ਜਦੋਂ ‘ਬਿੱਗ ਬੀ’ ਮਿਲੇ ਪੂਰਨ ਚੰਦ ਵਡਾਲੀ ਨੂੰ, ਅੱਗੋਂ ਉਨ੍ਹਾਂ ਪੁੱਛਿਆ ਸੀ ‘ਅਮਿਤਾਭ ਬੱਚਨ ਕੌਣ’
ਪੂਰਨ ਚੰਦ ਵਡਾਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਵਧੀਆ ਸੀਨੀਅਰ ਕਲਾਕਾਰ ਹਨ। ਉਹ ਨਾ ਸਿਰਫ਼ ਇੱਕ ਸੱਚੇ ਕਲਾਕਾਰ ਹਨ, ਸਗੋਂ ਬਹੁਤ ਸੁਲਝੇ ਤੇ ਮਾਸੂਮ ਕਿਸਮ ਦੇ ਇਨਸਾਨ ਹਨ। ਉਹ ਪੰਜਾਬੀ ਗੀਤ-ਸੰਗੀਤ ਨੂੰ ਨਵੇਂ ਸਿਖ਼ਰਾਂ ਤੱਕ ਲੈ ਕੇ ਗਏ ਹਨ ਤੇ ਉਨ੍ਹਾਂ ਦਾ ਪੰਜਾਬੀ ਉਦਯੋਗ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ।
ਮੁੰਬਈ: ਪੂਰਨ ਚੰਦ ਵਡਾਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਵਧੀਆ ਸੀਨੀਅਰ ਕਲਾਕਾਰ ਹਨ। ਉਹ ਨਾ ਸਿਰਫ਼ ਇੱਕ ਸੱਚੇ ਕਲਾਕਾਰ ਹਨ, ਸਗੋਂ ਬਹੁਤ ਸੁਲਝੇ ਤੇ ਮਾਸੂਮ ਕਿਸਮ ਦੇ ਇਨਸਾਨ ਹਨ। ਉਹ ਪੰਜਾਬੀ ਗੀਤ-ਸੰਗੀਤ ਨੂੰ ਨਵੇਂ ਸਿਖ਼ਰਾਂ ਤੱਕ ਲੈ ਕੇ ਗਏ ਹਨ ਤੇ ਉਨ੍ਹਾਂ ਦਾ ਪੰਜਾਬੀ ਉਦਯੋਗ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ।
ਅੱਜ ਪੂਰਨ ਚੰਦ ਵਡਾਲੀ ਦਾ ਜਨਮ ਦਿਨ ਹੈ। ਇਸ ਮੌਕੇ ਤੁਹਾਨੂੰ ਉਨ੍ਹਾਂ ਦੇ ਜੀਵਨ ਦੀ ਇੱਕ ਬਹੁਤ ਮਜ਼ਾਕੀਆ ਘਟਨਾ ਬਾਰੇ ਦੱਸਦੇ ਹਾਂ, ਜਿਸ ਤੋਂ ਇਹੋ ਪਤਾ ਲੱਗਦਾ ਹੈ ਕਿ ਉਹ ਸੱਚਮੁਚ ਇੱਕ ਮਾਸੂਮ ਤੇ ‘ਸੁਪਰ ਕਿਊਟ’ ਕਿਸਮ ਦੇ ਇਨਸਾਨ ਹਨ। ਇਹ ਗੱਲ ਉਨ੍ਹਾਂ ਦੇ ਸੁਪਰਹਿੱਟ ਗੀਤ ‘ਤੂ ਮਾਨੇ ਨਾ ਮਾਨੇ ਦਿਲਦਾਰਾ’ ਦੀ ਮੁੰਬਈ ’ਚ ਹੋ ਰਹੀ ਰਿਕਾਰਡਿੰਗ ਵੇਲੇ ਦੀ ਹੈ। ਪੂਰਨ ਚੰਦ ਵਡਾਲੀ ਨਾਲ ਤਦ ਉਨ੍ਹਾਂ ਦਾ ਭਰਾ ਪਿਆਰੇ ਲਾਲ ਵਡਾਲੀ ਤੇ ਪੁੱਤਰ ਲਖਵਿੰਦਰ ਵਡਾਲੀ ਵੀ ਮੌਜੂਦ ਸਨ।
