Harnaaz Sandhu: ਉਪਾਸਨਾ ਸਿੰਘ ਨੇ ਹਰਨਾਜ਼ ਸੰਧੂ ਨਾਲ ਵਿਵਾਦ ਵਿਚਾਲੇ ਫਿਲਮ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਜਾਣੋ ਰਿਲੀਜ਼ ਡੇਟ
ਉਪਾਸਨਾ ਸਿੰਘ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਹਰਨਾਜ਼ ਨਾਲ ਵਿਵਾਦ ਵਿਚਾਲੇ ਉਨ੍ਹਾਂ ਨੇ ਫਿਲਮ 'ਯਾਰਾਂ ਦੀਆਂ ਪੌਂ ਬਾਰ੍ਹਾਂ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Upasana Singh Harnaaz Sandhu: ਦਿੱਗਜ ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਹਰਨਾਜ਼ ਸੰਧੂ ਨਾਲ ਵਿਵਾਦ ਨੂੰ ਲੈਕੇ ਕਾਫੀ ਚਰਚਾ 'ਚ ਰਹੀ ਹੈ। ਸਭ ਨੂੰ ਪਤਾ ਹੈ ਕਿ ਸੀਨੀਅਰ ਅਦਾਕਾਰਾ ਨੇ ਸਾਬਕਾ ਮਿਸ ਯੂਨੀਵਰਸ 2021 ਹਰਨਾਜ਼ ਸੰਧੂ 'ਤੇ ਧੋਖਾਧੜੀ ਦੇ ਦੋਸ਼ ਲਗਾਏ ਸਨ। ਇਹੀ ਨਹੀਂ ਇਹ ਮਾਮਲਾ ਕੋਰਟ 'ਚ ਵੀ ਪਹੁੰਚ ਗਿਆ ਹੈ। ਇਸ ਦੇ ਨਾਲ ਨਾਲ ਹੀ ਉਪਾਸਨਾ ਸਿੰਘ ਨੇ ਹਰਨਾਜ਼ ਸੰਧੂ ਤੋਂ 1 ਕਰੋੜ ਹਰਜਾਨਾ ਵੀ ਮੰਗਿਆ ਸੀ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ ਧੀ ਸੁਹਾਨਾ ਖਾਨ ਦਾ ਉਡਾਇਆ ਮਜ਼ਾਕ, ਫੋਟੋ 'ਤੇ ਕੀਤਾ ਇਹ ਕਮੈਂਟ
ਇਸ ਦੇ ਦਰਮਿਆਨ ਹੁਣ ਉਪਾਸਨਾ ਸਿੰਘ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਹਰਨਾਜ਼ ਨਾਲ ਵਿਵਾਦ ਵਿਚਾਲੇ ਉਨ੍ਹਾਂ ਨੇ ਫਿਲਮ 'ਯਾਰਾਂ ਦੀਆਂ ਪੌਂ ਬਾਰ੍ਹਾਂ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫਿਲਮ 30 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇਹ ਉਹ ਫਿਲਮ ਨਹੀਂ ਹੈ, ਜਿਸ ਨੂੰ ਲੈਕੇ ਉਪਾਸਨਾ ਦਾ ਹਰਨਾਜ਼ ਨਾਲ ਵਿਵਾਦ ਹੋਇਆ ਸੀ। ਉਹ ਫਿਲਮ ਸੀ 'ਬਾਈ ਜੀ ਕੁੱਟਣਗੇ'। ਜਿਸ ਵਿੱਚ ਹਰਨਾਜ਼ ਲੀਡ ਰੋਲ ਵਿੱਚ ਸੀ। ਉਸ ਦੇ ਨਾਲ ਨਾਲ ਦੇਵ ਖਰੌੜ ਵੀ ਇਸ ਫਿਲਮ 'ਚ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਹਰਨਾਜ਼ ਸੰਧੂ ਦੇ ਨਾਲ ਨਾਲ ਜਸਵਿੰਦਰ ਭੱਲਾ, ਨਾਨਕ ਸਿੰਘ, ਉਪਾਸਨਾ ਸਿੰਘ, ਹਾਰਬੀ ਸੰਘਾ ਤੇ ਗੋਲੀ ਭੱਲਾ ਐਕਟਿੰਗ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਉਪਾਸਨਾ ਸਿੰਘ ਇਸ ਫਿਲਮ ਦੇ ਨਾਲ ਡਾਇਰੈਕਸ਼ਨ ਦੇ ਖੇਤਰ 'ਚ ਕਦਮ ਰੱਖਣ ਜਾ ਰਹੀ ਹੈ।
View this post on Instagram
ਹਰਨਾਜ਼ ਨੇ ਨਹੀਂ ਦਿੱਤੀ ਕੋਈ ਪ੍ਰਤੀਕਿਿਰਆ
ਦੱਸ ਦਈਏ ਕਿ ਉਪਾਸਨਾ ਸਿੰਘ ਦੀ ਇਸ ਫਿਲਮ ਦੀ ਰਿਲੀਜ਼ ਡੇਟ ਕਈ ਸਮੇਂ ਤੋਂ ਅੱਗੇ ਵਧਦੀ ਰਹੀ ਹੈ। ਕਿਉਂਕਿ ਹਰਨਾਜ਼ ਸੰਧੂ ਨੇ ਫਿਲਮ ਦਾ ਪ੍ਰਮੋਸ਼ਨ ਨਹੀਂ ਕੀਤਾ ਸੀ। ਉਪਾਸਨਾ ਸਿੰਘ ਨੇ ਹਰਨਾਜ਼ 'ਤੇ ਇਲਜ਼ਾਮ ਲਗਾਏ ਸੀ ਕਿ ਉਨ੍ਹਾਂ ਨੇ ਫਿਲਮ ਸਾਈਨ ਕਰਦੇ ਸਮੇਂ ਇਸ ਸ਼ਰਤ ਨੂੰ ਮੰਨਿਆ ਸੀ ਕਿ ਉਹ ਫਿਲਮ ਦੀ ਪ੍ਰਮੋਸ਼ਨ 'ਚ ਵਧ ਚੜ੍ਹ ਕੇ ਹਿੱਸਾ ਲਵੇਗੀ। ਬਾਵਜੂਦ ਇਸ ਦੇ ਹਰਨਾਜ਼ ਸੰਧੂ ਨੇ ਹਾਲੇ ਫਿਲਮ ਜਾਂ ਇਸ ਦੀ ਰਿਲੀਜ਼ ਡੇਟ ਨੂੰ ਲੈਕੇ ਕੋਈ ਪ੍ਰਤੀਕਿਿਰਆ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ: ਫਰਵਰੀ 'ਚ ਇਹ ਪੰਜਾਬੀ ਫਿਲਮਾਂ ਕਰਨਗੀਆਂ ਤੁਹਾਡਾ ਮਨੋਰੰਜਨ, ਜਾਣੋ ਕਿਸ ਦਿਨ ਹੋਣਗੀਆਂ ਰਿਲੀਜ਼