Vikram Gokhle: ਬਾਲੀਵੁੱਡ ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਬੇਹੱਦ ਨਾਜ਼ੁਕ, ਪਤਨੀ ਨੇ ਦੱਸੀ ਹਾਲਤ, ਕਿਹਾ- ਡਾਕਟਰ ਕੋਸ਼ਿਸ਼ ਕਰ ਰਹੇ
Vikram Gokhale Health News: ਵਿਕਰਮ ਗੋਖਲੇ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਹੈ। ਉਨ੍ਹਾਂ ਦੀ ਪਤਨੀ ਵਰੁਸ਼ਾਲੀ ਨੇ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਾਕਟਰ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ।
Vikram Gokhle Health Update: ਦਿੱਗਜ ਅਦਾਕਾਰ ਵਿਕਰਮ ਗੋਖਲੇ (Vikram Gokhle) ਮੌਤ ਦੀਆਂ ਖਬਰਾਂ ਦੇ ਚੱਲਦੇ ਸੁਰਖੀਆਂ ਵਿੱਚ ਹਨ। ਦਰਅਸਲ, ਅਦਾਕਾਰ ਨੂੰ ਬੀਤੇ ਦਿਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸਦੇ ਨਾਲ ਹੀ ਬੀਤੀ ਰਾਤ ਤੋਂ ਹੀ ਵਿਕਰਮ ਗੋਖਲੇ ਦੀ ਮੌਤ ਦੀ ਖਬਰ ਆ ਰਹੀ ਸੀ। ਜਿਸ ਤੋਂ ਬਾਅਦ ਪ੍ਰਸ਼ੰਸਕ ਕਾਫੀ ਦੁਖੀ ਹੋ ਗਏ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਦੌਰਾਨ ਹੁਣ ਖਬਰ ਆ ਰਹੀ ਹੈ ਕਿ ਅਦਾਕਾਰ ਦਾ ਦਿਹਾਂਤ ਨਹੀਂ ਹੋਇਆ ਹੈ। ਉਹ ਵੈਂਟੀਲੇਟਰ 'ਤੇ ਹੈ। ਇਸ ਸਬੰਧੀ ਉਨ੍ਹਾਂ ਦੀ ਬੇਟੀ ਅਤੇ ਪਤਨੀ ਵਰੁਸ਼ਾਲੀ ਨੇ ਦੱਸਿਆ ਕਿ ਉਹ ਲਾਈਫ ਸਪੋਰਟ 'ਤੇ ਹੈ।
ਵਿਕਰਮ ਗੋਖਲੇ ਦੀ ਪਤਨੀ ਨੇ ਦੱਸੀ ਹਾਲਤ
ਵਰੁਸ਼ਾਲੀ ਨੇ ਦੱਸਿਆ ਕਿ "ਉਹ ਜਵਾਬ ਨਹੀਂ ਦੇ ਰਿਹਾ ਹੈ। ਜਦੋਂ ਅਸੀਂ ਉਸਨੂੰ ਛੂਹ ਰਹੇ ਹਾਂ ਤਾਂ ਵੀ ਉਸਦਾ ਸਰੀਰ ਵੀ ਰਿਸਪਾਂਸ ਨਹੀਂ ਕਰ ਰਿਹਾ। ਹੁਣ ਡਾਕਟਰ ਵੀਰਵਾਰ ਸਵੇਰੇ ਫੈਸਲਾ ਕਰਨਗੇ ਕਿ ਅੱਗੇ ਕੀ ਕਰਨਾ ਹੈ। ਜਦੋਂ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਉਸਦੀ ਸਿਹਤ ਵਿੱਚ ਮਾਮੂਲੀ ਸੁਧਾਰ ਸੀ। ਜਦੋਂ ਉਹ ਉੱਥੇ ਗਿਆ, ਪਰ ਉਸ ਦੀ ਸਿਹਤ ਫਿਰ ਤੋਂ ਵਿਗੜਣ ਲੱਗੀ। ਉਸ ਨੂੰ ਦਿਲ ਅਤੇ ਗੁਰਦੇ ਵਰਗੀਆਂ ਕਈ ਸਮੱਸਿਆਵਾਂ ਹਨ। ਇਸ ਸਮੇਂ ਉਸ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।"
"Veteran Actor Vikram Gokhale is still critical and on life support, he has not passed away yet. Keep praying for him," confirms Vikram Gokhale's daughter
— ANI (@ANI) November 23, 2022
(File pic) pic.twitter.com/bs53dFIbxE
ਬੇਟੀ ਨੇ ਪ੍ਰਾਰਥਨਾ ਕਰਨ ਦੀ ਕੀਤੀ ਅਪੀਲ
ਇਸ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਨੇ ਦੱਸਿਆ ਕਿ ਵਿਕਰਮ ਗੋਖਲੇ ਦੀ ਹਾਲਤ ਕਾਫੀ ਨਾਜ਼ੁਕ ਹੈ। ਉਹ ਲਾਈਫ ਸਪੋਰਟ ਸਿਸਟਮ 'ਤੇ ਹਨ। ਉਸਨੇ ਲੋਕਾਂ ਨੂੰ ਆਪਣੇ ਪਿਤਾ ਅਤੇ ਅਭਿਨੇਤਾ ਵਿਕਰਮ ਗੋਖਲੇ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰਨ ਲਈ ਕਿਹਾ।