ਦਿਲਪ੍ਰੀਤ ਢਿੱਲੋਂ ਤੇ ਮੈਂਡੀ ਤੱਖਰ ਦੀ ਫਿਲਮ 'ਮੇਰਾ ਵਿਆਹ ਕਰਵਾ ਦੋ' ਵੇਖੋ ਜ਼ੀ5 'ਤੇ
Mera Viyah Karwa Do : ਦਿਲਪ੍ਰੀਤ ਢਿੱਲੋਂ ਅਤੇ ਮੈਂਡੀ ਤੱਖਰ ਤੋਂ ਇਲਾਵਾ ਫਿਲਮ ਵਿੱਚ ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਸੰਨੀ ਗਿੱਲ, ਸੰਤੋਸ਼ ਮਲਹੋਤਰਾ, ਵਿਜੇ ਟੰਡਨ, ਰੇਨੂੰ ਮੋਹਾਲੀ, ਗੋਨੀ ਸੱਗੂ ਤੇ ਪਰਮਿੰਦਰ ਗਿੱਲ ਵੀ ਹਨ।
ਚੰਡੀਗੜ੍ਹ: ਜ਼ੀ5 ਨੇ ਹਾਲ ਹੀ ਵਿੱਚ ਪੰਜਾਬੀ ਭਾਸ਼ਾ ਲਈ 'ਰੱਜ ਕੇ ਵੇਖੋ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜੋ ਜ਼ੀ ਸਟੂਡੀਓਜ਼ ਤੋਂ ਲਾਈਵ ਥੀਏਟਰ ਦੇ ਸਿਰਲੇਖਾਂ ਦਾ ਪ੍ਰੀਮੀਅਰ ਕਰਨ ਦਾ ਵਾਅਦਾ ਕਰਦੀ ਹੈ। ਦਿਲਪ੍ਰੀਤ ਢਿੱਲੋਂ (Dilpreet Dhillo) ਤੇ ਮੈਂਡੀ ਤੱਖਰ ਦੀ ਨਵੀਨਤਮ ਫਿਲਮ 'ਮੇਰਾ ਵਿਆਹ ਕਰਵਾ ਦੋ' ਜਿਸ ਦਾ ਨਿਰਮਾਣ ਰਾਜੂ ਚੱਢਾ ਤੇ ਵਿਜੇ ਦੱਤਾ ਖੋਸਲਾ ਦੁਆਰਾ ਕੀਤਾ ਗਿਆ ਹੈ, ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਫਿਲਮ ਸੁਨੀਲ ਖੋਸਲਾ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ ਤੇ ਉਨ੍ਹਾਂ ਨੇ ਹੀ ਫਿਲਮ ਲਈ ਸਕ੍ਰੀਨਪਲੇ ਵੀ ਲਿਖਿਆ ਹੈ।
ਦਿਲਪ੍ਰੀਤ ਢਿੱਲੋਂ ਅਤੇ ਮੈਂਡੀ ਤੱਖਰ ਤੋਂ ਇਲਾਵਾ ਫਿਲਮ ਵਿੱਚ ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਸੰਨੀ ਗਿੱਲ, ਸੰਤੋਸ਼ ਮਲਹੋਤਰਾ, ਵਿਜੇ ਟੰਡਨ, ਰੇਨੂੰ ਮੋਹਾਲੀ, ਗੋਨੀ ਸੱਗੂ ਤੇ ਪਰਮਿੰਦਰ ਗਿੱਲ ਵੀ ਹਨ। ਫਿਲਮ ਦਾ ਸੰਗੀਤ ਜੇਐਸਐਲ, ਗੁਰਮੀਤ ਸਿੰਘ, ਗੁਰਮੋਹ, ਸ਼ਮਿਤਾ ਭਾਟਕਰ ਤੇ ਸੁਨੀਲ ਖੋਸਲਾ ਨੇ ਦਿੱਤਾ ਹੈ। ਫਿਲਮ ਦੇ ਗੀਤਾਂ ਵਿੱਚ ਆਵਾਜ਼ ਪ੍ਰਸਿੱਧ ਗਾਇਕਾਂ ਜੋਤੀ ਨੂਰਾਨ, ਮੰਨਤ ਨੂਰ, ਸ਼ਿਪਰਾ ਗੋਇਲ, ਗੁਰਮੀਤ ਸਿੰਘ, ਅਭਿਜੀਤ ਵਾਘਾਨੀ, ਵਜ਼ੀਰ ਸਿੰਘ ਤੇ ਵਿਭਾ ਨੇ ਦਿੱਤੀ ਹੈ।
ਇਹ ਫਿਲਮ, ਇੱਕ ਕੁੜੀ ਨੂਰ ਬਾਰੇ ਹੈ, ਜੋ 30 ਸਾਲ ਦੀ ਹੋਣ ਤੋਂ ਪਹਿਲਾਂ ਇੱਕ ਵਿਆਹ ਵਾਲੀ ਸਾਈਟ 'ਤੇ ਆਪਣੇ ਲਈ ਅਨੁਕੂਲ ਮੇਲ ਲੱਭਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਨੂੰ ਆਪਣੇ ਲਈ ਕੋਈ ਮੇਲ ਲੱਭਣਾ ਮੁਸ਼ਕਲ ਲੱਗਦਾ ਹੈ, ਜਿਸ ਲਈ ਉਹ ਆਪਣੀ ਰਹਿਣ ਸਹਿਣ ਦਾ ਢੰਗ ਬਦਲਦੀ ਹੈ ਤੇ ਨਵੀਆਂ ਤਸਵੀਰਾਂ ਵਿਆਹ ਵਾਲੀ ਵੈਬਸਾਈਟ ਤੇ ਲਗਾ ਕੇ ਆਪਣਾ ਇੱਕ ਨਵੇਂ ਕਿਰਦਾਰ ਨੂੰ ਪੇਸ਼ ਕਰਦੀ ਹੈ।
