Sooryavansham: 'ਸੂਰਿਆਵੰਸ਼ਮ' ਸੈੱਟ ਮੈਕਸ 'ਤੇ ਬਾਰ-ਬਾਰ ਕਿਉਂ ਦਿਖਾਈ ਜਾਂਦੀ ਹੈ, ਇਹ ਹੈ ਅਸਲੀ ਵਜ੍ਹਾ
Sooryavansham Set Max: ਅੱਜ ਅਸੀਂ ਤੁਹਾਨੂੰ ਇਹੀ ਦੱਸਣ ਜਾ ਰਹੇ ਹਾਂ ਕਿ ਇਹ ਫਿਲਮ ਆਖਰ ਬਾਰ ਬਾਰ ਸੈੱਟ ਮੈਕਸ 'ਤੇ ਕਿਉਂ ਪ੍ਰਸਾਰਿਤ ਕੀਤੀ ਜਾਂਦੀ ਹੈ। ਰਿਪੋਰਟ ਮੁਤਾਬਕ ਸੂਰਯਵੰਸ਼ਮ ਫਿਲਮ 21 ਮਈ 1999 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।
Sooryavansham Set Max: ਅਮਿਤਾਭ ਬੱਚਨ ਦੀ ਫਿਲਮ 'ਸੂਰਯਵੰਸ਼ਮ' ਉਨ੍ਹਾਂ ਦੀ ਅੱਜ ਤੱਕ ਦੀਆਂ ਬੈਸਟ ਫਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਹ ਫਿਲਮ ਸਿਨੇਮਾਘਰਾਂ 'ਚ ਫਾਲਪ ਹੋਈ ਸੀ, ਪਰ ਇਹ ਟੀਵੀ 'ਤੇ ਹੁਣ ਤੱਕ ਦੀ ਪ੍ਰਸਾਰਿਤ ਕੀਤੀ ਜਾਣ ਵਾਲੀ ਸਭ ਤੋਂ ਵੱਡੀ ਫਿਲਮ ਹੈ। ਇਹੀ ਨਹੀਂ ਇਹ ਫਿਲਮ ਹਰ ਹਫਤੇ ਹੀ ਸੈੱਟ ਮੈਕਸ 'ਤੇ ਚੱਲਦੀ ਦੇਖੀ ਜਾਂਦੀ ਹੈ। ਲੋਕ ਇਸ ਫਿਲਮ ਨੂੰ ਬਾਰ ਬਾਰ ਦੇਖਣਾ ਪਸੰਦ ਕਰਦੇ ਹਨ, ਪਰ ਦੂਜੇ ਪਾਸੇ ਕਈ ਲੋਕ ਇਸ ਫਿਲਮ ਤੋਂ ਇੰਨੇ ਜ਼ਿਆਦਾ ਅੱਕ ਚੁੱਕੇ ਹਨ ਕਿ ਉਹ ਚੈਨਲ ਨੂੰ ਗਾਲਾਂ ਕੱਢਦੇ ਹਨ। ਇਹੀ ਨਹੀਂ ਸੈੱਟ ਮੈਕਸ ਤੇ ਸੂਰਯਵੰਸ਼ਮ 'ਤੇ ਕਈ ਸਾਰੇ ਮੀਮਜ਼ ਵੀ ਬਣ ਚੁੱਕੇ ਹਨ।
ਤਾਂ ਅੱਜ ਅਸੀਂ ਤੁਹਾਨੂੰ ਇਹੀ ਦੱਸਣ ਜਾ ਰਹੇ ਹਾਂ ਕਿ ਇਹ ਫਿਲਮ ਆਖਰ ਬਾਰ ਬਾਰ ਸੈੱਟ ਮੈਕਸ 'ਤੇ ਕਿਉਂ ਪ੍ਰਸਾਰਿਤ ਕੀਤੀ ਜਾਂਦੀ ਹੈ। ਰਿਪੋਰਟ ਮੁਤਾਬਕ ਸੂਰਯਵੰਸ਼ਮ ਫਿਲਮ 21 ਮਈ 1999 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸੇ ਦਿਨ ਹੀ ਸੈੱਟ ਮੈਕਸ ਚੈਨਲ ਵੀ ਲੌਂਚ ਹੋਇਆ ਸੀ।
ਇਸ ਫਿਲਮ ਨੂੰ ਬਾਰ ਬਾਰ ਦਿਖਾਏ ਜਾਣ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਸੋਨੀ ਟੀਵੀ ਨੇ ਇਸ ਫਿਲਮ ਦੇ 100 ਸਾਲ ਦੇ ਰਾਈਟਸ ਖਰੀਦੇ ਹੋਏ ਹਨ। ਜਿਸ ਦਾ ਮਤਲਬ ਹੈ ਕਿ 100 ਸਾਲ ਲਈ ਇਸ ਫਿਲਮ ਦੇ ਸਾਰੇ ਅਧਿਕਾਰਾਂ 'ਤੇ ਸੋਨੀ ਟੀਵੀ ਦਾ ਨਿੱਜ ਅਧਿਕਾਰ ਹੈ। ਉਹ ਕਦੋਂ ਵੀ ਤੇ ਕਿਸੇ ਵੀ ਸਮੇਂ ਇਸ ਫਿਲਮ ਨੂੰ ਪ੍ਰਸਾਰਿਤ ਕਰ ਸਕਦੇ ਹਨ।
ਕਾਬਿਲੇਗ਼ੌਰ ਹੈ ਕਿ ਸੂਰਯਵੰਸ਼ਮ 1999 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਮਿਤਾਭ ਬੱਚਨ ਡੱਬਲ ਰੋਲ 'ਚ ਨਜ਼ਰ ਆਏ ਸੀ। ਫਿਲਮ 'ਚ ਉਨ੍ਹਾਂ ਦੇ ਨਾਲ ਸਾਊਥ ਦੀ ਅਦਾਕਾਰਾ ਮਰਹੂਮ ਸੌਂਦਰਿਆ ਵੀ ਲੀਰ ਰੋਲ ;ਚ ਨਜ਼ਰ ਆਈ ਸੀ। ਇਹ ਫਿਲਮ ਨੂੰ ਭਾਰਤ ਦੇ ਲੋਕਾਂ ਨੇ ਇੰਨੀਂ ਵਾਰ ਦੇਖਿਆ ਹੈ ਕਿ ਬੱਚੇ ਬੱਚੇ ਦੀ ਜ਼ੁਬਾਨ 'ਤੇ ਇਸ ਦਾ ਹਰ ਕਿਰਦਾਰ ਹੈ। ਇਹ ਫਿਲਮ ਤਕਰੀਬਨ ਹਰ ਹਫਤੇ ਹੀ ਸੈੱਟ ਮੈਕਸ 'ਤੇ ਪ੍ਰਸਾਰਿਤ ਹੁੰਦੀ ਹੈ।
ਇਹ ਵੀ ਪੜ੍ਹੋ: ਨਿਮਰਤ ਖਹਿਰਾ ਚੱਲੀ ਬਾਲੀਵੁੱਡ, ਜਲਦ ਹੀ ਗਾਇਕ ਅਰਮਾਨ ਮਲਿਕ ਨਾਲ ਕਰੇਗੀ ਕੋਲੈਬ