Salman Khan: ਸਲਮਾਨ ਖਾਨ ਦੇ ਨੰਨ੍ਹੇ ਫੈਨ ਨੇ ਜਿੱਤਿਆ ਸਭ ਦਾ ਦਿਲ, ਸਕਾਰਫ ਪਹਿਨ ਕੇ ਸੋਸ਼ਲ ਮੀਡੀਆ 'ਤੇ ਛਾਇਆ ਛੋਟਾ ਟਾਈਗਰ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਸਲਮਾਨ ਖਾਨ ਦਾ ਇਕ ਛੋਟਾ ਪ੍ਰਸ਼ੰਸਕ ਉਨ੍ਹਾਂ ਵਾਂਗ ਆਪਣਾ ਟ੍ਰੇਡਮਾਰਕ ਸਕਾਰਫ ਚੁੱਕਦਾ ਨਜ਼ਰ ਆ ਰਿਹਾ ਹੈ ।
Salman Khan Tiger 3: ਸਲਮਾਨ ਖਾਨ ਦੀ ਫਿਲਮ ਟਾਈਗਰ 3 ਬਾਕਸ ਆਫਿਸ 'ਤੇ ਹਿੱਟ ਰਹੀ ਸੀ। ਇਹ ਫਿਲਮ ਜਲਦ ਹੀ 300 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਜਾ ਰਹੀ ਹੈ। ਸਲਮਾਨ ਖਾਨ ਦੇ ਪ੍ਰਸ਼ੰਸਕਾਂ 'ਚ ਫਿਲਮ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਤੇ ਨੇਟੀਜ਼ਨ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।
ਸਲਮਾਨ ਖਾਨ ਦੇ ਛੋਟੇ ਜਿਹੇ ਫੈਨ ਨੇ ਜਿੱਤਿਆ ਸਭ ਦਾ ਦਿਲ
ਇਹ ਵੀਡੀਓ ਸੁਪਰਸਟਾਰ ਸਲਮਾਨ ਖਾਨ ਦੇ ਸਭ ਤੋਂ ਘੱਟ ਉਮਰ ਦੇ ਫੈਨ ਦੀ ਹੈ, ਜਿਸ ਦੀ ਉਮਰ ਸਿਰਫ 7 ਮਹੀਨੇ ਹੈ। ਇਸ ਵੀਡੀਓ 'ਚ ਸਲਮਾਨ ਦਾ ਇਹ ਛੋਟਾ ਪ੍ਰਸ਼ੰਸਕ ਉਨ੍ਹਾਂ ਵਾਂਗ ਹੀ ਆਪਣਾ ਟ੍ਰੇਡਮਾਰਕ ਸਕਾਰਫ ਲੈ ਕੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਆਪਣਾ ਲੱਕੀ ਬਰੇਸਲੇਟ ਵੀ ਪਾਇਆ ਹੋਇਆ ਹੈ। ਵੀਡੀਓ 'ਚ ਉਸ ਦਾ ਲੁੱਕ ਸਾਰਿਆਂ ਦਾ ਦਿਲ ਜਿੱਤ ਰਿਹਾ ਹੈ।
This video is getting viral and the kid's smile is making all of us laugh 😁 cute 👶 pic.twitter.com/XryoDJJLKo
— 🅡🅔🅝🅤 (@Renuyaduvanshii) November 25, 2023
ਸਕਾਰਫ਼ ਪਾ ਕੇ ਸੋਸ਼ਲ ਮੀਡੀਆ 'ਤੇ ਛਾਇਆ ਛੋਟਾ ਟਾਈਗਰ
ਇਸ ਕਹਾਣੀ ਵਿੱਚ ਇੱਕ ਦਿਲਚਸਪ ਮੋੜ ਵੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਬੱਚਾ ਕਿਸੇ ਨਾ ਕਿਸੇ ਤਰੀਕੇ ਨਾਲ ਸਲਮਾਨ ਖਾਨ ਨਾਲ ਵੀ ਜੁੜਿਆ ਹੋਇਆ ਹੈ। ਜੀ ਹਾਂ, ਇਹ ਪਿਆਰਾ ਬੱਚਾ ਕੋਈ ਹੋਰ ਨਹੀਂ ਬਲਕਿ ਦਿੱਗਜ ਮੇਕਅਪ ਆਰਟਿਸਟ ਰਾਜੂ ਭਾਈ ਦਾ ਪੋਤਾ ਹੈ, ਜੋ ਪਿਛਲੇ ਤਿੰਨ ਦਹਾਕਿਆਂ ਤੋਂ ਸਲਮਾਨ ਖਾਨ ਦੀ ਟੀਮ ਦਾ ਅਨਿੱਖੜਵਾਂ ਅੰਗ ਰਿਹਾ ਹੈ। ਇਸ ਵੀਡੀਓ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਇੱਕ ਯੂਜ਼ਰ ਨੇ ਲਿਖਿਆ, "ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਬੱਚੇ ਦੀ ਮੁਸਕਰਾਹਟ ਸਾਨੂੰ ਸਾਰਿਆਂ ਨੂੰ ਹਸਾ ਰਹੀ ਹੈ। ਪਿਆਰਾ।" ਤਾਂ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, "ਇਹ ਖੂਬਸੂਰਤ ਬੱਚਾ ਅੱਜ ਟਾਈਗਰ 3 ਦੇਖਣ ਲਈ ਸਲਮਾਨ ਖਾਨ ਬਣ ਗਿਆ ਹੈ...ਬਹੁਤ ਪਿਆਰਾ।"