ਟੀਵੀ ਅਦਾਕਾਰ ਅਰਜੁਨ ਬਿਜਲਾਨੀ ਬਿੱਗ ਬੌਸ 15 ਵਿਚ ਲੈਣਗੇ ਹਿੱਸਾ
ਪਹਿਲਾ ਸਿਰਫ ਅਫਵਾਹਾਂ ਸਨ ਕਿ ਅਰਜੁਨ ਬਿਜਲਾਨੀ ਇਹ ਸ਼ੋਅ ਕਰ ਸਕਦੇ ਹਨ ਪਰ ਉਸ ਵੇਲੇ ਇਸ ਦੀ ਪੁਸ਼ਟੀ ਨਹੀਂ ਹੋਈ।
ਮੁੰਬਈ: ਟੀਵੀ ਅਦਾਕਾਰ ਅਰਜੁਨ ਬਿਜਲਾਨੀ 'ਖਤਰੋਂ ਕੇ ਖਿਲਾੜੀ 11' 'ਚ ਹਿੱਸਾ ਲੈਣ ਤੋਂ ਬਾਅਦ ਕੇਪਟਾਊਨ ਤੋਂ ਵਾਪਸ ਘਰ ਪਰਤੇ ਹਨ। ਅਰਜੁਨ ਬਿਜ਼ਲਾਨੀ ਨੇ ਇਸ ਸ਼ੋਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਉਹ ਬਿੱਗ ਬੌਸ ਦੇ ਆਉਣ ਵਾਲੇ ਸੀਜ਼ਨ ਵਿੱਚ ਹਿੱਸਾ ਲੈਣ ਜਾ ਰਹੇ ਹਨ। ਅਰਜੁਨ ਬਿਜ਼ਲਾਨੀ ਨੇ ਇਸ ਸ਼ੋਅ ਨੂੰ ਸਾਈਨ ਕਰ ਲਿਆ ਹੈ। ਬਿੱਗ ਬੌਸ ਦਾ ਨਵਾਂ ਸੀਜ਼ਨ 15 ਸਤੰਬਰ ਤੋਂ ਦਿਖਾਇਆ ਜਾਵੇਗਾ।
ਪਹਿਲਾ ਸਿਰਫ ਅਫਵਾਹਾਂ ਸਨ ਕਿ ਅਰਜੁਨ ਬਿਜਲਾਨੀ ਇਹ ਸ਼ੋਅ ਕਰ ਸਕਦੇ ਹਨ ਪਰ ਉਸ ਵੇਲੇ ਇਸ ਦੀ ਪੁਸ਼ਟੀ ਨਹੀਂ ਹੋਈ। ਕਿਹਾ ਇਹ ਵੀ ਜਾਂਦਾ ਰਿਹਾ ਕਿ ਅਰਜੁਨ ਆਪਣੀ ਫੀਸ ਕਾਰਨ ਪਿੱਛੇ ਹਟਣ ਵਾਲੇ ਸੀ ਪਰ ਬਾਅਦ ਵਿੱਚ ਸਹੀ ਫੀਸ ਮਿਲਣ ਤੇ ਉਨ੍ਹਾਂ ਨੇ ਇਹ ਸ਼ੋਅ ਸਾਈਨ ਕਰ ਲਿਆ।
ਰਿਪੋਰਟਾਂ ਮੁਤਾਬਕ ਅਰਜੁਨ ਬਿਜਲਾਨੀ ਇੱਕ ਜਾਂ ਦੋ ਦਿਨ ਪਹਿਲਾਂ ਬਿੱਗ ਬੌਸ 15 ਵਿੱਚ ਜਾਣ ਲਈ ਸਹਿਮਤ ਹੋਏ ਹਨ। ਅਰਜੁਨ ਨੇ ਕਿਹਾ ਕਿ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਆਸਾਨ ਨਹੀ ਹੈ। 'ਖਤਰੋਂ ਕੇ ਖਿਲਾੜੀ 11' ਚ ਵੀ ਅਜਿਹਾ ਕਰਨਾ ਉਸ ਲਈ ਸੌਖਾ ਨਹੀਂ ਸੀ ਪਰ ਫਿਰ ਕਿਉਂਕਿ ਦੋਵੇਂ ਸ਼ੋਅ ਦਿਖਣ ਲਈ ਤੇ ਪਾਪੂਲੈਰਿਟੀ ਦੇ ਵੱਡੇ ਸਾਧਨ ਹਨ, ਇਸ ਲਈ ਉਨ੍ਹਾਂ ਨੇ 'ਬਿੱਗ ਬੌਸ 15' ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਹੈ।
'ਬਿੱਗ ਬੌਸ 15' ਵਿੱਚ ਬਤੌਰ ਕੋਨਟੈਸਟੈਂਟ ਲਈ ਕਈ ਨਾਮ ਚਰਚਾ ਵਿੱਚ ਹਨ। ਫਾਈਨਲ ਲਿਸਟ ਤਿਆਰ ਕਰਨ ਵਿਚ ਘੱਟੋ-ਘੱਟ ਇੱਕ ਮਹੀਨੇ ਦਾ ਹੋਰ ਸਮਾਂ ਲੱਗਣਾ ਹੈ।