Urfi Javed: ਉਰਫੀ ਜਾਵੇਦ ਨੇ ਟਰੋਲ ਕਰਨ ਵਾਲਿਆਂ ਨੂੰ ਸਿਖਾਇਆ ਸਬਕ, ਕਿਹਾ- ਸਮਾਜ ਮੁੰਡਿਆਂ ਨੂੰ ਸਿਖਾਵੇ ਤਾਂ ਕੁੜੀਆਂ...
Urfi Javed On Trollers: ਸੋਸ਼ਲ ਮੀਡੀਆ ਸਨਸਨੀ ਉਰਫੀ ਜਾਵੇਦ ਆਪਣੇ ਬੇਮਿਸਾਲ ਅੰਦਾਜ਼ ਲਈ ਕਾਫੀ ਮਸ਼ਹੂਰ ਹੈ। ਹਾਲ ਹੀ 'ਚ ਉਰਫੀ ਨੇ ਨਫਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
Urfi Javed Furious On Trollers: ਅਭਿਨੇਤਰੀ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਉਰਫੀ ਜਾਵੇਦ ਆਪਣੇ ਬੇਮਿਸਾਲ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਰਫੀ ਜਾਵੇਦ ਦਾ ਨਾਂ ਕਿਸੇ ਨਾ ਕਿਸੇ ਮੁੱਦੇ 'ਤੇ ਚਰਚਾ ਦਾ ਵਿਸ਼ਾ ਬਣਿਆ ਰਹਿੰਦੀ ਹੈ। ਉਰਫੀ ਜਾਵੇਦ ਅਕਸਰ ਆਪਣੀ ਅਸਾਧਾਰਨ ਡਰੈਸਿੰਗ ਸੈਂਸ ਲਈ ਟਰੋਲ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਰਹਿੰਦੀ ਹੈ। ਪਰ ਉਰਫੀ ਇਹਨਾਂ ਨਫਰਤ ਕਰਨ ਵਾਲਿਆਂ ਨੂੰ ਢੁੱਕਵਾਂ ਜਵਾਬ ਦੇਣ ਤੋਂ ਪਿੱਛੇ ਨਹੀਂ ਹਟਦੀ। ਹਾਲ ਹੀ 'ਚ ਕੁਝ ਅਜਿਹਾ ਹੀ ਹੋਇਆ ਹੈ, ਜਿਸ ਦੇ ਤਹਿਤ ਉਰਫੀ ਜਾਵੇਦ ਨੇ ਕੁਝ ਨਫਰਤ ਕਰਨ ਵਾਲਿਆਂ ਨੂੰ ਸਭਿਅਤਾ ਦਾ ਪਾਠ ਪੜ੍ਹਾਇਆ ਹੈ।
ਟਰੋਲਰਾਂ 'ਤੇ ਭੜਕੀ ਉਰਫੀ ਜਾਵੇਦ
ਉਰਫੀ ਜਾਵੇਦ ਅਤੇ ਟਰੋਲਰਜ਼ ਵਿਚਾਲੇ ਸੋਸ਼ਲ ਮੀਡੀਆ 'ਤੇ ਵਿਵਾਦ ਚੱਲ ਰਿਹਾ ਹੈ। ਕੁਝ ਲੜਕਿਆਂ ਨੇ ਉਰਫੀ ਜਾਵੇਦ ਨੂੰ ਉਸਦੇ ਪਹਿਰਾਵੇ ਲਈ ਟਰੋਲ ਕੀਤਾ। ਉਰਫੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਤੇ ਬੁਰੇ ਕਮੈਂਟ ਕਰਨ ਵਾਲਿਆਂ ਦੀਾਂਅ ਟਿੱਪਣੀਆਂ ਨੂੰ ਸ਼ੇਅਰ ਕੀਤਾ।
