ਪੁਰਾਣੇ ਜ਼ਮਾਨੇ ਦੀ ਇਹ ਅਦਾਕਾਰਾ, 250 ਫ਼ਿਲਮਾਂ `ਚ ਕੀਤਾ ਕੰਮ, ਅੱਜ ਇਲਾਜ ਤੱਕ ਦੇ ਨਹੀਂ ਪੈਸੇ, ਲੋਕਾਂ ਤੋਂ ਮੰਗੀ ਮਦਦ
South Actress Jayakumari: ਸਾਊਥ ਦੀ ਸੀਨੀਅਰ ਅਦਾਕਾਰਾ ਜੈਕੁਮਾਰੀ ਕਿਡਨੀ ਦੀ ਬਿਮਾਰੀ ਕਾਰਨ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੈ।
South Actress Jayakumari: ਬਾਲੀਵੁੱਡ ਦੇ ਕਈ ਅਜਿਹੇ ਸਿਤਾਰੇ ਹੋਏ ਹਨ, ਜੋ ਕਈ ਵੱਡੀਆਂ ਫਿਲਮਾਂ ਵਿੱਚ ਮਸ਼ਹੂਰ ਹੋਏ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਵੀ ਜਿੱਤ ਲਿਆ ਹੈ। ਪਰ ਫਿਲਮਾਂ 'ਚ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਬਾਅਦ 'ਚ ਪੈਸੇ ਦੀ ਤੰਗੀ 'ਚੋਂ ਗੁਜ਼ਰਨਾ ਪਿਆ। ਇੱਥੋਂ ਤੱਕ ਕਿ ਕਈ ਸਿਤਾਰਿਆਂ ਕੋਲ ਆਪਣੇ ਇਲਾਜ ਲਈ ਵੀ ਪੈਸੇ ਨਹੀਂ ਸਨ। ਅਜਿਹਾ ਹੀ ਇੱਕ ਮਾਮਲਾ ਸਾਊਥ ਇੰਡਸਟਰੀ ਤੋਂ ਸਾਹਮਣੇ ਆਇਆ ਹੈ। ਸਾਊਥ ਦੀ ਸੀਨੀਅਰ ਅਦਾਕਾਰਾ ਜੈਕੁਮਾਰੀ ਕਿਡਨੀ ਨਾਲ ਸਬੰਧਤ ਬੀਮਾਰੀ ਨਾਲ ਜੂਝ ਰਹੀ ਹੈ, ਪਰ ਉਨ੍ਹਾਂ ਕੋਲ ਇਲਾਜ ਲਈ ਪੈਸੇ ਵੀ ਨਹੀਂ ਹਨ।
ਦਰਅਸਲ, ਮੀਡੀਆ ਰਿਪੋਰਟਾਂ ਮੁਤਾਬਕ ਅਭਿਨੇਤਰੀ ਜੈਕੁਮਾਰੀ ਕਿਡਨੀ ਨਾਲ ਜੁੜੀ ਬਿਮਾਰੀ ਕਾਰਨ ਚੇਨਈ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੈ। 72 ਸਾਲਾ ਅਦਾਕਾਰਾ ਜੈਕੁਮਾਰੀ ਕੋਲ ਆਪਣੇ ਇਲਾਜ ਲਈ ਵੀ ਪੈਸੇ ਨਹੀਂ ਹਨ। ਅਜਿਹੇ 'ਚ ਉਨ੍ਹਾਂ ਨੇ ਲੋਕਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਜੈਕੁਮਾਰੀ 1960 ਤੋਂ 1970 ਦੇ ਦਹਾਕੇ ਤੱਕ ਮਲਿਆਲਮ ਅਤੇ ਤਾਮਿਲ ਸਿਨੇਮਾ ਵਿੱਚ ਬਹੁਤ ਸਰਗਰਮ ਰਹੀ ਹੈ।
ਸਿਹਤ ਮੰਤਰੀ ਨੇ ਮਦਦ ਕੀਤੀ
ਰਾਜਕੁਮਾਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਹਸਪਤਾਲ ਦੇ ਬੈੱਡ 'ਤੇ ਬੈਠੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਪੈਸੇ ਦੀ ਕਾਫ਼ੀ ਤੰਗੀ ਹੈ, ਜਿਸ ਦੇ ਚੱਲਦੇ ਉਹ ਆਪਣਾ ਇਲਾਜ ਠੀਕ ਢੰਗ ਨਾਲ ਨਹੀਂ ਕਰਵਾ ਪਾ ਰਹੀ ਹੈ । ਅਜਿਹੇ 'ਚ ਖਬਰ ਹੈ ਕਿ ਤਾਮਿਲਨਾਡੂ ਦੇ ਸਿਹਤ ਮੰਤਰੀ ਐੱਮ ਸੁਬਰਾਮਣੀਅਮ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ ।
ਰਿਪੋਰਟਾਂ ਮੁਤਾਬਕ ਤਾਮਿਲਨਾਡੂ ਦੇ ਸਿਹਤ ਮੰਤਰੀ ਐਮ ਸੁਬਰਾਮਨੀਅਨ ਨੇ ਜੈਕੁਮਾਰੀ ਦੀ ਹਾਲਤ ਬਾਰੇ ਸੁਣ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ । ਨਾਲ ਹੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਮੈਡੀਕਲ ਬਿੱਲਾਂ ਦਾ ਧਿਆਨ ਰੱਖੇਗੀ ਅਤੇ ਉਨ੍ਹਾਂ ਨੂੰ ਘਰ ਮੁਹੱਈਆ ਕਰਵਾਏਗੀ । ਇਸੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੈਕੁਮਾਰੀ ਦੇ ਤਿੰਨ ਬੱਚਿਆਂ ਵਿੱਚੋਂ ਕਿਸੇ ਨੇ ਵੀ ਹਸਪਤਾਲ ਆ ਕੇ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਹੀਂ ਚੁੱਕੀ ।