ਬੇਅਰ ਗ੍ਰਿਲਸ ਦੇ ਸ਼ੋਅ 'Into The Wild With Bear Grylls' ਵਿੱਚ ਦਿਖਾਈ ਦੇਣਗੇ ਵਿੱਕੀ ਕੌਸ਼ਲ
ਅਕਸ਼ੇ ਕੁਮਾਰ, ਰਜਨੀਕਾਂਤ, ਅਜੇ ਦੇਵਗਨ ਤੋਂ ਬਾਅਦ, ਹੁਣ ਇੱਕ ਹੋਰ ਬਾਲੀਵੁੱਡ ਅਦਾਕਾਰ ਬੇਅਰ ਗ੍ਰਿਲਜ਼ ਦੇ ਸ਼ੋਅ 'ਇੰਟੂ ਦਿ ਵਾਈਲਡ ਵਿਦ ਬੇਅਰ ਗ੍ਰਿਲਸ' ਵਿੱਚ ਨਜ਼ਰ ਆਵੇਗਾ।
ਅਕਸ਼ੇ ਕੁਮਾਰ, ਰਜਨੀਕਾਂਤ, ਅਜੇ ਦੇਵਗਨ ਤੋਂ ਬਾਅਦ, ਹੁਣ ਇੱਕ ਹੋਰ ਬਾਲੀਵੁੱਡ ਅਦਾਕਾਰ ਬੇਅਰ ਗ੍ਰਿਲਜ਼ ਦੇ ਸ਼ੋਅ 'ਇੰਟੂ ਦਿ ਵਾਈਲਡ ਵਿਦ ਬੇਅਰ ਗ੍ਰਿਲਸ' ਵਿੱਚ ਨਜ਼ਰ ਆਵੇਗਾ। ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਹੁਣ ਬੇਅਰ ਗ੍ਰਿਲਸ ਦੇ ਨਾਲ ਐਡਵੈਂਚਰ ਸ਼ੋਅ 'ਇੰਟੂ ਦਿ ਵਾਈਲਡ ਵਿਦ ਬੇਅਰ ਗ੍ਰਿਲਸ' ਵਿੱਚ ਨਜ਼ਰ ਆਉਣਗੇ। ਜਿਸਦੇ ਲਈ ਉਹ ਜਲਦੀ ਹੀ ਸ਼ੂਟਿੰਗ ਵੀ ਸ਼ੁਰੂ ਕਰ ਰਹੇ ਹਨ। ਇਸ ਮਸ਼ਹੂਰ ਸ਼ੋਅ ਵਿੱਚ ਕਈ ਬਾਲੀਵੁੱਡ ਸਿਤਾਰੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨਜ਼ਰ ਆ ਚੁੱਕੇ ਹਨ ਅਤੇ ਹੁਣ ਵਿੱਕੀ ਕੌਸ਼ਲ ਵੀ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ।
ਰਿਪੋਰਟਸ ਮੁਤਾਬਕ ਅਜੇ ਦੇਵਗਨ ਨੇ ਇਸ ਸ਼ੋਅ ਦੀ ਸ਼ੂਟਿੰਗ ਮਾਲਦੀਵ ਵਿੱਚ ਕੀਤੀ ਹੈ ਅਤੇ ਹੁਣ ਵਿੱਕੀ ਕੌਸ਼ਲ ਵੀ ਉੱਥੇ ਇਸ ਦੀ ਸ਼ੂਟਿੰਗ ਕਰਨਗੇ। ਜਿਸ ਦੇ ਲਈ ਉਹ ਛੇਤੀ ਹੀ ਮਾਲਦੀਵ ਲਈ ਰਵਾਨਾ ਹੋਣਗੇ। ਇਸ ਤੋਂ ਪਹਿਲਾਂ ਇਸਦੇ ਪਿਛਲੇ ਸੀਜ਼ਨ ਵਿੱਚ, ਪੀਐਮ ਨਰਿੰਦਰ ਮੋਦੀ ਵੀ ਇਸਦਾ ਇੱਕ ਹਿੱਸਾ ਬਣੇ ਸਨ ਅਤੇ ਇਹ ਬਹੁਤ ਹਿੱਟ ਰਿਹਾ ਸੀ। ਪੀਐਮ ਮੋਦੀ ਦੇ ਸ਼ੋਅ ਦੀ ਸ਼ੂਟਿੰਗ ਜਿਮ ਕਾਰਬੇਟ ਨੈਸ਼ਨਲ ਪਾਰਕ ਵਿੱਚ ਹੋਈ ਸੀ।
ਬੇਅਰ ਗ੍ਰਿਲਸ ਸ਼ੋਅ ਤੋਂ ਇਲਾਵਾ, ਵਿੱਕੀ ਕੌਸ਼ਲ ਕੋਲ ਇਸ ਸਮੇਂ ਬਹੁਤ ਸਾਰੀਆਂ ਫਿਲਮਾਂ ਵੀ ਹਨ। ਆਉਣ ਵਾਲੇ ਸਮੇਂ 'ਚ ਉਹ ਸਰਦਾਰ ਊਧਮ ਸਿੰਘ ਦੀ ਬਾਇਓਪਿਕ ਵਿੱਚ ਨਜ਼ਰ ਆਉਣ ਜਾ ਰਹੇ ਹਨ। ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਇਹ ਫਿਲਮ ਡਿਜੀਟਲ ਰੂਪ ਨਾਲ 16 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਜਿਸਦੀ ਕਾਫੀ ਚਰਚਾ ਹੋ ਰਹੀ ਹੈ। ਹੁਣ ਵਿੱਕੀ ਕੌਸ਼ਲ ਨੂੰ ਇਸ ਖਾਸ ਸ਼ੋ 'ਚ ਦੇਖਣਾ ਵਾਕੇਏ ਦਿਲਚਸਪ ਹੋਵੇਗਾ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/