ਦਰਅਸਲ, ਕੁੱਝ ਲੜਕਿਆਂ ਨੇ ਉਰਫ਼ੀ ਦੇ ਅਕਾਊਂਟ ਤੇ ਉਸ ਦੇ ਕੱਪੜਿਆਂ ਨੂੰ ਲੈਕੇ ਉਸ ਦੀ ਤਸਵੀਰ ਤੇ ਕਮੈਂਟ ਕਰ ਦਿਤਾ। ਇਸ ਦੇ ਸਕਰੀਨਸ਼ਾਟਸ ਨੂੰ ਉਰਫ਼ੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ ਤੇ ਨਾਲ ਹੀ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ।
ਉਰਫੀ ਜਾਵੇਦ ਨੇ ਜਿਹੜੇ ਲੜਕਿਆਂ ਦੇ ਕਮੈਂਟਸ ਦੇ ਸਕਰੀਨਸ਼ਾਟ ਪੋਸਟ ਕੀਤੇ ਹਨ, ਉਨ੍ਹਾਂ ਦੀ ਉਮਰ ਮਹਿਜ਼ 17 ਸਾਲ ਹੈ। 17 ਸਾਲ ਦੇ ਲੜਕਿਆਂ ਦੀ ਮਾਨਸਿਕਤਾ ਇਹ ਹੈ ਕਿ ਲੜਕੀਆਂ ਆਪਣੀ ਪਸੰਦ ਦੇ ਕੱਪੜੇ ਪਾ ਕੇ ਆਜ਼ਾਦੀ ਦਾ ਗਲਤ ਫਾਇਦਾ ਉਠਾਉਂਦੀਆਂ ਹਨ। ਇਸ ਤਰ੍ਹਾਂ ਦੀ ਸੋਚ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਨੌਜਵਾਨ ਲੜਕੇ ਵੀ ਇਹ ਮੰਨਦੇ ਹਨ ਕਿ ਔਰਤਾਂ ਨੂੰ ਆਪਣੀ ਹੱਦ `ਚ ਰਹਿਣਾ ਚਾਹੀਦਾ ਹੈ। ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਉਰਫੀ ਜਾਵੇਦ ਨੇ ਲਿਖਿਆ ਹੈ ਕਿ ਪਿਆਰੇ ਸਮਾਜ, ਆਪਣੇ ਮੁੰਡਿਆਂ ਨੂੰ ਸਭਿਅਤਾ ਦਾ ਸਬਕ ਸਿਖਾਓ, ਤਾਂ ਜੋ ਲੜਕੀਆਂ ਨਾਲ ਬਲਾਤਕਾਰ, ਹਿੰਸਾ, ਅੱਤਿਆਚਾਰ ਅਤੇ ਉਤਪੀੜਨ ਵਰਗੇ ਅਪਰਾਧ ਨਾ ਹੋਣ।
ਉਰਫੀ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਸਬਕ ਸਿਖਾਇਆ
ਇਸ ਤੋਂ ਇਲਾਵਾ ਕਾਲਜ ਦੇ ਇਕ ਹੋਰ ਵਿਦਿਆਰਥੀ ਦੀ ਪ੍ਰੋਫਾਈਲ ਸ਼ੇਅਰ ਕਰਦੇ ਹੋਏ ਉਰਫੀ ਜਾਵੇਦ ਨੇ ਲਿਖਿਆ ਹੈ ਕਿ - ਇਹ ਬੱਚਾ ਜੋ ਵੀ ਹੈ, ਉਸ ਨੂੰ ਸਬਕ ਸਿਖਾਓ ਅਤੇ ਉਸ ਦਾ ਧਿਆਨ ਰੱਖੋ। ਇਸ ਨੇ ਜੋ ਵੀ ਕੁੱਝ ਕਿਹਾ ਹੈ ਉਸ ਦੇ ਲਈ ਇਸ ਦਾ ਜੇਲ੍ਹ ਜਾਣਾ ਬਣਦਾ ਹੈ ਤੇ ਇਸ ਨੂੰ ਜ਼ਮਾਨਤ ਵੀ ਨਹੀਂ ਮਿਲਣੀ ਚਾਹੀਦੀ।। ਉਰਫੀ ਜਾਵੇਦ ਦੀ ਤਾੜਨਾ ਤੋਂ ਬਾਅਦ ਇਸ ਨੇ ਮੈਸੇਜ 'ਚ ਉਰਫੀ ਤੋਂ ਮੁਆਫੀ ਮੰਗੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਰਫੀ ਜਾਵੇਦ ਅਤੇ ਟ੍ਰੋਲਰਸ ਵਿਚਾਲੇ ਇਸੇ ਤਰ੍ਹਾਂ ਦੀ ਤਕਰਾਰ ਦੇ ਕਿੱਸੇ ਸਾਹਮਣੇ ਆ ਚੁੱਕੇ ਹਨ।