Shah Rukh Khan: ਜਦੋਂ ਸ਼ਾਹਰੁਖ ਨੂੰ ਪੁੱਛਿਆ ਗਿਆ 'ਇੱਕ ਦਿਨ ਲਈ ਦੇਸ਼ ਦਾ ਰਾਜਾ ਬਣਾਇਆ ਜਾਵੇ ਤਾਂ ਕੀ ਕਰੋਗੇ', ਬੋਲੇ- 'ਸਾਰੇ ਸਿਆਸੀ ਨੇਤਾਵਾਂ ਨੂੰ...'
Shah Rukh Khan Video: ਅੱਗੇ ਸ਼ਾਹਰੁਖ ਨੇ ਕਿਹਾ ਕਿ ਇੱਕ ਦਿਨ ਦਾ ਰਾਜਾ ਬਣ ਕੇ ਉਹ ਸਿਆਸੀ ਲੀਡਰਾਂ ਨੂੰ.....ਇਸ ਬਾਰੇ ਸ਼ਾਹਰੁਖ ਨੇ ਜੋ ਕਿਹਾ ਦੇਖੋ ਇਸ ਵੀਡੀਓ 'ਚ:
Shah Rukh Khan Video: ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਉਨ੍ਹਾਂ ਨੇ ਹਾਲ ਹੀ 'ਚ 'ਪਠਾਨ' ਫਿਲਮ ਤੋਂ ਬਾਲੀਵੁੱਡ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਇਸ ਦੇ ਨਾਲ ਨਾਲ ਸ਼ਾਹਰੁਖ ਆਪਣੇ ਡਾਊਨ ਟੂ ਅਰਥ ਸੁਭਾਅ ਅਤੇ ਹਾਜ਼ਰ ਜਵਾਬੀ ਲਈ ਵੀ ਜਾਣੇ ਜਾਂਦੇ ਹਨ। ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਦੇ ਕਈ ਸਾਰੇ ਵੀਡੀਓਜ਼ ਵਾਇਰਲ ਹੋ ਰਹੇ ਹਨ।
ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਹੈ। ਜਿਸ ਵਿੱਚ ਸ਼ਾਹਰੁਖ ਖਾਨ ਬਾਲੀਵੁੱਡ ਅਦਾਕਾਰਾ ਫਰੀਦਾ ਜਲਾਲ ਦੇ ਨਾਲ ਨਜ਼ਰ ਆ ਰਹੇ ਹਨ। ਅਦਾਕਾਰਾ ਸ਼ਾਹਰੁਖ ਦਾ ਇੰਟਰਵਿਊ ਲੈ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਸਵਾਲ ਪੁੱਛਿਆ 'ਜੇ ਤੈਨੂੰ ਇੱਕ ਦਿਨ ਦੇ ਲਈ ਦੇਸ਼ ਦਾ ਬਾਦਸ਼ਾਹ ਬਣਾ ਦਿੱਤਾ ਜਾਵੇ, ਤਾਂ ਤੂੰ ਕੀ ਕਰੇਂਗਾ।?' ਇਸ ਦੇ ਜਵਾਬ 'ਚ ਸ਼ਾਹਰੁਖ ਖਾਨ ਨੇ ਕਿਹਾ, 'ਜੇ ਮੈਨੂੰ ਇਹੋ ਜਿਹਾ ਮੌਕਾ ਮਿਲਦਾ ਹੈ ਤਾਂ ਜੋ ਸਭ ਤੋਂ ਪਹਿਲੀ ਚੀਜ਼ ਮੈਂ ਕਰਾਂਗਾ, ਉਹ ਇਹ ਹੈ ਕਿ ਜਿੰਨੇ ਵੀ ਗੈਰ ਸਮਾਜਕ ਤੱਤ ਹਨ। ਜਿੰਨੇ ਵੀ ਲੋਕ ਦੰਗਾ ਫਸਾਦ ਕਰਦੇ ਹਨ, ਭਾਵੇਂ ਉਹ ਧਰਮਾਂ ਦੇ ਨਾਮ 'ਤੇ ਦੰਗੇ ਕਰਨ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ। ਉਨ੍ਹਾਂ ਨੂੰ ਮੈਂ ਇੱਕੋ ਦਿਨ 'ਚ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ। ਕੋਸ਼ਿਸ਼ ਨਹੀਂ ਕਰਾਂਗਾ ਮੈਂ ਉਨ੍ਹਾਂ ਨੂੰ ਖਤਮ ਕਰ ਦਿਆਂਗਾ।' ਅੱਗੇ ਸ਼ਾਹਰੁਖ ਨੇ ਕਿਹਾ ਕਿ ਇੱਕ ਦਿਨ ਦਾ ਰਾਜਾ ਬਣ ਕੇ ਉਹ ਸਿਆਸੀ ਲੀਡਰਾਂ ਨੂੰ.....ਇਸ ਬਾਰੇ ਸ਼ਾਹਰੁਖ ਨੇ ਜੋ ਕਿਹਾ ਦੇਖੋ ਇਸ ਵੀਡੀਓ 'ਚ:
View this post on Instagram
ਸ਼ਾਹਰੁਖ ਖਾਨ ਦੀ ਇਹ ਵੀਡੀਓ 90 ਦੇ ਦਹਾਕਿਆਂ ਦੀ ਹੈ। ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਹਾਲ ਹੀ 'ਚ 'ਪਠਾਨ' ਫਿਲਮ 'ਚ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਸ਼ਾਹਰੁਖ 'ਡੰਕੀ' ਤੇ 'ਜਵਾਨ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆਉਣ ਵਾਲੇ ਹਨ।