ਵਿੱਕੀ ਕੌਸ਼ਲ ਦੀ ਫਿਲਮ 'ਸਰਦਾਰ ਊਧਮ' ਇਸ ਦੁਸਹਿਰੇ ਹੋਵੇਗੀ ਰਿਲੀਜ਼, ਟੀਜ਼ਰ ਆਇਆ ਸਾਹਮਣੇ
ਬਾਲੀਵੁੱਡ ਦੀ ਆਉਣ ਵਾਲੀ ਫਿਲਮ ਸਰਦਾਰ ਊਧਮ ਸਿੰਘ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਵਿੱਚ ਵਿੱਕੀ ਕੌਸ਼ਲ ਊਧਮ ਸਿੰਘ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। 46 ਸਕਿੰਟ ਦੇ ਟੀਜ਼ਰ ਵਿੱਚ ਵਿੱਕੀ ਦੀ ਖਾਸ ਝਲਕ ਨਹੀਂ ਵੇਖਣ ਨੂੰ ਮਿਲੀ
![ਵਿੱਕੀ ਕੌਸ਼ਲ ਦੀ ਫਿਲਮ 'ਸਰਦਾਰ ਊਧਮ' ਇਸ ਦੁਸਹਿਰੇ ਹੋਵੇਗੀ ਰਿਲੀਜ਼, ਟੀਜ਼ਰ ਆਇਆ ਸਾਹਮਣੇ Vicky Kaushal's movie 'Sardar Udham' will be released this Dussehra, teaser came out ਵਿੱਕੀ ਕੌਸ਼ਲ ਦੀ ਫਿਲਮ 'ਸਰਦਾਰ ਊਧਮ' ਇਸ ਦੁਸਹਿਰੇ ਹੋਵੇਗੀ ਰਿਲੀਜ਼, ਟੀਜ਼ਰ ਆਇਆ ਸਾਹਮਣੇ](https://feeds.abplive.com/onecms/images/uploaded-images/2021/09/13/212cf5e7f52ff94ba58226827aecfbdd_original.jpg?impolicy=abp_cdn&imwidth=1200&height=675)
ਬਾਲੀਵੁੱਡ ਦੀ ਆਉਣ ਵਾਲੀ ਫਿਲਮ ਸਰਦਾਰ ਊਧਮ ਸਿੰਘ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਵਿੱਚ ਵਿੱਕੀ ਕੌਸ਼ਲ ਊਧਮ ਸਿੰਘ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। 46 ਸਕਿੰਟ ਦੇ ਟੀਜ਼ਰ ਵਿੱਚ ਵਿੱਕੀ ਦੀ ਖਾਸ ਝਲਕ ਨਹੀਂ ਵੇਖਣ ਨੂੰ ਮਿਲੀ, ਪਰ ਪਾਸਪੋਰਟ 'ਤੇ ਉਨ੍ਹਾਂ ਦਾ ਚਿਹਰਾ ਨਜ਼ਰ ਆ ਰਿਹਾ ਹੈ। ਟੀਜ਼ਰ ਵਿੱਚ ਕਈ ਪਾਸਪੋਰਟਾਂ ਦੇ ਨਾਲ ਸਰਦਾਰ ਊਧਮ ਸਿੰਘ ਦਾ ਪਾਸਪੋਰਟ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਪਾਸਪੋਰਟ ਵਿੱਚ ਵਿੱਕੀ ਕੌਸ਼ਲ ਊਧਮ ਸਿੰਘ ਦੇ ਲੁੱਕ ਵਿੱਚ ਨਜ਼ਰ ਆ ਰਹੇ ਹਨ। ਸਿਰ 'ਤੇ ਪੱਗ, ਚਿਹਰੇ 'ਤੇ ਵੱਡੀ ਦਾੜ੍ਹੀ ਅਤੇ ਅੱਖਾਂ 'ਚ ਜਨੂੰਨ ਦੇ ਨਾਲ ਵਿੱਕੀ ਨੂੰ ਇਸ ਲੁਕ 'ਚ ਪਛਾਣਨਾ ਮੁਸ਼ਕਲ ਹੋ ਰਿਹਾ ਹੈ। ਇਸ ਤੋਂ ਇਲਾਵਾ ਟੀਜ਼ਰ ਵਿੱਚ ਸ਼ਾਨਦਾਰ ਬੈਕਗਰਾਂਊਂਡ ਸੰਗੀਤ ਸੁਣਿਆ ਜਾ ਸਕਦਾ ਹੈ।
ਇਸ ਟੀਜ਼ਰ ਨੂੰ ਸ਼ੇਅਰ ਕਰਦਿਆਂ, ਵਿੱਕੀ ਕੌਸ਼ਲ ਨੇ ਕਿਹਾ, 'ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ 'ਤੇ, ਮੈਂ ਮਾਣ ਨਾਲ ਸਰਦਾਰ ਊਧਮ ਸਿੰਘ ਦੀ ਕਹਾਣੀ ਪੇਸ਼ ਕਰਦਾ ਹਾਂ। ਇੱਕ ਆਦਮੀ ਦੀ ਕਹਾਣੀ, ਕਈ ਉਪਨਾਮ, ਇੱਕ ਮਿਸ਼ਨ। ਸਰਦਾਰ ਊਧਮ ਸਿੰਘ ਨੇ ਮਾਈਕਲ ਓਡਵਾਇਰ, ਜਿਨ੍ਹਾਂ ਨੇ 1919 ਵਿੱਚ ਜਲ੍ਹਿਆਂਵਾਲਾ ਬਾਗ ਕਾਂਡ ਦੇ ਕਾਰਨ, ਲੰਡਨ ਵਿੱਚ ਉਨ੍ਹਾਂ ਦੇ ਘਰ ਦੇ ਸਾਹਮਣੇ 1940 ਵਿੱਚ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਇਤਿਹਾਸ ਦੇ ਪੰਨਿਆਂ ਵਿੱਚ ਬਹਾਦਰੀ ਦੀਆਂ ਇੱਕ ਤੋਂ ਵੱਧ ਕਹਾਣੀਆਂ ਦਰਜ ਹਨ ਅਤੇ ਵਿੱਕੀ ਇਨ੍ਹਾਂ ਕਹਾਣੀਆਂ ਨੂੰ ਸਕਰੀਨ 'ਤੇ ਊਧਮ ਸਿੰਘ ਦੇ ਰੂਪ ਵਿੱਚ ਵੱਡੇ ਪਰਦੇ 'ਤੇ ਲਿਆਉਣ ਲਈ ਆ ਰਿਹਾ ਹੈ।'
ਫਿਲਮ ਨੂੰ ਇਸ ਸਾਲ, ਦੁਸਹਿਰੇ ਦੇ ਮੌਕੇ 'ਤੇ ਰਿਲੀਜ਼ ਕੀਤਾ ਜਾਵੇਗਾ। ਇਹ ਸਿਨੇਮਾਘਰਾਂ 'ਚ ਹੀ ਨਹੀਂ ਬਲਕਿ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤੀ ਜਾਏਗੀ। ਇਸ ਫਿਲਮ ਦੇ ਡਾਇਰੈਕਟਰ ਸ਼ੂਜੀਤ ਸਰਕਾਰ ਹਨ। ਬਨੀਤਾ ਸੰਧੂ ਫਿਲਮ 'ਚ ਵਿੱਕੀ ਦੇ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)