ਜਦੋਂ ਸ਼ਾਹਰੁਖ ਖਾਨ ਨੇ ਇੱਕੋ ਜਵਾਬ ਨਾਲ ਕਰ ਦਿੱਤੀ ਅਮਿਤਾਭ ਬੱਚਨ ਦੀ ਬੋਲਤੀ ਬੰਦ, ਮਜ਼ਾਕ-ਮਜ਼ਾਕ 'ਚ ਕਿੰਗ ਖਾਨ ਨੇ ਕਹਿ ਦਿੱਤੀ ਅਜਿਹੀ ਗੱਲ
ਵਾਇਰਲ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਕਰਨ ਜੌਹਰ ਅਦਾਕਾਰ ਅਮਿਤਾਭ ਬੱਚਨ ਨੂੰ ਪੁੱਛਦੇ ਹਨ ਕਿ ਤੁਹਾਡੇ ਕੋਲ ਅਜਿਹਾ ਕੀ ਹੈ, ਜੋ ਸ਼ਾਹਰੁਖ ਖਾਨ (Shah Rukh Khan) ਕੋਲ ਨਹੀਂ ਹੈ।
Amitabh Bachchan VS Shah Rukh Khan: ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ (Amitabh Bachchan) ਤੇ ਸ਼ਾਹਰੁਖ ਖਾਨ (Shah Rukh Khan) ਆਪਣੇ ਮਸਤੀ ਭਰੇ ਅੰਦਾਜ਼ ਲਈ ਇੰਡਸਟਰੀ 'ਚ ਕਾਫੀ ਮਸ਼ਹੂਰ ਹਨ। ਸ਼ਾਹਰੁਖ ਖਾਨ ਤੇ ਅਮਿਤਾਭ ਬੱਚਨ (Shah Rukh Khan and Amitabh Bachchan) ਅਕਸਰ ਆਪਣੀ ਅਦਾਕਾਰੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ।
ਦੋਵਾਂ ਕਲਾਕਾਰਾਂ ਦੀ ਲੋਕਪ੍ਰਿਯਤਾ ਇੰਨੀ ਜ਼ਿਆਦਾ ਹੈ ਕਿ ਉਨ੍ਹਾਂ ਦੇ ਕਈ ਪੁਰਾਣੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ 'ਚ ਅਮਿਤਾਭ ਬੱਚਨ (Amitabh Bachchan) ਤੇ ਸ਼ਾਹਰੁਖ ਖਾਨ (Shah Rukh Khan) ਦੀ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਸ਼ਾਹਰੁਖ ਆਪਣੀ ਹਾਜ਼ਿਰ ਜਵਾਬੀ ਨਾਲ ਅਮਿਤਾਭ ਬੱਚਨ (Amitabh Bachchan Movies) ਦੀ ਬੋਲਤੀ ਬੰਦ ਕਰਵਾ ਦਿੰਦੇ ਹਨ।
ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਸਾਲ 2005 ਦੀ ਹੈ, ਜਦੋਂ ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ (Amitabh Bachchan and Shah Rukh Khan Movies) ਫ਼ਿਲਮ ਨਿਰਮਾਤਾ ਕਰਨ ਜੌਹਰ (Karan Johar) ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' 'ਚ ਮਹਿਮਾਨ ਦੇ ਤੌਰ 'ਤੇ ਗਏ ਸਨ। ਕਰਨ ਜੌਹਰ (Karan Johar Show) ਦੇ ਚੈਟ ਸ਼ੋਅ 'ਚ ਅਮਿਤਾਭ ਬੱਚਨ (Amitabh Bachchan) ਤੇ ਸ਼ਾਹਰੁਖ ਖਾਨ (Shah Rukh Khan) ਨੇ ਇੱਕ-ਦੂਜੇ ਦੀਆਂ ਲੱਤਾਂ ਖਿੱਚੀਆਂ ਸਨ।
ਵਾਇਰਲ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਕਰਨ ਜੌਹਰ ਅਦਾਕਾਰ ਅਮਿਤਾਭ ਬੱਚਨ ਨੂੰ ਪੁੱਛਦੇ ਹਨ ਕਿ ਤੁਹਾਡੇ ਕੋਲ ਅਜਿਹਾ ਕੀ ਹੈ, ਜੋ ਸ਼ਾਹਰੁਖ ਖਾਨ (Shah Rukh Khan) ਕੋਲ ਨਹੀਂ ਹੈ। ਅਮਿਤਾਭ ਨੇ ਜਵਾਬ 'ਚ ਲੰਬਾਈ ਕਿਹਾ। ਇਸ ਤੋਂ ਬਾਅਦ ਕਰਨ ਜੌਹਰ ਸ਼ਾਹਰੁਖ ਖਾਨ ਨੂੰ ਪੁੱਛਦੇ ਹਨ ਕਿ ਤੁਹਾਡੇ ਕੋਲ ਅਜਿਹਾ ਕੀ ਹੈ ਜੋ ਅਮਿਤਾਭ ਬੱਚਨ ਕੋਲ ਨਹੀਂ ਹੈ। ਸ਼ਾਹਰੁਖ ਖਾਨ (Shah Rukh Khan) ਜਵਾਬ 'ਚ ਕਹਿੰਦੇ ਹਨ, 'ਲੰਬੀ ਪਤਨੀ'।
ਸ਼ਾਹਰੁਖ ਖਾਨ (Shah Rukh Khan Movies) ਦਾ ਜਵਾਬ ਸੁਣ ਕੇ ਅਮਿਤਾਭ ਬੱਚਨ (Amitabh Bachchan) ਦੀ ਬੋਲਤੀ ਬੰਦ ਹੋ ਗਈ। ਸ਼ਾਹਰੁਖ ਖ਼ਾਨ ਦੀ ਇਸ ਹਾਜ਼ਿਰ ਜਵਾਬੀ 'ਤੇ ਕਰਨ ਜੌਹਰ ਹੱਸਣ ਲੱਗ ਪੈਂਦੇ ਹਨ। ਖੈਰ ਇਹ ਬਹੁਤ ਪੁਰਾਣੀ ਗੱਲ ਹੈ ਜੋ ਅੱਜ-ਕੱਲ ਸੋਸ਼ਲ ਮੀਡੀਆ 'ਤੇ ਇੱਕ ਮੀਮ ਵੀਡੀਓ ਵਜੋਂ ਵਰਤੀ ਜਾ ਰਹੀ ਹੈ।
ਸ਼ਾਹਰੁਖ ਖਾਨ (Shah Rukh Khan New Movies) ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਆਖਰੀ ਵਾਰ ਫ਼ਿਲਮ 'ਜ਼ੀਰੋ' 'ਚ ਵੇਖਿਆ ਗਿਆ ਸੀ। ਅਦਾਕਾਰ ਹੁਣ ਫ਼ਿਲਮ 'ਪਠਾਨ' 'ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਅਮਿਤਾਭ ਬੱਚਨ (Amitabh Bachchan) ਦੀ ਫ਼ਿਲਮ 'ਝੁੰਡ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ 'ਬ੍ਰਹਮਾਸਤਰ', 'ਦ ਇੰਟਰਨ' ਤੇ 'ਗੁੱਡਬਾਏ' ਫ਼ਿਲਮਾਂ 'ਚ ਵੀ ਉਹ ਨਜ਼ਰ ਆਉਣਗੇ।