Watch Kids Video : 3 ਸਾਲ ਦੇ ਵੱਡੇ ਭਰਾ ਨੇ ਛੋਟੇ ਭਰਾ ਦੀ ਕੀਤੀ ਅਜਿਹੀ Care, ਦੇਖ ਕੇ ਉੱਡ ਗਏ ਸਾਰਿਆਂ ਦੇ ਹੋਸ਼
ਇੱਕ ਵੱਡਾ ਭਰਾ (Elder Brother) ਹਮੇਸ਼ਾ ਆਪਣੇ ਛੋਟੇ ਭੈਣ-ਭਰਾਵਾਂ ਦੀ ਰੱਖਿਆ ਕਰਦਾ ਹੈ, ਭਾਵੇਂ ਉਹ ਉਮਰ ਵਿੱਚ ਬਹੁਤ ਛੋਟਾ ਹੋਵੇ। ਭਰਾਵਾਂ ਦੇ ਇਸ ਪਿਆਰੇ ਰਿਸ਼ਤੇ ਨੂੰ ਦਰਸਾਉਂਦੀ ਇਸ ਵੀਡੀਓ ਨੇ ਉਪਭੋਗਤਾਵਾਂ ਦਾ ਦਿਲ ਜਿੱਤ ਲਿਆ ਹੈ।
Trending : ਸੋਸ਼ਲ ਮੀਡੀਆ 'ਤੇ ਕਾਫੀ ਲੋਕ ਕੁਝ-ਨਾ-ਕੁਝ ਵਾਇਰਲ ਕਰਦੇ ਰਹਿੰਦੇ ਹਨ। ਜਿਸ ਨੂੰ ਲੋਕ ਦੇਖਣਾ ਕਾਫੀ ਪਸੰਦ ਕਰਦੇ ਹਨ। ਇਹ ਕੋਈ ਵੀ ਫੋਟੋ ਜਾਂ ਵੀਡੀਓ ਕਲਿੱਪ ਹੋ ਸਕਦੀ ਹੈ। ਜਦੋਂ ਲੋਕਾਂ ਨੂੰ ਇਹ ਪਸੰਦ ਆਉਂਦਾ ਹੈ ਤਾਂ ਉਹ ਇਸਨੂੰ ਹੋਰ ਲੋਕਾਂ ਨਾਲ ਸ਼ੇਅਰ ਕਰਦੇ ਹਨ ਤੇ ਕੁਮੈਂਟਸ ਵੀ ਕਰਦੇ ਹੀ। ਅਜਿਹੀ ਹੀ ਇਕ ਵੀਡੀਓ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇੱਕ ਵੱਡਾ ਭਰਾ (Elder Brother) ਹਮੇਸ਼ਾ ਆਪਣੇ ਛੋਟੇ ਭੈਣ-ਭਰਾਵਾਂ ਦੀ ਰੱਖਿਆ ਕਰਦਾ ਹੈ, ਭਾਵੇਂ ਉਹ ਉਮਰ ਵਿੱਚ ਬਹੁਤ ਛੋਟਾ ਹੋਵੇ। ਭਰਾਵਾਂ ਦੇ ਇਸ ਪਿਆਰੇ ਰਿਸ਼ਤੇ ਨੂੰ ਦਰਸਾਉਂਦੀ ਇਸ ਵੀਡੀਓ ਨੇ ਉਪਭੋਗਤਾਵਾਂ ਦਾ ਦਿਲ ਜਿੱਤ ਲਿਆ ਹੈ। ਇੰਸਟਾਗ੍ਰਾਮ (Instagram) 'ਤੇ ਪੋਸਟ ਕੀਤੀ ਗਈ ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇਕ 3 ਸਾਲ ਦਾ ਲੜਕਾ ਆਪਣੇ ਛੋਟੇ ਭਰਾ ਦੇ ਕੋਲ ਬੈਠ ਕੇ ਰਾਈਡ ਦੌਰਾਨ ਉਸ ਨੂੰ ਦਿਲਾਸਾ ਦਿੰਦਾ ਹੈ।
ਇਸ ਵੀਡੀਓ ਵਿੱਚ ਵੁਆਇਸ ਓਵਰ (Voice over) ਰਾਹੀਂ ਸਾਰੀ ਕਹਾਣੀ ਦੱਸੀ ਗਈ ਹੈ, ਜਿਸ ਵਿੱਚ ਲਿਖਿਆ ਹੈ, “ਮੇਰਾ 2 ਸਾਲ ਦਾ ਬੱਚਾ ਇਕੱਲਾ ਬੈਠਣਾ ਚਾਹੁੰਦਾ ਸੀ ਪਰ ਸਵਾਰੀ ਕਰਦੇ ਸਮੇਂ ਰੋਣ ਲੱਗ ਪਿਆ, ਇਸ ਲਈ ਰਾਈਡ ਆਪਰੇਟਰ ਨੇ ਰਾਈਡ ਨੂੰ ਰੋਕ ਦਿੱਤਾ, ਅਤੇ ਉਸਨੂੰ ਕਿਹਾ ਕਿ ਉਸਨੂੰ ਇਕੱਲੇ ਦੀ ਬਜਾਏ ਆਪਣੇ ਭਰਾ ਨਾਲ ਬਿਠਾਇਆ। ਮੇਰੇ 3 ਸਾਲ ਦੇ ਬੱਚੇ ਨੇ ਉਸਨੂੰ ਦਿਲਾਸਾ ਦਿੱਤਾ ਅਤੇ ਉਸਨੇ ਤੁਰੰਤ ਰੋਣਾ ਬੰਦ ਕਰ ਦਿੱਤਾ।
ਵੀਡੀਓ ਦੇਖੋ :-
">
ਵੀਡੀਓ ਹੈ ਬਹੁਤ ਕਿਊਟ
ਵੀਡੀਓ ਉਪਭੋਗਤਾਵਾਂ ਨੂੰ ਬਹੁਤ ਰੋਮਾਂਚਿਤ ਕਰਦਾ ਹੈ ਕਿਉਂਕਿ ਇਹ ਬਹੁਤ ਪਿਆਰਾ ਹੈ। ਇਹ ਵੀਡੀਓ ਇੰਸਟਾਗ੍ਰਾਮ ਅਕਾਊਂਟ themontefamily 'ਤੇ 17 ਜੂਨ ਨੂੰ ਪੋਸਟ ਕੀਤਾ ਗਿਆ ਸੀ ਅਤੇ ਹੁਣ ਤਕ 2.41 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਦਾ ਕੈਪਸ਼ਨ ਵੀ ਦਿੱਤਾ ਗਿਆ ਹੈ, ਜਿਸ 'ਚ ਲਿਖਿਆ ਹੈ, "My Brother's keeper"। ਜੋ ਵੀਡੀਓ ਦੇਖਣ ਤੋਂ ਬਾਅਦ ਬਿਲਕੁਲ ਸਹੀ ਲੱਗਦਾ ਹੈ। ਦੋ ਭਰਾਵਾਂ ਦਾ ਵੀਡੀਓ ਯੂਜ਼ਰਸ ਨੂੰ ਕਾਫੀ ਪਿਆਰਾ ਲੱਗ ਰਿਹਾ ਹੈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਸ਼ੇਅਰ ਕਰ ਰਹੇ ਹਨ।