![ABP Premium](https://cdn.abplive.com/imagebank/Premium-ad-Icon.png)
Jazzy B: ਜਦੋਂ ਪੰਜਾਬ 'ਚ ਸਰਦਾਰ ਬੱਚਾ ਜੈਜ਼ੀ ਬੀ ਕੋਲ ਆ ਕੇ ਬੋਲਣ ਲੱਗਿਆ ਹਿੰਦੀ, ਵੀਡੀਓ 'ਚ ਦੇਖੋ ਗਾਇਕ ਨੇ ਕੀ ਕੀਤਾ
Jazzy B Video: ਵੀਡੀਓ ਗਾਇਕ ਜੈਜ਼ੀ ਬੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਜੈਜ਼ੀ ਬੀ ਬੋਲਦੇ ਹਨ, 'ਇੱਕ ਜ਼ਰੂਰੀ ਗੱਲ ਮੈਂ ਕਰਨੀ ਚਾਹਾਂਗਾ, ਅਸੀਂ ਮੁੜ ਕੇ ਆਪਣੇ ਨਿਆਣਿਆਂ ਨੂੰ ਦੋਸ਼ ਦਿੰਦੇ ਹਾਂ ਕਿ ਪੰਜਾਬੀ ਨਹੀਂ ਬੋਲਦੇ।
![Jazzy B: ਜਦੋਂ ਪੰਜਾਬ 'ਚ ਸਰਦਾਰ ਬੱਚਾ ਜੈਜ਼ੀ ਬੀ ਕੋਲ ਆ ਕੇ ਬੋਲਣ ਲੱਗਿਆ ਹਿੰਦੀ, ਵੀਡੀਓ 'ਚ ਦੇਖੋ ਗਾਇਕ ਨੇ ਕੀ ਕੀਤਾ when sardar kid in punjab was speaking in hindi with punjabi singer jazzy b watch what he did next Jazzy B: ਜਦੋਂ ਪੰਜਾਬ 'ਚ ਸਰਦਾਰ ਬੱਚਾ ਜੈਜ਼ੀ ਬੀ ਕੋਲ ਆ ਕੇ ਬੋਲਣ ਲੱਗਿਆ ਹਿੰਦੀ, ਵੀਡੀਓ 'ਚ ਦੇਖੋ ਗਾਇਕ ਨੇ ਕੀ ਕੀਤਾ](https://feeds.abplive.com/onecms/images/uploaded-images/2024/02/03/2379d64e589fe9d6c04d44481e6b722f1706960624689469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Jazzy B Promotes Punjabi Language: ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਸੁਰਖੀਆਂ 'ਚ ਬਣੇ ਹੋਏ ਹਨ। ਦਰਅਸਲ, ਜਲਦ ਹੀ ਜੈਜ਼ੀ ਬੀ ਦੀ ਐਲਬਮ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਵੱਖੋ ਵੱਖ ਪੰਜਾਬੀ ਕਲਾਕਾਰਾਂ ਦੇ ਨਾਲ ਕੋਲੈਬ ਕੀਤਾ ਹੈ। ਇਸ ਵਿੱਚ ਕਰਨ ਔਜਲਾ, ਯੋ ਯੋ ਹਨੀ ਸਿੰਘ ਦੇ ਨਾਮ ਸ਼ਾਮਲ ਹਨ। ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਜੈਜ਼ੀ ਬੀ ਦਾ ਇੱਕ ਵੀਡੀਓ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ।
ਇਹ ਵੀਡੀਓ ਗਾਇਕ ਜੈਜ਼ੀ ਬੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਜੈਜ਼ੀ ਬੀ ਬੋਲਦੇ ਹਨ, 'ਇੱਕ ਜ਼ਰੂਰੀ ਗੱਲ ਮੈਂ ਕਰਨੀ ਚਾਹਾਂਗਾ, ਅਸੀਂ ਮੁੜ ਕੇ ਆਪਣੇ ਨਿਆਣਿਆਂ ਨੂੰ ਦੋਸ਼ ਦਿੰਦੇ ਹਾਂ ਕਿ ਉਹ ਪੰਜਾਬੀ ਨਹੀਂ ਬੋਲਦੇ। ਪਿਛਲੇ ਮਹੀਨੇ ਮੈਂ ਗਾਣਾ ਸ਼ੂਟ ਕਰ ਰਿਹਾ ਸੀ। ਮੈਂ ਪੰਜਾਬ 'ਚ ਸੀ ਤੇ ਇੱਕ ਸਰਦਾਰ ਬੱਚਾ ਆ ਕੇ ਮੇਰੇ ਨਾਲ ਹਿੰਦੀ ਬੋਲਣ ਲੱਗ ਪਿਆ। ਮੈਂ ਕਿਹਾ ਕਿ ਇਹ ਪੰਜਾਬ ਹੀ ਹੈ ਕਿ ਕਿਤੇ ਹੋਰ ਆ ਗਏ ਆਪਾਂ। ਇਸ ਕਰਕੇ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਓ। ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਦੂਜੀਆਂ ਭਾਸ਼ਾਵਾਂ ਨਾ ਸਿੱਖੋ, ਪਰ ਆਪਣੀ ਪੰਜਾਬੀ ਪਹਿਲਾਂ ਹੋਣੀ ਚਾਹੀਦੀ ਹੈ। ਕਿਉਂਕਿ ਪੰਜਾਬੀ ਵਰਗੀ ਲੈਂਗਵੇਜ ਕਿਤੇ ਵੀ ਨਹੀਂ ਹੋ ਸਕਦੀ।' ਗਾਇਕ ਦੇ ਇਸ ਵੀਡੀਓ ਨੂੰ ਲੋਕ ਰੱਜ ਕੇ ਪਿਆਰ ਦੇ ਰਹੇ ਹਨ। ਤੁਸੀਂ ਵੀ ਦੇਖੋ;
View this post on Instagram
ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਰਹੇ ਹਨ। ਉਹ ਪਿਛਲੇ 31 ਸਾਲਾਂ ਤੋਂ ਇੰਡਸਟਰੀ 'ਚ ਐਕਟਿਵ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਪਣੀ ਐਲਬਮ 'ਘੁੱਗੀਆਂ ਦਾ ਜੋੜਾ' ਤੋਂ ਕੀਤੀ ਸੀ ਅਤੇ ਪਹਿਲੀ ਐਲਬਮ ਨੇ ਗਾਇਕ ਨੂੰ ਸਟਾਰ ਬਣਾ ਦਿੱਤਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)