ਵਿੱਕੀ ਕੌਸ਼ਲ ਨੇ ਫੈਨਸ ਨਾਲ ਸਾਂਝੀ ਕੀਤੀ ਖਾਸ ਯਾਦਗਾਰ, 9 ਸਾਲਾਂ 'ਚ ਬਦਲੀ ਤਕਦੀਰ
ਅਦਾਕਾਰ ਵਿੱਕੀ ਕੌਸ਼ਲ ਨੇ ਆਪਣੇ ਪਹਿਲੇ ਔਡੀਸ਼ਨ ਦੀ ਝਲਕ ਫੈਨਜ਼ ਨਾਲ ਸਾਂਝੀ ਕੀਤੀ ਹੈ ਜਿਸ 'ਚ ਅਦਾਕਾਰ ਦੇ ਸੰਘਰਸ਼ ਤੋਂ ਲੈ ਕੇ ਸਫਲਤਾ ਦੀ ਕਹਾਣੀ ਬਿਆਨ ਹੁੰਦੀ ਹੈ।
ਚੰਡੀਗੜ੍ਹ: ਅਦਾਕਾਰ ਵਿੱਕੀ ਕੌਸ਼ਲ ਨੇ ਆਪਣੇ ਪਹਿਲੇ ਔਡੀਸ਼ਨ ਦੀ ਝਲਕ ਫੈਨਜ਼ ਨਾਲ ਸਾਂਝੀ ਕੀਤੀ ਹੈ ਜਿਸ 'ਚ ਅਦਾਕਾਰ ਦੇ ਸੰਘਰਸ਼ ਤੋਂ ਲੈ ਕੇ ਸਫਲਤਾ ਦੀ ਕਹਾਣੀ ਬਿਆਨ ਹੁੰਦੀ ਹੈ। 9 ਸਾਲਾਂ ਦੇ ਸਫ਼ਰ 'ਚ ਵਿੱਕੀ ਕੌਸ਼ਲ 'ਚ ਕਾਫੀ ਬਦਲਾਅ ਆਇਆ ਹੈ। ਭਾਵੇਂ ਉਹ ਲੁਕਸ ਹੋਣ ਜਾਂ ਫਿਰ ਸਟੇਟਸ।
ਇਸ ਪਹਿਲੇ ਔਡੀਸ਼ਨ 'ਚ ਵਿੱਕੀ ਕੌਸ਼ਲ ਇਕ ਸਕੂਲ ਸਟੂਡੈਂਟ ਦੇ ਵਾਂਗ ਦਿੱਖ ਰਿਹਾ ਹੈ। ਹਾਲਾਂਕਿ ਉਸ ਸਮੇ ਉਸ ਦੀ ਉਮਰ 24 ਸਾਲ ਸੀ।ਹੱਥ 'ਚ ਇਕ Whiteboard ਹੈ ਜਿਸ 'ਚ ਵਿੱਕੀ ਕੌਸ਼ਲ ਦੀ ਸਾਰੀ ਪ੍ਰੋਫ਼ਾਈਲ ਲਿਖੀ ਹੋਈ ਹੈ। ਵਿੱਕੀ ਕੌਸ਼ਲ ਨੇ ਇਹ ਔਡੀਸ਼ਨ ਸਾਲ 2012 'ਚ ਦਿੱਤਾ ਸੀ ਪਰ ਉਸ ਨੂੰ ਬ੍ਰੇਕ ਸਾਲ 2015 'ਚ ਆਈ ਨੀਰਜ ghaywan ਦੀ ਫਿਲਮ 'Masaan' 'ਚ ਮਿਲਿਆ ਸੀ। ਇਸ ਪਹਿਲੀ ਫਿਲਮ ਤੋਂ ਵਿੱਕੀ ਕੌਸ਼ਲ ਦੀ ਕਿਸਮਤ ਬਦਲ ਗਈ।
ਉਸ ਤੋਂ ਬਾਅਦ ਇਸ ਅਦਾਕਾਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਜ਼ੀ , ਸੰਜੂ ਤੇ 'URI-THE Surgical Strike' ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਤੇ ਨੈਸ਼ਨਲ ਐਵਾਰਡ ਵੀ ਇਨ੍ਹੇ ਘਟ ਸਮੇ 'ਚ ਹਾਸਲ ਕੀਤਾ। ਵਿੱਕੀ ਕੌਸ਼ਲ ਜਿਸ ਵੀ ਮੁਕਾਮ 'ਤੇ ਪਹੁੰਚ ਜਾਏ ਪਰ ਉਸ ਨੂੰ ਆਪਣੇ ਪਹਿਲੇ ਔਡੀਸ਼ਨ ਦੀ ਤਸਵੀਰ ਹਮੇਸ਼ਾ ਯਾਦ ਰਹੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :