ਮੀਕਾ ਦੀ ਲਾੜੀ ਬਣਨ ਤੋਂ ਉਰਫੀ ਜਾਵੇਦ ਨੇ ਕੀਤਾ ਇਨਕਾਰ, ਖੋਲ੍ਹਿਆ ਵੱਡਾ ਰਾਜ਼
ਉਰਫੀ ਨੇ ਮੀਕਾ ਸਿੰਘ ਦੇ ਰਿਐਲਿਟੀ ਸ਼ੋਅ 'ਮੀਕਾ ਦੀ ਵਹੁਟੀ' ਵਿੱਚ ਆਪਣੀ ਐਂਟਰੀ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਖੁਲਾਸਾ ਕੀਤਾ ਹੈ ਕਿ ਉਹ ਸ਼ੋਅ 'ਚ ਨਜ਼ਰ ਨਹੀਂ ਆਉਣ ਵਾਲੀ ਹੈ।
ਉਰਫੀ ਜਾਵੇਦ (Urfi Jawed) ਇਨ੍ਹੀਂ ਦਿਨੀਂ ਸਭ ਤੋਂ ਚਰਚਿਤ ਨਾਂਅ ਬਣ ਚੁੱਕਾ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੇ ਅਜੀਬੋ-ਗਰੀਬ ਡਰੈਸਿੰਗ ਸਟਾਈਲ ਲਈ ਮਸ਼ਹੂਰ ਹਨ ਅਤੇ ਲੋਕ ਉਨ੍ਹਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਆਪਣੀ-ਆਪਣੀ ਪ੍ਰਤੀਕਿਰਿਆ ਦਿੰਦੇ ਹਨ।
ਉਂਜ ਵੀ ਕਿਸੇ ਨਾ ਕਿਸੇ ਕਾਰਨ ਉਰਫੀ ਨੂੰ ਟ੍ਰੋਲ ਕੀਤਾ ਜਾਂਦਾ ਹੈ। ਹਾਲਾਂਕਿ ਇਸ ਵਾਰ ਬਿੱਗ ਬੌਸ ਓਟੀਟੀ ਕੰਟੈਸਟੈਂਟ ਉਰਫੀ ਜਾਵੇਦ ਮੀਕਾ ਸਿੰਘ ਦੇ ਰਿਐਲਿਟੀ ਸ਼ੋਅ 'ਸਵੈਂਬਰ ਮੀਕਾ ਦੀ ਵਹੁਟੀ' (Mika Di Vohti) ਲਈ ਸੁਰਖੀਆਂ 'ਚ ਹੈ। ਕਿਹਾ ਜਾ ਰਿਹਾ ਸੀ ਕਿ ਉਹ ਵਾਈਲਡ ਕਾਰਡ ਦੇ ਰੂਪ 'ਚ ਸ਼ੋਅ 'ਚ ਐਂਟਰੀ ਕਰਨ ਵਾਲੀ ਸੀ, ਪਰ ਹੁਣ ਉਰਫੀ ਨੇ ਇਨ੍ਹਾਂ ਅਫ਼ਵਾਹਾਂ 'ਤੇ ਬਿਆਨ ਦੇ ਕੇ ਨਵਾਂ ਖੁਲਾਸਾ ਕੀਤਾ ਹੈ।
ਦਰਅਸਲ, ਉਰਫੀ ਨੇ ਮੀਕਾ ਸਿੰਘ ਦੇ ਰਿਐਲਿਟੀ ਸ਼ੋਅ 'ਮੀਕਾ ਦੀ ਵਹੁਟੀ' ਵਿੱਚ ਆਪਣੀ ਐਂਟਰੀ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਖੁਲਾਸਾ ਕੀਤਾ ਹੈ ਕਿ ਉਹ ਸ਼ੋਅ 'ਚ ਨਜ਼ਰ ਨਹੀਂ ਆਉਣ ਵਾਲੀ ਹੈ। ਦਰਅਸਲ, ਉਨ੍ਹਾਂ ਕਿਹਾ, "ਮੈਂ ਆਪਣੇ ਬਾਰੇ ਸਵੈਂਬਰ ਸ਼ੋਅ ਕਰਨ ਦੀਆਂ ਬਹੁਤ ਸਾਰੀਆਂ ਅਫ਼ਵਾਹਾਂ ਸੁਣੀਆਂ ਹਨ।" ਦੂਜੇ ਪਾਸੇ ਉਨ੍ਹਾਂ ਨੇ ਸਾਰੀਆਂ ਅਫ਼ਵਾਹਾਂ ਤੋਂ ਪਰਦਾ ਚੁੱਕਦਿਆਂ ਕਿਹਾ, "ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਅਜਿਹਾ ਕੋਈ ਵੀ ਰਿਐਲਿਟੀ ਸ਼ੋਅ ਸ਼ੋਅ ਨਹੀਂ ਕਰ ਰਹੀ ਹਾਂ।"
ਇਸ ਦੇ ਨਾਲ ਹੀ ਉਰਫੀ ਨੇ ਅੱਗੇ ਖੁਲਾਸਾ ਕਰਦਿਆਂ ਕਿਹਾ, "ਮੈਂ ਇਹ ਸਾਫ਼ ਤੌਰ 'ਤੇ ਕਹਿਣਾ ਚਾਹੁੰਦੀ ਹਾਂ ਕਿ ਮੈਂ ਕਦੇ ਵੀ ਵਿਆਹ ਨਾਲ ਜੁੜੇ ਕਿਸੇ ਰਿਐਲਿਟੀ ਸ਼ੋਅ ਦਾ ਹਿੱਸਾ ਨਹੀਂ ਬਣਾਂਗੀ। ਮੇਰਾ ਮੰਨਣਾ ਹੈ ਕਿ ਵਿਆਹ ਬਹੁਤ ਪਵਿੱਤਰ ਅਤੇ ਨਿੱਜੀ ਚੀਜ਼ ਹੈ। ਇਸ ਲਈ ਜੇਕਰ ਮੈਂ ਵਿਆਹ ਕਰਦੀ ਹਾਂ ਤਾਂ ਇਹ ਮੇਰੇ ਲਈ ਬਹੁਤ ਪਵਿੱਤਰ ਅਤੇ ਨਿੱਜੀ ਮਾਮਲਾ ਹੋਵੇਗਾ। ਨਾ ਕਿ ਕਿਸੇ ਟੈਲੀਵਿਜ਼ਨ ਦਾ ਰਿਐਲਿਟੀ ਸ਼ੋਅ।"
ਦੱਸ ਦੇਈਏ ਕਿ ਮੀਕਾ ਦੇ ਸ਼ੋਅ 'ਮੀਕਾ ਦੀ ਵਹੁਟੀ' ਦਾ ਪ੍ਰੋਡਕਸ਼ਨ ਸ਼ੁਰੂ ਹੋ ਚੁੱਕਾ ਹੈ। ਜੀ ਹਾਂ ਅਤੇ ਹੁਣ ਜਲਦੀ ਹੀ ਇਸ ਰਿਐਲਿਟੀ ਸ਼ੋਅ ਦਾ ਇਸੇ ਮਹੀਨੇ ਪ੍ਰੀਮੀਅਰ ਵੀ ਹੋਵੇਗਾ। ਸਾਹਮਣੇ ਆਈਆਂ ਰਿਪੋਰਟਾਂ ਦੀ ਮੰਨੀਏ ਤਾਂ ਮੀਕਾ ਦੀ ਵਹੁਟੀ ਦਾ ਪ੍ਰੀਮੀਅਰ 19 ਜੂਨ ਨੂੰ ਹੋਵੇਗਾ।