ ਹੈ।
ਪਰ ਇਥੇ ਇਕ ਕੰਫਿਊਜ਼ਨ ਹੋਰ ਸ਼ੁਰੂ ਹੋ ਜਾਂਦੀ ਹੈ। ਪ੍ਰੇਸ਼ ਰਾਵਲ ਉਰਫ ਰਾਧੇਸ਼ਿਆਮ ਤਿਵਾਰੀ ਨੂੰ ਲਗਦਾ ਹੈ, ਕਿ ਉਸ ਲੜਕੇ ਦਾ ਉਸ ਦੀ ਪਤਨੀ ਨਾਲ ਕੋਈ ਚੱਕਰ ਹੈ। ਇਸ ਕੰਫਿਊਜ਼ਨ ਦਾ ਡੋਜ਼ ਮਿਲੇਗਾ 'ਹੰਗਾਮਾ 2' 'ਚ, ਜੋ ਕਿ 23 ਜੁਲਾਈ ਨੂੰ ਡਿਜ਼ਨੀ ਪਲਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ।
ਕੋਰੋਨਾ ਕਾਰਨ ਇਹ ਫ਼ਿਲਮ ਵੀ ਹੁਣ ਸਿਨੇਮਾ ਦੀ ਬਿਜਾਏ OTT 'ਤੇ ਦਿਖਾਈ ਦੇਗੀ। ਮੁੰਬਈ 'ਚ ਲੌਕਡਾਊਨ ਤੋਂ ਬਾਅਦ ਫ਼ਿਲਮ ਦਾ ਰਹਿੰਦਾ ਸ਼ੂਟ ਪੂਰਾ ਕੀਤਾ ਸੀ। ਵੱਖ-ਵੱਖ ਸ਼ੈਡਿਊਲ ਤੋਂ ਬਾਅਦ ਫ਼ਿਲਮ ਦਾ ਕੰਮ ਖ਼ਤਮ ਕੀਤਾ ਗਿਆ ਸੀ। ਫ਼ਿਲਮ ਦਾ ਕੁਝ ਹਿੱਸਾ ਮਨਾਲੀ 'ਚ ਫਿਲਮਾਇਆ ਗਿਆ ਹੈ।
ਇਹ ਫ਼ਿਲਮ ਸਾਲ 2003 'ਚ ਆਈ 'ਹੰਗਾਮਾ' ਦਾ ਹੀ ਰੀਮੇਕ ਹੈ। ਹੁਣ ਮੇਕਰਸ ਇਕ ਵਾਰ ਫਿਰ ਤੋਂ 'ਹੰਗਾਮਾ 2' ਨਾਲ ਦਰਸ਼ਕਾਂ ਦਾ ਦਿਲ ਜਿੱਤਣ ਆ ਰਹੇ ਹਨ। ਇਸ ਵਾਰ ਸ਼ਿਲਪਾ ਸ਼ੇੱਟੀ, ਪ੍ਰੇਸ਼ ਰਾਵਲ, ਮੀਜ਼ਾਨ ਜਾਫ਼ਰੀ, ਜੌਨੀ ਲੀਵਰ, ਪ੍ਰਨੀਥਾ ਤੇ ਨਵੇਂ ਕਿਰਦਾਰ ਹੰਗਾਮਾ ਦੇ ਸੀਕਵਲ 'ਚ ਨਜ਼ਰ ਆਉਣਗੇ। ਹੁਣ ਫ਼ਿਲਮੇਕਰ ਪ੍ਰਿਯਾਦਰਸ਼ਨ ਇਕ ਵਾਰ ਫਿਰ ਤੋਂ ਦਰਸ਼ਕਾਂ ਲਈ ਇਕ ਕਾਮੇਡੀ ਕਹਾਣੀ ਲੈ ਕੇ ਆ ਗਏ ਹਨ।