ਜਦੋਂ ਉਹ ਸਟੂਡੀਓ ’ਚ ਰਿਕਾਰਡਿੰਗ ਕਰ ਰਹੇ ਸਨ; ਤਦ ਉੱਥੇ ਅਮਿਤਾਭ ਬੱਚਨ ਆਏ, ਜਿਨ੍ਹਾਂ ਨੇ ਅਭਿਸ਼ੇਕ ਬੱਚਨ ਦੀ ਪਹਿਲੀ ਫ਼ਿਲਮ ‘ਰਿਫ਼ਿਊਜੀ’ ਲਈ ਥੋੜ੍ਹੀ ਜਿਹੀ ਰਿਕਾਰਡਿੰਗ ਕਰਨੀ ਸੀ। ਦਰਅਸਲ ਬਿੱਗ-ਬੀ ਨੇ ਸਿਰਫ਼ ਇੱਕ ਡਾਇਲੌਗ ਹੀ ਡੱਬ ਕਰਨਾ ਸੀ। ਉਨ੍ਹਾਂ ਨੇ ਵਡਾਲੀ ਭਰਾਵਾਂ ਤੋਂ ਇਸ ਸਬੰਧੀ ਪਹਿਲਾਂ ਇਜਾਜ਼ਤ ਲੈ ਲਈ ਸੀ; ਕਿਉਂਕਿ ਉਹ ਪਹਿਲਾਂ ਤੋਂ ਸਟੂਡੀਓ ’ਚ ਮੌਜੂਦ ਸਨ।
ਜਦੋਂ ਲਖਵਿੰਦਰ ਵਡਾਲੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਸਟੂਡੀਓ ’ਚ ਅਮਿਤਾਭ ਬੱਚਨ ਆਏ ਹਨ ਤੇ ਉਨ੍ਹਾਂ ਨੂੰ ਸਿਰਫ਼ ਕੁਝ ਮਿੰਟਾਂ ਲਈ ਸਟੂਡੀਓ ਚਾਹੀਦਾ ਹੈ, ਤਾਂ ਪੂਰਨ ਚੰਦ ਵਡਾਲੀ ਨੇ ਬਹੁਤ ਮਾਸੂਮੀਅਤ ਨਾਲ ਅੱਗਿਓਂ ਸੁਆਲ ਕੀਤਾ, ਅਮਿਤਾਭ ਬੱਚਨ ਕੌਣ ਹੈ?
ਤਦ ਲਖਵਿੰਦਰ ਨੇ ਉਨ੍ਹਾਂ ਨੂੰ ਦੱਸਿਆ ਕਿ ਅਮਿਤਾਭ ਬੱਚਨ ਬਾਲੀਵੁੱਡ ਫ਼ਿਲਮ ਉਦਯੋਗ ਦੀ ਬਹੁਤ ਵੱਡੇ ਆਦਮੀ ਹਨ; ਤਾਂ ਪੂਰਨ ਚੰਦ ਵਡਾਲੀ ਨੇ ਉਤਸੁਕਤਾ ਵੱਸ ਆਪਣੇ ਭਰਾ ਤੋਂ ਇਸ ਬਾਰੇ ਪੁਸ਼ਟੀ ਵੀ ਕੀਤੀ ਸੀ। ਉਨ੍ਹਾਂ ਤਦ ਪੁੱਛਿਆ ਸੀ, ਕਿੰਨੇ ਕੁ ਵੱਡੇ ਹਨ ਉਹ? ਕੀ ਉਹ ਇੰਨੇ ਵੱਡੇ ਹਨ ਕਿ ਜ਼ਮੀਨ ਉੱਤੇ ਖਲੋ ਕੇ ਛੱਤ ਨੂੰ ਛੋਹ ਲੈਂਦੇ ਹਨ?
ਇਹ ਘਟਨਾ ਉਦੋਂ ਹੋਰ ਵੀ ਮਜ਼ਾਕੀਆ ਰੂਪ ਅਖ਼ਤਿਆਰ ਕਰ ਗਈ, ਜਦੋਂ ਮਾਈਕ ਖੁੱਲ੍ਹੇ ਰਹਿ ਗਏ ਸਨ ਤੇ ਸਟੂਡੀਓ ਅੰਦਰ ਬੈਠੇ ਅਮਿਤਾਭ ਬੱਚਨ ਨੇ ਵਡਾਲੀ ਹੁਰਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ। ਬਾਅਦ ’ਚ ਅਮਿਤਾਭ ਬੱਚਨ ਨੇ ਪੂਰਨ ਚੰਦ ਵਡਾਲੀ ਨਾਲ ਮੁਲਾਕਾਤ ਕਰ ਕੇ ਦੱਸਿਆ ਸੀ ਕਿ ਉਹ ਉਨ੍ਹਾਂ ਦੇ ਵੱਡੇ ਫ਼ੈਨ ਹਨ ਕਿਉਂਕਿ ਉਨ੍ਹਾਂ ਦੇ ਪਿਤਾ ਸਵਰਗੀ ਹਰਿਵੰਸ਼ ਰਾਏ ਬੱਚਨ ਸਦਾ ਉਨ੍ਹਾਂ ਦੇ ਕੰਮ ਦੀ ਤਾਰੀਫ਼ ਕਰਦੇ ਹੁੰਦੇ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :