Watch : ਹਰਨਾਜ਼ ਸੰਧੂ ਦਾ ਇਹ ਜਵਾਬ, ਜਿਸਨੇ ਭਾਰਤ ਨੂੰ 21 ਸਾਲ ਬਾਅਦ ਦਿਵਾਇਆ ਮਿਸ ਯੂਨੀਵਰਸ ਦਾ ਖਿਤਾਬ
ਤੁਹਾਨੂੰ ਦੱਸ ਦੇਈਏ ਕਿ ਮਿਸ ਯੂਨੀਵਰਸ 2021 ਦਾ ਇਹ ਮੁਕਾਬਲਾ ਇਜ਼ਰਾਈਲ ਦੇ ਇਲਾਟ ਵਿਚ ਹੋਇਆ ਹੈ। ਇਸ ਮੁਕਾਬਲੇ ਦੇ ਮੁੱਢਲੇ ਪੜਾਅ ਵਿਚ 75 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ।

Miss Universe Harnaaz Sandhu: ਲਾਰਾ ਦੱਤਾ ਦੇ ਮਿਸ ਯੂਨੀਵਰਸ ਚੁਣੇ ਜਾਣ ਦੇ ਪੂਰੇ 21 ਸਾਲ ਬਾਅਦ ਇਕ ਵਾਰ ਫਿਰ ਭਾਰਤ ਲਈ ਮਾਣ ਦਾ ਪਲ ਆਇਆ ਹੈ। ਦਰਅਸਲ ਭਾਰਤ ਦੀ ਹਰਨਾਜ਼ ਕੌਰ ਸੰਧੂ ਨੂੰ ਮਿਸ ਯੂਨੀਵਰਸ ਚੁਣਿਆ ਗਿਆ ਹੈ। ਉਸ ਦਾ ਮਿਸ ਯੂਨੀਵਰਸ ਚੁਣਿਆ ਜਾਣਾ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਹ ਦਿਨ ਇਸ ਲਈ ਵੀ ਖਾਸ ਹੈ ਕਿਉਂਕਿ ਅੱਜ ਤੋਂ ਪਹਿਲਾਂ ਸਾਲ 2000 ਵਿਚ ਭਾਰਤ ਨੂੰ ਮਿਸ ਯੂਨੀਵਰਸ ਦਾ ਤਾਜ ਮਿਲਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਮਿਸ ਯੂਨੀਵਰਸ 2021 ਦਾ ਇਹ ਮੁਕਾਬਲਾ ਇਜ਼ਰਾਈਲ ਦੇ ਇਲਾਟ ਵਿਚ ਹੋਇਆ ਹੈ। ਇਸ ਮੁਕਾਬਲੇ ਦੇ ਮੁੱਢਲੇ ਪੜਾਅ ਵਿਚ 75 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਦੇ ਨਾਲ ਹੀ ਮਿਸ ਯੂਨੀਵਰਸ ਦਾ ਤਾਜ ਆਪਣੇ ਨਾਮ ਕਰਨ ਵਾਲੀ ਹਰਨਾਜ਼ ਕੌਰ ਸੰਧੂ ਨੇ ਸਾਲ 2017 ਵਿੱਚ ਮਿਸ ਚੰਡੀਗੜ੍ਹ ਦਾ ਖਿਤਾਬ ਵੀ ਜਿੱਤਿਆ ਸੀ।
FINAL STATEMENT: India. #MISSUNIVERSE
— Miss Universe (@MissUniverse) December 13, 2021
The 70th MISS UNIVERSE Competition is airing LIVE around the world from Eilat, Israel on @foxtv pic.twitter.com/wwyMhsAyvd