ਉਸ ਦਾ ਨਵਾਂ ਕਿਰਦਾਰ ਉਸ ਦੀ ਮਦਦ ਤਾਂ ਕਰਦਾ ਹੈ ਪਰ ਉਸ ਦੀ ਜ਼ਿੰਦਗੀ ਵਿੱਚ ਤਬਾਹੀ ਦਾ ਕਾਰਨ ਵੀ ਬਣ ਜਾਂਦਾ ਹੈ, ਜਦੋਂ ਉਸ ਦੇ ਘਰ ਦੀ ਦਹਿਲੀਜ਼ ਤੇ ਤਿੰਨ-ਤਿੰਨ ਬਰਾਤਾਂ ਆ ਕੇ ਖੜ੍ਹੀਆਂ ਹੋ ਜਾਂਦੀਆਂ ਹਨ ਤੇ ਉਸ ਨੂੰ ਤਿੰਨੇ ਲਾੜਿਆਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪਵੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨੂਰ ਤਿੰਨਾਂ ਵਿੱਚੋਂ ਕਿਸ ਨੂੰ ਚੁਣੇਗੀ ਤੇ ਕਿ ਇਹ ਚੋਣ ਉਸ ਲਈ ਅਸਾਨ ਹੋਵੇਗਾ ਜਾਂ ਉਸ ਨੂੰ ਸਾਹਮਣਾ ਕਰਨਾ ਪਵੇਗਾ ਹੋਰ ਮੁਸ਼ਕਲਾਂ ਦਾ।
ਫਿਲਮ ਬਾਰੇ ਗੱਲ ਕਰਦੇ ਹੋਏ, ਫਿਲਮ ਦੇ ਨਿਰਮਾਤਾਵਾਂ ਨੇ ਕਿਹਾ, "ਅਸੀਂ ਬਹੁਤ ਉਤਸ਼ਾਹਿਤ ਹਾਂ ਕਿ 'ਮੇਰਾ ਵਿਆਹ ਕਾਰਾ ਦੋ' ਦਾ ਪ੍ਰੀਮੀਅਰ ਜ਼ੀ 5 'ਤੇ ਹੋ ਰਿਹਾ ਹੈ ਤੇ 190+ ਦੇਸ਼ਾਂ ਵਿੱਚ ਸਾਰੇ ਪੰਜਾਬੀ ਦਰਸ਼ਕਾਂ ਤੱਕ ਪਹੁੰਚੇਗੀ। ਮੂਵੀ ਪ੍ਰਮੁੱਖ ਤੇ ਸਹਾਇਕ ਕਲਾਕਾਰਾਂ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਇੱਕ ਸੰਪੂਰਨ ਪਰਿਵਾਰਕ ਮਨੋਰੰਜਨ ਹੈ। ਸਾਨੂੰ ਯਕੀਨ ਹੈ ਕਿ ਇਹ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਤੇ ਉਨ੍ਹਾਂ ਨੂੰ ਸੰਤੁਸ਼ਟ ਮਹਿਸੂਸ ਕਰੇਗੀ।"
ਫਿਲਮ ਦੇ ਨਿਰਦੇਸ਼ਕ ਸੁਨੀਲ ਖੋਸਲਾ ਨੇ ਵੀ ਆਪਣੀ ਖੁਸ਼ੀ ਤੇ ਉਤਸ਼ਾਹ ਨੂੰ ਸਾਂਝਾ ਕੀਤਾ, “ਇਹ ਇੱਕ ਸ਼ਾਨਦਾਰ ਸਕ੍ਰਿਪਟ ਹੈ ਜਿਸ ਨੂੰ ਸਾਰੇ ਕਲਾਕਾਰਾਂ ਅਤੇ ਫਿਲਮ ਦੇ ਸੰਬੰਧੀਆਂ ਨੇ ਬਾਖੂਬੀ ਨਿਭਾਇਆ ਹੈ। ਅਸੀਂ ਇਹ ਫਿਲਮ ਨੂੰ ਬਣਾਉਣ ਵਿੱਚ ਯਕੀਨੀ ਤੌਰ ਤੇ ਕੋਈ ਕਸਰ ਬਾਕੀ ਨਹੀਂ ਛੱਡੀ ਕਿ ਅਸੀਂ ਇੱਕ ਉੱਚ ਦਰਜੇ ਦੀ ਫ਼ਿਲਮ ਪੇਸ਼ ਕਰ ਸਕੀਏ। ਅਸੀਂ ਇਸ ਪਿਆਰ ਭਰੇ ਪਰਿਵਾਰਕ ਡਰਾਮੇ ਲਈ ਦਰਸ਼ਕਾਂ ਦੇ ਹੁੰਗਾਰੇ ਨੂੰ ਦੇਖ ਕੇ ਉਤਸ਼ਾਹਿਤ ਹਾਂ।”
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin