(Source: ECI/ABP News)
Salman Khan: ਸਲਮਾਨ ਖਾਨ ਨੂੰ ਜਦੋਂ ਪੱਤਰਕਾਰ ਨੇ ਕਿਹਾ 'ਭਾਈਜਾਨ ਵਿਆਹ ਕਰਵਾ ਲਓ', ਸਲਮਾਨ ਨੇ ਇੰਜ ਕੀਤੀ ਬੋਲਤੀ ਬੰਦ
Salman Khan Video: ਸਲਮਾਨ ਨੂੰ ਪੱਤਰਕਾਰ ਸਵਾਲ ਪੁੱਛਦਾ ਹੈ ਕਿ 'ਭਾਈਜਾਨ ਹੁਣ ਤੁਹਾਨੂੰ ਕਿਸੇ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਵਿਆਹ ਕਰ ਲੈਣਾ ਚਾਹੀਦਾ ਹੈ?' ਇਸ 'ਤੇ ਸਲਮਾਨ ਖਾਨ ਨੇ ਬੜੇ ਹੀ ਚੰਗੇ ਤਰੀਕੇ ਨਾਲ ਪੱਤਰਕਾਰ ਦੀ ਬੋਲਤੀ ਬੰਦ ਕੀਤੀ
![Salman Khan: ਸਲਮਾਨ ਖਾਨ ਨੂੰ ਜਦੋਂ ਪੱਤਰਕਾਰ ਨੇ ਕਿਹਾ 'ਭਾਈਜਾਨ ਵਿਆਹ ਕਰਵਾ ਲਓ', ਸਲਮਾਨ ਨੇ ਇੰਜ ਕੀਤੀ ਬੋਲਤੀ ਬੰਦ when journalist asked salman khan to get married salman watch salman s witty reply Salman Khan: ਸਲਮਾਨ ਖਾਨ ਨੂੰ ਜਦੋਂ ਪੱਤਰਕਾਰ ਨੇ ਕਿਹਾ 'ਭਾਈਜਾਨ ਵਿਆਹ ਕਰਵਾ ਲਓ', ਸਲਮਾਨ ਨੇ ਇੰਜ ਕੀਤੀ ਬੋਲਤੀ ਬੰਦ](https://feeds.abplive.com/onecms/images/uploaded-images/2023/02/17/621a87bbdce48c68671be32cfcc8c1fb1676630338077469_original.jpg?impolicy=abp_cdn&imwidth=1200&height=675)
Salman Khan Viral Video: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਸਿਰਫ ਇੱਕ ਕਲਾਕਾਰ ਨਹੀਂ ਹਨ। ਸਲਮਾਨ ਇੱਕ ਮੈਗਾ ਸੁਪਰਸਟਾਰ ਹਨ। ਉਨ੍ਹਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਸਲਮਾਨ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਨਾਲ ਪਸਰਨਲ ਲਾਈਫ ਨੂੰ ਲੈਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਚ ਸਲਮਾਨ ਖਾਨ ਨੂੰ ਪੱਤਰਕਾਰ ਸਵਾਲ ਪੁੱਛਦਾ ਹੈ ਕਿ 'ਭਾਈਜਾਨ ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਹੁਣ ਤੁਹਾਨੂੰ ਕਿਸੇ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਵਿਆਹ ਕਰ ਲੈਣਾ ਚਾਹੀਦਾ ਹੈ?' ਇਸ 'ਤੇ ਸਲਮਾਨ ਖਾਨ ਨੇ ਬੜੇ ਹੀ ਚੰਗੇ ਤਰੀਕੇ ਨਾਲ ਪੱਤਰਕਾਰ ਦੀ ਬੋਲਤੀ ਬੰਦ ਕਰ ਦਿੱਤੀ। ਦੇਖੋ ਸਲਮਾਨ ਨੇ ਕੀ ਜਵਾਬ ਦਿੱਤਾ:
View this post on Instagram
ਕਾਬਿਲੇਗ਼ੌਰ ਹੈ ਕਿ ਸਲਮਾਨ ਖਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। 90 ਦੇ ਦਹਾਕਿਆਂ 'ਚ ਸਲਮਾਨ ਖਾਨ ਤੇ ਐਸ਼ਵਰਿਆ ਰਾਏ ਇੱਕ ਦੂਜੇ ਨੂੰ ਡੇਟ ਕਰਦੇ ਸੀ। ਪਰ ਸਲਮਾਨ ਦੇ ਗੁੱਸੇ ਵਾਲੇ ਸੁਭਾਅ ਕਰਕੇ ਐਸ਼ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ ਸੀ। ਕਿਹਾ ਜਾਂਦਾ ਹੈ ਕਿ ਐਸ਼ ਨੂੰ ਸਲਮਾਨ ਕਾਫੀ ਪਿਆਰ ਕਰਦੇ ਸੀ ਅਤੇ ਐਸ਼ ਕਰਕੇ ਹੀ ਸਲਮਾਨ ਨੇ ਅੱਜ ਤੱਕ ਵਿਆਹ ਨਹੀਂ ਕੀਤਾ ਹੈ। ਹਾਲਾਂਕਿ ਐਸ਼ ਤੋਂ ਬਾਅਦ ਵੀ ਸਲਮਾਨ ਨੇ ਕਈ ਖੂਬਸੂਰਤ ਅਭਿਨੇਤਰੀਆਂ ਨੂੰ ਡੇਟ ਕੀਤਾ, ਪਰ ਉਨ੍ਹਾਂ ਦੇ ਨਾਲ ਵੀ ਸਲਮਾਨ ਦਾ ਰਿਸ਼ਤਾ ਜ਼ਿਆਦਾ ਦੇਰ ਚੱਲ ਨਹੀਂ ਸਕਿਆ।
ਸਲਮਾਨ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ਬਿੱਗ ਬੌਸ 16 ਦੀ ਸ਼ੂਟਿੰਗ ਪੂਰੀ ਕੀਤੀ ਹੈ। ਹੁਣ ਭਾਈਜਾਨ ਆਪਣੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਦੇ ਨਾਲ ਹੀ ਉਹ ਹਾਲ ਹੀ ਫਿਲਮ 'ਪਠਾਨ' 'ਚ ਵੀ ਮਹਿਮਾਨ ਭੂਮਿਕਾ 'ਚ ਨਜ਼ਰ ਆਏ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)