Amar Singh Chamkila: ਜਦੋਂ ਚਮਕੀਲਾ ਖਾੜਕੂਆਂ ਤੋਂ ਮੁਆਫੀ ਮੰਗਣ ਪਹੁੰਚਿਆ, ਖਾੜਕੂਆਂ ਦੇ ਕਹਿਣ 'ਤੇ ਚਮਕੀਲੇ ਨੇ ਕੀਤਾ ਸੀ ਇਹ ਕੰਮ, ਬਣ ਗਿਆ ਸੀ ਰਿਕਾਰਡ
Amar Singh Chamkila News: ਇਸ ਗੱਲ 80 ਦੇ ਦਹਾਕਿਆਂ ਦੀ ਹੈ, ਜਦੋਂ ਪੰਜਾਬ 'ਚ ਖਾੜਕੂਵਾਦ ਸਿਖਰਾਂ 'ਤੇ ਸੀ ਤੇ ਅਮਰ ਸਿੰਘ ਚਮਕੀਲਾ ਖਾੜਕੂਆਂ ਦੇ ਨਿਸ਼ਾਨੇ 'ਤੇ ਸੀ। ਕਿਉਂਕਿ ਉਸ ਨੇ ਕਈ ਇਤਰਾਜ਼ਯੋਗ ਗਾਣੇ ਗਾਏ ਸੀ।
Amar Singh Chamkila News: ਅਮਰ ਸਿੰਘ ਚਮਕੀਲਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਚਮਕੀਲਾ ਪੰਜਾਬੀ ਸੰਗੀਤ ਜਗਤ ਦਾ ਚਮਕਦਾਰ ਸਿਤਾਰਾ ਸੀ, ਜਿਸ ਨੂੰ 8 ਮਾਰਚ 1988 ਨੂੰ ਹਮੇਸ਼ਾ ਲਈ ਬੁਝਾ ਦਿੱਤਾ ਗਿਆ ਸੀ। ਅੱਜ ਅਸੀਂ ਤੁਹਾਡੇ ਲਈ ਚਮਕੀਲੇ ਨਾਲ ਜੁੜਿਆ ਅਜਿਹਾ ਕਿੱਸਾ ਲੈਕੇ ਆਏ ਹਾਂ, ਜੋ ਤੁਸੀਂ ਪਹਿਲਾਂ ਸ਼ਾਇਦ ਹੀ ਸੁਣਿਆ ਹੋਵੇ।
ਇਸ ਗੱਲ 80 ਦੇ ਦਹਾਕਿਆਂ ਦੀ ਹੈ, ਜਦੋਂ ਪੰਜਾਬ 'ਚ ਖਾੜਕੂਵਾਦ ਸਿਖਰਾਂ 'ਤੇ ਸੀ ਤੇ ਅਮਰ ਸਿੰਘ ਚਮਕੀਲਾ ਖਾੜਕੂਆਂ ਦੇ ਨਿਸ਼ਾਨੇ 'ਤੇ ਸੀ। ਕਿਉਂਕਿ ਉਸ ਨੇ ਕਈ ਇਤਰਾਜ਼ਯੋਗ ਗਾਣੇ ਗਾਏ ਸੀ, ਜਿਨ੍ਹਾਂ ਦੇ ਬੋਲ ਅਸ਼ਲੀਲ ਮੰਨੇ ਜਾਂਦੇ ਹਨ, ਜਿਵੇਂ 'ਸਿਖਰ ਦੁਪਹਿਰੇ ਨਹਾਉਂਦੀ' ਤੇ '7 ਦਿਨ ਸਹੁਰਿਆਂ ਦੇ ਲਾ ਕੇ ਆਈ' ਵਰਗੇ ਗਾਣੇ।
ਅਜਿਹੇ ਗਾਣਿਆਂ ਕਰਕੇ ਹੀ ਚਮਕੀਲਾ ਖਾੜਕੂਆਂ ਦੇ ਰਾਡਾਰ 'ਤੇ ਆ ਗਿਆ ਸੀ। ਇੱਕ ਦਿਨ ਚਮਕੀਲੇ ਨੂੰ ਖਾੜਕੂਆਂ ਨੇ ਚਿੱਠੀ ਭੇਜ ਕੇ ਧਮਕੀ ਦਿੱਤੀ ਕਿ ਉਹ ਸੱਭਿਆਚਾਰ ਨਾਲ ਜੁੜੇ ਸਾਫ ਸੁਥਰੇ ਗਾਣੇ ਗਾਇਆ ਕਰੇ, ਨਹੀਂ ਤਾਂ ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਚਮਕੀਲਾ ਮੁਆਫੀ ਮੰਗਣ ਲਈ ਖਾੜਕੂ ਸਿੰਘਾਂ ਦੀ ਪੰਜ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਇਆ ਸੀ। ਹਾਲਾਂਕਿ ਖਾੜਕੂ ਸਿੰਘਾਂ ਨੇ ਚਮਕੀਲੇ ਨੂੰ ਮੁਆਫੀ ਦੇ ਦਿੱਤੀ ਸੀ, ਪਰ ਨਾਲ ਚੇਤਾਵਨੀ ਵੀ ਦਿੱਤੀ ਸੀ ਕਿ ਉਹ ਅੱਗੇ ਤੋਂ ਵਧੀਆ ਗਾਣੇ ਗਾਇਆ ਕਰੇ। ਇਸ 'ਤੇ ਚਮਕੀਲੇ ਨੇ ਭਰੋਸਾ ਦਿਵਾਇਆ ਸੀ ਕਿ ਉਹ ਅੱਗੇ ਤੋਂ ਇਤਰਾਜ਼ਯੋਗ ਗਾਣੇ ਨਹੀਂ ਗਾਵੇਗਾ।
ਇਸ ਦੇ ਨਾਲ ਨਾਲ ਖਾੜਕੂਆਂ ਨੇ ਚਮਕੀਲੇ ਨੂੰ ਇੱਕ ਨਿਰਦੇਸ਼ ਵੀ ਦਿੱਤਾ ਸੀ। ਉਨ੍ਹਾਂ ਚਮਕੀਲੇ ਨੂੰ ਕਿਹਾ ਸੀ ਕਿ ਤੂੰ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਕੋਲੋਂ ਵੀ ਮੁਆਫੀ ਮੰਗ ਲੈ। ਇਸ ਤੋਂ ਬਾਅਦ ਚਮਕੀਲਾ ਹਦਮੰਦਰ ਸਾਹਿਬ ਮੱਥਾ ਟੇਕਣ ਗਿਆ ਤੇ ਉਸ ਨੇ ਖੁਸ਼ੀ-ਖੁਸ਼ੀ 'ਚ 5100 ਦਾਨ ਦਿੱਤਾ, ਇੱਥੋਂ ਤੱਕ ਕਿ ਪਰਚੀ ਕੱਟਣ ਵਾਲਾ ਸਿੰਘ ਵੀ ਚਮਕੀਲੇ ਨੂੰ ਹੈਰਾਨੀ ਨਾਲ ਦੇਖ ਰਿਹਾ ਸੀ ਕਿ ਪਹਿਲੀ ਵਾਰ ਕਿਸੇ ਨੇ ਇੰਨਾਂ ਜ਼ਿਆਂਦਾ ਦਾਨ ਦਿੱਤਾ ਹੈ। ਇਹ 80 ਦੇ ਦਹਾਕਿਆਂ ਦਾ ਰਿਕਾਰਡ ਸੀ। ਕਿਉਂਕਿ ਹਰਮੰਦਰ ਸਾਹਿਬ 'ਚ ਕਦੇ ਕਿਸੇ ਨੇ ਵੀ ਇਨ੍ਹਾਂ ਵੱਡਾ ਦਾਨ ਨਹੀਂ ਦਿੱਤਾ ਸੀ।
ਕਿਉਂਕਿ 80 ਦੇ ਦਹਾਕਿਆਂ 'ਚ 5100 ਰੁਪਏ ਬਹੁਤ ਵੱਡੀ ਰਕਮ ਸੀ। ਇੰਨੇਂ ਪੈਸਿਆਂ 'ਚ ਉਸ ਦੌਰ ਵਿੱਚ ਇੱਕ ਕਿੱਲਾ ਜ਼ਮੀਨ ਆ ਜਾਂਦੀ ਸੀ। ਇਹੀ ਨਹੀਂ ਤੁਸੀਂ ਉਸ ਪੈਸੇ ਦੇ ਨਾਲ ਇੱਕ ਸ਼ਾਨਦਾਰ ਕਾਰ ਵੀ ਖਰੀਦ ਸਕਦੇ ਸੀ। ਆਪਣੀਆਂ ਭੁੱਲਾਂ ਬਖਸ਼ਾਉਣ ਤੋਂ ਬਾਅਦ ਚਮਕੀਲੇ ਨੇ ਧਾਰਮਿਕ ਕੈਸਟ ਵੀ ਕੱਢੀ ਸੀ। ਜਿਸ ਨੇ ਉਸ ਦੌਰ 'ਚ ਕਈ ਰਿਕਾਰਡ ਬਣਾਏ ਸੀ। ਚਮਕੀਲੇ ਦੀ ਧਾਰਮਿਕ ਕੈਸਟ ਦੀਆਂ 1986 'ਚ 10 ਲੱਖ ਕਾਪੀਆਂ ਵਿਕੀਆਂ ਸੀ।