(Source: ECI/ABP News)
Urfi Javed: ਜਯਾ ਬੱਚਨ ਤੇ ਭੜਕੀ ਉਰਫ਼ੀ ਜਾਵੇਦ, ਗੁੱਸੇ `ਚ ਅਦਾਕਾਰਾ ਲਈ ਕਹਿ ਦਿੱਤੀ ਇਹ ਗੱਲ
Uorfi Javed angry with Jaya Bachchan: ਜਯਾ ਬੱਚਨ ਵੱਲੋਂ ਪੱਤਰਕਾਰ ਨਾਲ ਬਦਸਲੂਕੀ ਕਰਨ `ਤੇ ਉਰਫ਼ੀ ਜਾਵੇਦ ਨੇ ਇਤਰਾਜ਼ ਜਤਾਇਆ ਹੈ।
![Urfi Javed: ਜਯਾ ਬੱਚਨ ਤੇ ਭੜਕੀ ਉਰਫ਼ੀ ਜਾਵੇਦ, ਗੁੱਸੇ `ਚ ਅਦਾਕਾਰਾ ਲਈ ਕਹਿ ਦਿੱਤੀ ਇਹ ਗੱਲ uorfi-javed-lashes-out-at-jaya-bachchan-over-misbehaving-with-paparazzi Urfi Javed: ਜਯਾ ਬੱਚਨ ਤੇ ਭੜਕੀ ਉਰਫ਼ੀ ਜਾਵੇਦ, ਗੁੱਸੇ `ਚ ਅਦਾਕਾਰਾ ਲਈ ਕਹਿ ਦਿੱਤੀ ਇਹ ਗੱਲ](https://feeds.abplive.com/onecms/images/uploaded-images/2022/10/19/e9fa7cb623870ec1b09bff5c78c1f6481666176640091469_original.jpg?impolicy=abp_cdn&imwidth=1200&height=675)
Uorfi Javed reaction on Jaya Bachchan video: ਅਭਿਨੇਤਰੀ ਅਤੇ ਮਾਡਲ ਉਰਫੀ ਜਾਵੇਦ ਨੇ ਵੈਟਰਨ ਅਭਿਨੇਤਰੀ ਜਯਾ ਬੱਚਨ ਤੇ ਤਿੱਖਾ ਨਿਸ਼ਾਨਾ ਲਾਇਆ ਹੈ। ਦਰਅਸਲ, ਹਾਲ ਹੀ ਵਿੱਚ ਜਯਾ ਆਪਣੀ ਪੋਤੀ ਨਵਿਆ ਨਵੇਲੀ ਦੇ ਨਾਲ ਇੱਕ ਇਵੈਂਟ ਤੋਂ ਵਾਪਸ ਆ ਰਹੀ ਸੀ, ਇਸ ਦੌਰਾਨ ਕੁਝ ਫੋਟੋਗ੍ਰਾਫਰਾਂ ਨੇ ਅਦਾਕਾਰਾ ਦੀਆਂ ਤਸਵੀਰਾਂ ਕਲਿੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਫੋਟੋਗ੍ਰਾਫਰ ਨੂੰ ਠੋਕਰ ਲੱਗ ਗਈ, ਜਿਸ ਕਾਰਨ ਉਹ ਡਿੱਗਣ ਤੋਂ ਬਚ ਗਿਆ। ਹੁਣ ਮਾਮਲਾ ਅਜਿਹਾ ਹੈ ਕਿ ਇਸ ਫੋਟੋਗ੍ਰਾਫਰ ਦਾ ਹਾਲ-ਚਾਲ ਪੁੱਛਣ ਦੀ ਬਜਾਏ ਜਯਾ ਨੇ ਉਸ ਨੂੰ ਗੁੱਸੇ ਨਾਲ ਕਿਹਾ ਕਿ ਚੰਗਾ ਹੋਇਆ ਕਿ ਉਸ ਨਾਲ ਅਜਿਹਾ ਹੋਇਆ ਅਤੇ ਉਹ ਚਾਹੁੰਦੀ ਹੈ ਕਿ ਫੋਟੋਗ੍ਰਾਫਰ ਦੋ ਵਾਰ ਹੋਰ ਡਿੱਗ ਜਾਵੇ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਹੁਣ ਜਯਾ ਬੱਚਨ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਇਸ ਦਰਮਿਆਨ ਉਰਫ਼ੀ ਜਾਵੇਦ ਨੇ ਵੀ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਹੀ ਨਹੀਂ ਉਰਫੀ ਨੇ ਸੋਸ਼ਲ ਮੀਡੀਆ ਤੇ ਜਯਾ ਬੱਚਨ ਨੂੰ ਖਰੀਆਂ ਖਰੀਆਂ ਵੀ ਸੁਣਾ ਦਿੱਤੀਆਂ ਹਨ। ਉਰਫ਼ੀ ਨੇ ਸੋਸ਼ਲ ਮੀਡੀਆ ਤੇ ਲਿਖਿਆ, "ਕੀ ਜਯਾ ਨੇ ਸੱਚਮੁੱਚ ਇਹ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ 2 ਵਾਰ ਹੋਰ ਡਿੱਗੋ। ਕਿਰਪਾ ਕਰਕੇ ਜਯਾ ਵਰਗੇ ਨਾ ਬਣੋ। ਹਰ ਕਿਸੇ ਦੇ ਅੱਗੇ ਵਧਣ ਤੇ ਉੱਠਣ ਦੀ ਉਮੀਦ ਕਰੋ। ਭਾਵੇਂ ਉਹ ਲੋਕ ਕੈਮਰੇ ਦੇ ਪਿੱਛੇ ਹੋਣ ਜਾਂ ਸਾਹਮਣੇ।"
ਇਸ ਦੇ ਨਾਲ ਹੀ ਉਰਫੀ ਨੇ ਜਯਾ ਬੱਚਨ ਨੂੰ ਇਸ਼ਾਰਿਆਂ 'ਚ ਸਲਾਹ ਦਿੰਦੇ ਹੋਏ ਇਹ ਵੀ ਕਿਹਾ, 'ਲੋਕ ਤੁਹਾਡੀ ਇੱਜ਼ਤ ਇਸ ਲਈ ਨਹੀਂ ਕਰਦੇ ਕਿਉਂਕਿ ਤੁਸੀਂ ਉਮਰਦਰਾਜ਼ ਅਤੇ ਤਾਕਤਵਰ ਹੋ, ਪਰ ਜਦੋਂ ਤੁਸੀਂ ਉਨ੍ਹਾਂ ਨਾਲ ਇੱਜ਼ਤ ਨਾਲ ਪੇਸ਼ ਆਉਂਦੇ ਹੋ'। ਹਾਲਾਂਕਿ, ਉਰਫੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪਣੇ ਵਿਚਾਰਾਂ ਨੂੰ ਜਨਤਕ ਕਰਨ ਤੋਂ ਬਚਦੀ ਹੈ, ਪਰ ਜਦੋਂ ਉਹ ਜ਼ਰੂਰੀ ਮਹਿਸੂਸ ਕਰਦੀ ਹੈ ਤਾਂ ਉਹ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਬਿਆਨ ਕਰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਉਰਫੀ ਨੇ ਬਿੱਗ ਬੌਸ 'ਚ ਖੂਬ ਹੰਗਾਮਾ ਕੀਤਾ ਸੀ। ਦਰਅਸਲ, ਬਿੱਗ ਬੌਸ 16 ਵਿੱਚ #MeToo ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਜਿਦ ਖਾਨ ਨੂੰ ਪ੍ਰਤੀਭਾਗੀ ਬਣਾਇਆ ਗਿਆ ਹੈ। ਉਰਫੀ ਨੇ ਇਸ ਬਾਰੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਬਿੱਗ ਬੌਸ ਦੇ ਮੇਕਰਸ ਨੂੰ ਸਾਜਿਦ ਨੂੰ ਤੁਰੰਤ ਬਾਹਰ ਕਰ ਦੇਣਾ ਚਾਹੀਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)