Video: ਰਾਖੀ ਸਾਵੰਤ ਨੇ ਕੀਤਾ 'ਹਾਲੀਵੁੱਡ' 'ਚ ਜਾਣ ਦਾ ਐਲਾਨ! ਇਨ੍ਹਾਂ ਕਿਰਦਾਰਾਂ 'ਚ ਆਵੇਗੀ ਨਜ਼ਰ
ਬਿੱਗ ਬੌਸ 14 ਦੀ ਫੇਮ ਰਾਖੀ ਸਾਵੰਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਵੀਡੀਓ ਤੇ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਇਨ੍ਹਾਂ 'ਚੋਂ ਕੁਝ ਵਾਇਰਲ ਵੀ ਹਨ। ਹਾਲ ਹੀ ਵਿੱਚ, ਉਸ ਨੇ ਇੱਕ ਐਡੀਟਿਡ ਵੀਡੀਓ ਸਾਂਝੀ ਕੀਤੀ ਹੈ।
ਬਿੱਗ ਬੌਸ 14 ਦੀ ਫੇਮ ਰਾਖੀ ਸਾਵੰਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਵੀਡੀਓ ਤੇ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਇਨ੍ਹਾਂ 'ਚੋਂ ਕੁਝ ਵਾਇਰਲ ਵੀ ਹਨ। ਹਾਲ ਹੀ ਵਿੱਚ, ਉਸ ਨੇ ਇੱਕ ਐਡੀਟਿਡ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਇਕ ਹਾਲੀਵੁੱਡ ਅਭਿਨੇਤਰੀ ਦੇ ਰੂਪ 'ਚ ਨਜ਼ਰ ਆ ਰਹੀ ਹੈ।
ਰਾਖੀ ਸਾਵੰਤ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤੇ ਐਲਾਨ ਕੀਤਾ ਕਿ ਉਹ ਹਾਲੀਵੁੱਡ 'ਚ ਆਵੇਗੀ। ਉਸ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਹਾਲੀਵੁੱਡ ਦੇ ਕੁਝ ਮਸ਼ਹੂਰ ਕਿਰਦਾਰਾਂ 'ਤੇ ਆਪਣੇ ਆਪ ਨੂੰ ਡੀਪਫੇਕ ਕੀਤਾ ਹੈ। ਇਸ ਨੂੰ ਸਾਂਝਾ ਕਰਦਿਆਂ ਰਾਖੀ ਨੇ ਲਿਖਿਆ, "ਹਾਲੀਵੁੱਡ ਮੈਂ ਆ ਗਈ।" ਇਸ ਦੇ ਨਾਲ, ਉਸ ਨੇ ਹੈਸ਼ਟੈਗ ਨਾਲ ਨਰਸ ਰਾਖੀ ਤੇ ਰਾਖੀ ਸਾਵੰਤ ਲਿਖਿਆ ਹੈ।
ਰਾਖੀ ਸਾਵੰਤ ਦੀ ਇਸ ਵੀਡੀਓ 'ਚ ਪ੍ਰਸ਼ੰਸਕ ਕਮੈਂਟਸ ਕਰ ਰਹੇ ਹਨ ਤੇ ਉਸ 'ਤੇ ਪਿਆਰ ਵਰਸਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, "ਤੁਸੀਂ ਸੱਚਮੁੱਚ ਹਾਲੀਵੁੱਡ ਡਿਜ਼ਰਵ ਕਰਦੇ ਹੋ। ਤੁਹਾਡਾ ਚਿਹਰਾ ਹਾਲੀਵੁੱਡ ਲਈ ਪਰਫੈਕਟ ਹੈ।" ਇਕ ਹੋਰ ਯੂਜ਼ਰ ਨੇ ਲਿਖਿਆ, "ਲਵ ਯੂ ਰਾਖੀ।" ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, "ਹੈਰਾਨੀਜਨਕ, ਫੈਨਟੈਸਟਿਕ, ਮਾਈਂਡ ਬਲੋਇੰਗ, ਸੁਪਰ ਤੋਂ ਉੱਪਰ, ਤੁਹਾਡੀ ਵੀਡੀਓ ਸੁੰਦਰ ਹੈ ਰਾਖੀ ਸਾਵੰਤ।"