ਅਨਮੋਲ ਕਵਾਤਰਾ ਦੇ ਸ਼ੋਅ 'ਚ ਇਸ ਸ਼ਖਸ ਨੇ ਖੋਲ੍ਹੀ 'ਮੈਡੀਕਲ ਮਾਫੀਆ' ਦੀ ਪੋਲ, ਦੇਖੋ ਕਿਵੇਂ ਪੈਸਿਆਂ ਦੇ ਲਾਲਚ 'ਚ ਗਰੀਬਾਂ ਨੂੰ ਲੁੱਟ ਰਹੇ ਹਸਪਤਾਲ
Anmol Kwatra Video: ਜਿਹੜੇ ਡਾਕਟਰਾਂ ਨੂੰ ਅਸੀਂ ਭਗਵਾਨ ਦਾ ਦਰਜਾ ਦਿੰਦੇ ਹਾਂ, ਬੀਮਾਰੀ-ਤਕਲੀਫਾਂ 'ਚ ਹਸਪਤਾਲਾਂ ਵੱਲ ਭੱਜਦੇ ਹਾਂ, ਉਹੀ ਹਸਪਤਾਲ ਕਿਵੇਂ ਗਰੀਬ ਮਰੀਜ਼ਾਂ ਦਾ ਸ਼ੋਸ਼ਣ ਕਰ ਰਹੇ ਹਨ। ਇਸ ਦੀ ਕਹਾਣੀ ਨੂੰ ਸੁਣ ਤੁਹਾਡੀ ਰੂਹ ਕੰਬ ਜਾਵੇਗੀ
ਅਮੈਲੀਆ ਪੰਜਾਬੀ ਦੀ ਰਿਪੋਰਟ
Anmol Kwatra Podcast: ਅਨਮੋਲ ਕਵਾਤਰਾ ਪੰਜਾਬ ਦਾ ਜਾਣਿਆ ਮਾਣਿਆ ਸਮਾਜ ਸੇਵੀ ਹੈ। ਉਹ ਜਿਸ ਤਰ੍ਹਾਂ ਗਰੀਬ ਤੇ ਬੇਸਹਾਰਾ ਲੋਕਾਂ ਦੀ ਮਦਦ ਕਰ ਰਿਹਾ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਇਸ ਦੇ ਨਾਲ ਨਾਲ ਉਹ ਆਪਣਾ ਸ਼ੋਅ ਵੀ ਕਰਦਾ ਹੈ, ਜਿਸ ਵਿੱਚ ਉਹ ਵੱਖ ਵੱਖ ਸ਼ਖਸੀਅਤਾਂ ਨੂੰ ਬਲਾਉਂਦਾ ਹੈ।
ਇਸ ਵਾਰ ਅਨਮੋਲ ਕਵਾਤਾਰਾ ਦੇ ਸ਼ੋਅ 'ਚ ਇੱਕ ਅਜਿਹਾ ਸ਼ਖਸ ਆਇਆ, ਜਿਸ ਦੀਆਂ ਗੱਲਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਪਰੇਸ਼ਾਨ ਹੋ ਰਿਹਾ ਹੈ। ਜਿਹੜੇ ਡਾਕਟਰਾਂ ਨੂੰ ਅਸੀਂ ਭਗਵਾਨ ਦਾ ਦਰਜਾ ਦਿੰਦੇ ਹਾਂ, ਬੀਮਾਰੀ ਤੇ ਤਕਲੀਫਾਂ 'ਚ ਹਸਪਤਾਲਾਂ ਵੱਲ ਭੱਜਦੇ ਹਾਂ, ਉਹੀ ਹਸਪਤਾਲ ਕਿਵੇਂ ਪੈਸਿਆਂ ਦੇ ਲਾਲਚ 'ਚ ਗਰੀਬ ਮਰੀਜ਼ਾਂ ਦਾ ਸ਼ੋਸ਼ਣ ਕਰ ਰਹੇ ਹਨ। ਇਸ ਦੀ ਕਹਾਣੀ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ।
ਵੀਡੀਓ 'ਚ ਇਹ ਜੋ ਸ਼ਖਸ ਹੈ, ਇਸ ਦਾ ਨਾਮ ਡਾ. ਹਰਮਨ ਜ਼ੀਰਾ ਹੈ। ਜੋ ਕਿ ਨਿਰਸੁਆਰਥ ਮਨ ਦੇ ਨਾਲ ਆਪਣਾ ਕੰਮ ਕਰਦਾ ਹੈ। ਜਿਸ ਨੂੰ ਆਪਣੇ ਆਲੇ ਦੁਆਲੇ ਭ੍ਰਿਸ਼ਟਾਚਾਰ ਦਾ ਮਹਾਜਾਲ ਦੇਖ ਕੇ ਤਕਲੀਫ ਹੁੰਦੀ ਹੈ। ਉਸ ਨੇ ਸਨਸਨੀਖੇਜ਼ ਖੁਲਾਸੇ ਕਰਦਿਆਂ ਦੱਸਿਆ ਕਿ ਹਸਪਤਾਲ 'ਚ ਗਰੀਬਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੁੰਦਾ ਹੈ। ਪੈਸਿਆਂ ਦੇ ਲਾਲਚ 'ਚ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਦੇ ਨਾਲ ਨਾਲ ਉਸ ਨੇ ਇਹ ਵੀ ਦੱਸਿਆ ਕਿ ਸੱਚ ਬੋਲਣ ਦੀ ਸਜ਼ਾ ਉਸ ਨੂੰ ਇਸ ਹੱਦ ਤੱਕ ਮਿਲੀ ਕਿ ਉਸ ਦੀ ਪੰਜਾਬ ਤੋਂ ਦੂਰ ਕੀਤੀ ਗਈ ਹੈ। ਉਸ ਦੀ ਬਦਲੀ ਅੰਮ੍ਰਿਤਸਰ ਤੋਂ 300 ਕਿਲੋਮੀਟਰ ਦੂਰ ਕਰ ਦਿੱਤੀ ਗਈ ਹੈ। ਇਹੀ ਨਹੀਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹਿੰਦੀਆਂ ਹਨ। ਇਹ ਵੀਡੀਓ ਦੇਖ ਤੁਹਾਡੀ ਰੂਹ ਕੰਬ ਜਾਵੇਗੀ। ਦੇਖੋ ਕਿਵੇਂ ਹਸਪਤਾਲ 'ਚ ਗਰੀਬਾਂ ਨੂੰ ਬਣਾਉਂਦੇ ਬੇਵਕੂਫ:
View this post on Instagram
ਦੇਖੋ ਪੂਰਾ ਪੌਡਕਾਸਟ:
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੇ ਲੋਕ ਭਲਾਈ ਦੇ ਕੰਮ ਕਰਨ ਲਈ ਆਪਣਾ ਸਫਲ ਕਰੀਅਰ ਛੱਡਿਆ ਸੀ। ਉਸ ਨੂੰ ਹਾਲ ਹੀ 'ਚ ਲੋਕ ਭਲਾਈ ਤੇ ਸੇਵਾ ਲਈ ਭਗਤ ਪੂਰਨ ਸਿੰਘ ਸਟੇਟ ਐਵਾਰਡ ਵੀ ਮਿਿਲਿਆ ਸੀ।