ਇਹ ਸਵਾਲ ਚੋਟੀ ਦੇ ਤਿੰਨ ਪ੍ਰਤੀਯੋਗੀਆਂ ਨੂੰ ਪੁੱਛਿਆ ਗਿਆ ਸੀ
ਇਸ ਦੇ ਨਾਲ ਹੀ ਮੁਕਾਬਲੇ ਦੌਰਾਨ ਜਦੋਂ ਚੋਟੀ ਦੇ ਤਿੰਨ ਪ੍ਰਤੀਯੋਗੀਆਂ ਤੋਂ ਸਵਾਲ ਪੁੱਛਿਆ ਗਿਆ ਕਿ ਦਬਾਅ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਤੁਸੀਂ ਕੀ ਸਲਾਹ ਦਿਓਗੇ? ਜਿਸ ਦੇ ਜਵਾਬ ਵਿਚ ਸੰਧੂ ਨੇ ਕਿਹਾ ਕਿ ਮੈਂ ਦੇਖਿਆ ਹੈ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਔਰਤਾਂ ਜਿਸ ਚੀਜ਼ ਦਾ ਸਭ ਤੋਂ ਵੱਧ ਦਬਾਅ ਲੈ ਰਹੀਆਂ ਹਨ, ਉਹ ਹੈ ਆਪਣੇ ਆਪ ਵਿਚ ਵਿਸ਼ਵਾਸ ਕਰਨਾ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਵੱਖਰੇ ਹਾਂ ਅਤੇ ਦੂਜਿਆਂ ਤੋਂ ਵੱਖ ਹੋਣਾ ਹੀ ਸਾਡਾ ਗੁਣ ਹੈ ਅਤੇ ਇਸ ਨਾਲ ਸਾਡਾ ਆਤਮਵਿਸ਼ਵਾਸ ਵਧਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੂਜਿਆਂ ਨਾਲ ਤੁਲਨਾ ਕਰਨੀ ਬੰਦ ਕਰਨੀ ਚਾਹੀਦੀ ਹੈ। ਮੈਂ ਆਪਣੇ ਆਪ 'ਤੇ ਵਿਸ਼ਵਾਸ ਕੀਤਾ ਹੈ ਅਤੇ ਮੈਂ ਅੱਜ ਇਸ ਕਾਰਨ ਅੱਜ ਮੈਂ ਇੱਥੇ ਹਾਂ।
ਕੌਣ ਹੈ ਹਰਨਾਜ਼ ਸੰਧੂ?
ਹਰਨਾਜ਼ ਸੰਧੂ ਮੂਲ ਰੂਪ ਵਿਚ ਚੰਡੀਗੜ੍ਹ ਪੰਜਾਬ ਦੀ ਰਹਿਣ ਵਾਲੀ ਹੈ। ਹਰਨਾਜ਼ ਪੇਸ਼ੇ ਤੋਂ ਇਕ ਮਾਡਲ ਹੈ ਅਤੇ ਉਹ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਐਮਏ ਕਰ ਰਹੀ ਹੈ। ਹਰਨਾਜ਼ ਨੂੰ ਪਿਛਲੇ ਸਾਲ ਦੀ ਮਿਸ ਯੂਨੀਵਰਸ ਮੈਕਸੀਕੋ ਦਾ ਤਾਜ ਐਂਡਰੀਆ ਮੇਜ਼ਾ ਨੇ ਪਹਿਨਾਇਆ ਸੀ। ਪੈਰਾਗੁਏ ਦੀ 22 ਸਾਲਾ ਨਾਦੀਆ ਫਰੇਰਾ ਦੂਜੇ ਸਥਾਨ 'ਤੇ ਰਹੀ ਜਦਕਿ ਦੱਖਣੀ ਅਫਰੀਕਾ ਦੀ 24 ਸਾਲਾ ਲਾਲੇਲਾ ਮਸਵਾਨੇ ਤੀਜੇ ਸਥਾਨ 'ਤੇ ਰਹੀ। ਹਰਨਾਜ਼ ਸੰਧੂ ਅਸਲ ਜ਼ਿੰਦਗੀ ਵਿੱਚ ਵੀ ਬਹੁਤ ਗਲੈਮਰਸ ਹੈ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















