ਜਦ ਪੈਸਿਆਂ ਕਰਕੇ ਕਰੀਨਾ ਕਪੂਰ ਤੇ ਕਰਨ ਜੌਹਰ 'ਚ ਹੋ ਗਈ ਲੜਾਈ, ਕਰੀਬ ਇੱਕ ਸਾਲ ਤੱਕ ਦੋਹਾਂ ਨੇ ਨਹੀਂ ਕੀਤੀ ਗੱਲ
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਆਪਣੇ ਲੁੱਕਸ ਤੇ ਬੇਬਾਕੀ ਲਈ ਜਾਣੀ ਜਾਂਦੀ ਹੈ। ਕਰੀਨਾ ਹੁਣ ਆਮਿਰ ਖਾਨ ਦੇ ਆਪੋਜ਼ਿਟ 'ਲਾਲ ਸਿੰਘ ਚੱਢਾ' ਫਿਲਮ 'ਚ ਨਜ਼ਰ ਆਵੇਗੀ। ਇਸ ਨਾਲ ਕਰੀਨਾ ਫਿਲਮ ਇੰਡਸਟਰੀ ਦੀ ਅਜਿਹੀ ਅਭਿਨੇਤਰੀ ਹੈ ਜੋ ਦੋਸਤੀ ਨਿਭਾਉਣ ਲਈ ਵੀ ਜਾਣੀ ਜਾਂਦੀ ਹੈ, ਪਰ ਇਕ ਵਾਰ ਉਸ ਦੀ ਕਰਨ ਜੌਹਰ ਨਾਲ ਲੜਾਈ ਹੋ ਗਈ, ਜਿਸ ਤੋਂ ਬਾਅਦ ਦੋਵਾਂ ਨੇ ਕਰੀਬ 9 ਮਹੀਨੇ ਤੱਕ ਗੱਲ ਨਹੀਂ ਕੀਤੀ।

ਕਰੀਨਾ ਅਤੇ ਕਰਨ ਦੋਵੇਂ ਫਿਲਮ ਤਖਤ ਵਿੱਚ ਨਜ਼ਰ ਆਉਣਗੇ। ਹਾਲਾਂਕਿ, ਕੋਰੋਨਾਵਾਇਰਸ ਦੇ ਕਾਰਨ ਫਿਲਮ ਦੀ ਸ਼ੂਟਿੰਗ ਲਟਕ ਗਈ ਹੈ। ਕਰਨ ਨੇ ਆਪਣੀ ਆਟੋਬਾਇਓਗ੍ਰਾਫੀ 'ਦਿ ਅਨੂਸਟੇਬਲ ਬੁਆਏ' 'ਚ ਇਕ ਕਿੱਸਾ ਲਿਖਿਆ ਹੈ, 'ਕਰੀਨਾ ਨਾਲ ਮੇਰੀ ਪਹਿਲੀ ਮੁਸ਼ਕਲ ਇਹ ਸੀ ਕਿ ਉਸ ਨੇ ਫਿਲਮ ਕਰਨ ਲਈ ਬਹੁਤ ਜ਼ਿਆਦਾ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਉਸ ਸਮੇਂ ਅਸੀਂ ਇਕ ਮੁਸ਼ਕਲ ਦੌਰ 'ਚ ਸੀ। 'ਮੁਝਸੇ ਦੋਸਤੀ ਕਰੋਗੀ' ਬਸ ਰਿਲੀਜ਼ ਹੋਈ ਸੀ। ਇਹ ਇਕ ਵੱਡੀ ਫਲਾਪ ਫਿਲਮ ਸੀ ਜੋ ਆਦਿਤਿਆ ਚੋਪੜਾ ਦੇ ਅਸਿਸਟੈਂਟ ਵਲੋਂ ਬਣਾਈ ਗਈ ਸੀ।
ਕਰਨ ਨੇ ਦੱਸਿਆ ਕਿ ਕਰੀਨਾ ਕਪੂਰ ਨੇ ਉਸ ਸਮੇਂ ਸ਼ਾਹਰੁਖ ਖਾਨ ਜਿੰਨੇ ਪੈਸੇ ਦੀ ਮੰਗ ਕੀਤੀ ਸੀ। ਕਰਨ ਨੇ ਲਿਖਿਆ, 'ਮੁਝਸੇ ਦੋਸਤੀ ਕਰੋਗੀ' ਦੇ ਵੀਕਐਂਡ 'ਤੇ ਹੀ ਕਰੀਨਾ ਨੂੰ ਫਿਲਮ 'ਕੱਲ ਹੋ ਨਾ ਹੋ' ਦੀ ਪੇਸ਼ਕਸ਼ ਕੀਤੀ ਸੀ। ਤੇ ਉਸ ਨੇ ਸ਼ਾਹਰੁਖ ਖਾਨ ਜਿੰਨੇ ਹੀ ਪੈਸੇ ਮੰਗ ਲਏ ਤਾਂ ਮੈਂ ਉਸ ਨੂੰ ਕਿਹਾ 'ਸਾਰੀ'।
ਕਰਨ ਜੌਹਰ ਨੇ ਅੱਗੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਕਰੀਨਾ ਦੀ ਬਜਾਏ ਪ੍ਰੀਤੀ ਜ਼ਿੰਟਾ ਨੂੰ ਸਾਈਨ ਕਰ ਲਿਆ ਸੀ,'ਮੈਂ ਬਹੁਤ ਪਰੇਸ਼ਾਨ ਸੀ। ਮੈਂ ਆਪਣੇ ਪਿਤਾ ਨੂੰ ਕਿਹਾ, 'ਇਹ ਨੈਗੋਸ਼ੀਏਸ਼ਨ ਛੱਡ ਦਵੋ।' ਮੈਂ ਕਰੀਨਾ ਨੂੰ ਕਾਲ ਕੀਤਾ। ਉਸ ਨੇ ਮੇਰਾ ਫ਼ੋਨ ਨਹੀਂ ਚੁੱਕਿਆ ਅਤੇ ਮੈਂ ਕਿਹਾ ਕਿ ਅਸੀਂ ਉਸ ਨੂੰ ਨਹੀਂ ਲੈ ਰਹੇ। ਇਸ ਲਈ ਅਸੀਂ ਕਰੀਨਾ ਦੀ ਬਜਾਏ ਪ੍ਰੀਤੀ ਜ਼ਿੰਟਾ ਨੂੰ ਸਾਈਨ ਕਰ ਲਿਆ ਸੀ। ਕਰੀਨਾ ਅਤੇ ਮੈਂ ਤਕਰੀਬਨ ਇੱਕ ਸਾਲ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ। ਉਹ ਇਕ ਬੱਚੀ ਸੀ। ਉਹ ਮੇਰੇ ਤੋਂ ਲਗਭਗ 10 ਸਾਲ ਛੋਟੀ ਹੈ।'