(Source: ECI/ABP News/ABP Majha)
Mahesh Babu: ਸਾਊਥ ਸਟਾਰ ਮਹੇਸ਼ ਬਾਬੂ ਦੇ ਪਿਤਾ ਦਾ ਹਾਰਟ ਅਟੈਕ ਨਾਲ ਦੇਹਾਂਤ, ਥੋੜ੍ਹੇ ਸਮੇਂ ਪਹਿਲਾਂ ਮਾਂ ਦਾ ਵੀ ਹੋਇਆ ਸੀ ਦੇਹਾਂਤ
Mahesh Babu Father Pased Away: ਸਾਊਥ ਦੇ ਮਸ਼ਹੂਰ ਅਦਾਕਾਰ ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਘਟਮਨੇਨੀ ਦਾ ਦਿਹਾਂਤ ਹੋ ਗਿਆ ਹੈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
Mahesh Babu Father death: ਸਾਊਥ ਦੇ ਮਸ਼ਹੂਰ ਅਦਾਕਾਰ ਮਹੇਸ਼ ਬਾਬੂ ਦੀ ਮਾਂ ਦਾ ਹਾਲ ਹੀ ਵਿੱਚ ਦਿਹਾਂਤ ਹੋਇਆ ਸੀ। ਇਸ ਦੇ ਨਾਲ ਹੀ ਅਦਾਕਾਰ ਨਾਲ ਜੁੜੀ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਘਟਮਨਾਨੇਨੀ ਦਾ ਵੀ 80 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕ੍ਰਿਸ਼ਨਾ ਨੂੰ ਸੋਮਵਾਰ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਹੈਦਰਾਬਾਦ ਦੇ ਕਾਂਟੀਨੈਂਟਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅੱਜ ਸਵੇਰੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਤੇਲਗੂ ਸਿਨੇਮਾ ਦੇ ਵੱਡੇ ਅਭਿਨੇਤਾ ਸਨ ਮਹੇਸ਼ ਬਾਬੂ ਦੇ ਪਿਤਾ
ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਨੂੰ ਤੇਲਗੂ ਸਿਨੇਮਾ ਦੇ ਸਭ ਤੋਂ ਵੱਡੇ ਅਦਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਅਤੇ ਨਿਰਮਾਣ ਵੀ ਕੀਤਾ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਲਗਭਗ 350 ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੁਲਾ ਗੋਥਰਾਲੂ (1961), ਪਦਾਂਡੀ ਮੁੰਡੁਕੂ (1962), ਅਤੇ ਪਰਵੂ ਪ੍ਰਤਿਸ਼ਠਾ (1963) ਵਰਗੀਆਂ ਫਿਲਮਾਂ ਵਿੱਚ ਕੀਤੀ। ਉਨ੍ਹਾਂ ਨੂੰ ਬਾਅਦ ਵਿੱਚ ਤੈਨ ਮਨਸੁਲੁ (1965) ਵਿੱਚ ਇੱਕ ਮੁੱਖ ਅਦਾਕਾਰ ਵਜੋਂ ਕਾਸਟ ਕੀਤਾ ਗਿਆ ਸੀ। ਕ੍ਰਿਸ਼ਨਾ ਨੇ ਬਾਅਦ ਵਿੱਚ ਇੱਕ ਅਭਿਨੇਤਾ, ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਦੇ ਰੂਪ ਵਿੱਚ ਆਪਣੀ ਪਛਾਣ ਸਥਾਪਿਤ ਕੀਤੀ ਅਤੇ ਮੋਸਾਗਲਗੁ ਮੋਸਾਗਡੂ, ਅਲੂਰੀ ਸੀਤਾ ਰਾਮਾਜੂ, ਗੁਦਾਚਾਰੀ 116 ਵਰਗੀਆਂ ਫਿਲਮਾਂ ਬਣਾਈਆਂ।
ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕ੍ਰਿਸ਼ਨਾ ਘਟਮੋਨੀ ਦੀ ਮੌਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਵੀ ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਘਟਮੋਨੀ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਵੀ ਦਿੱਗਜ ਅਦਾਕਾਰ ਕ੍ਰਿਸ਼ਨਾ ਘਟਮੋਨੀ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਮਹੇਸ਼ ਬਾਬੂ ਦੇ ਪਿਤਾ ਦੇ ਦਿਹਾਂਤ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਸੋਗ ਵਿੱਚ ਛੱਡ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਅਤੇ ਸਾਰੀਆਂ ਮਸ਼ਹੂਰ ਹਸਤੀਆਂ ਨਮ ਅੱਖਾਂ ਨਾਲ ਤੇਲਗੂ ਸਿਨੇਮਾ ਦੇ ਦਿੱਗਜ ਸਿਤਾਰੇ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ।
ਟਵਿੱਟਰ 'ਤੇ ਪ੍ਰਸ਼ੰਸਕ ਹੋਏ ਗਮਗੀਨ
ਪ੍ਰਸ਼ੰਸਕ ਆਪਣੇ ਚਹੇਤੇ ਸਟਾਰ ਦੀ ਮੌਤ 'ਤੇ ਸੋਗ ਮਨਾਉਣ ਲਈ ਟਵਿੱਟਰ 'ਤੇ 'RIP Legend' ਟਰੈਂਡ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਟ੍ਰੈਂਡਿੰਗ ਹੈਸ਼ਟੈਗ ਦੇ ਨਾਲ ਟਵੀਟ ਕੀਤਾ, "ਇੱਕ ਯੁੱਗ ਦਾ ਅੰਤ।" ਇਕ ਹੋਰ ਨੇ ਪੋਸਟ ਕੀਤਾ, "ਰੈਸਟ ਇਨ ਪੀਸ, ਸੁਪਰਸਟਾਰ।"
ਹਾਲ ਹੀ ‘ਚ ਹੋਇਆ ਸੀ ਮਾਂ ਦਾ ਦੇਹਾਂਤ
ਦੱਸ ਦੇਈਏ ਕਿ 28 ਸਤੰਬਰ ਨੂੰ ਮਹੇਸ਼ ਬਾਬੂ ਦੀ ਮਾਂ ਇੰਦਰਾ ਦੇਵੀ ਦਾ ਵੀ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।