Kapil Sharma: ਕਪਿਲ ਸ਼ਰਮਾ ਨੂੰ ਰਾਤ ਨੂੰ ਨੀਂਦ 'ਚ ਕੌਣ ਮਾਰਦਾ ਸੀ ਥੱਪੜ, ਕਾਮੇਡੀਅਨ ਨੇ ਖੁਦ ਸ਼ੇਅਰ ਕੀਤਾ ਸੀ ਮਜ਼ੇਦਾਰ ਕਿੱਸਾ
Kapil Sharma Video: ਕਮੇਡੀਅਨ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਸੁੱਤੇ ਹੁੰਦੇ ਸੀ ਤਾਂ ਕਈ ਵਾਰ ਉਨ੍ਹਾਂ ਦੀ ਧੀ ਉਨ੍ਹਾਂ ਦੇ ਥੱਪੜ ਮਾਰ ਦਿੰਦੀ ਹੁੰਦੀ ਸੀ। ਉਨ੍ਹਾਂ ਦੇ ਬੱਚੇ ਨੇ ਮਾਰਿਆ ਹੈ, ਇਹ ਸੋਚ ਕੇ ਕਦੇ ਉਨ੍ਹਾਂ ਨੂੰ ਖਿਜ ਵੀ ਨਹੀਂ ਆਈ।
Kapil Sharma Funny Video: ਕਪਲਿ ਸ਼ਰਮਾ ਨੂੰ ਕਾਮੇਡੀ ਕਿੰਗ ਕਿਹਾ ਜਾਂਦਾ ਹੈ। ਉਸ ਨੂੰ ਆਪਣੀ ਐਕਟਿੰਗ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਲਈ ਜਾਣਿਆ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਅਕਸਰ ਹੀ ਕਪਿਲ ਸ਼ਰਮਾ ਦੇ ਵੀਡੀਓਜ਼ ਛਾਏ ਰਹਿੰਦੇ ਹਨ। ਇੰਨੀਂ ਦਿਨੀਂ ਕਪਿਲ ਸ਼ਰਮਾ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਾਮੇਡੀਅਨ ਆਪਣੇ ਨਾਲ ਬੀਤਿਆ ਇੱਕ ਕਿੱਸਾ ਸੁਣਾ ਰਿਹਾ ਹੈ।
ਇਹ ਕਿੱਸਾ ਉਦੋਂ ਦਾ ਹੈ, ਜਦੋਂ ਕਪਿਲ ਦੀ ਧੀ ਅਨਾਇਰਾ ਕਾਫੀ ਛੋਟੀ ਹੁੰਦੀ ਸੀ। ਕਮੇਡੀਅਨ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਸੁੱਤੇ ਹੁੰਦੇ ਸੀ ਤਾਂ ਕਈ ਵਾਰ ਉਨ੍ਹਾਂ ਦੀ ਧੀ ਉਨ੍ਹਾਂ ਦੇ ਥੱਪੜ ਮਾਰ ਦਿੰਦੀ ਹੁੰਦੀ ਸੀ। ਉਨ੍ਹਾਂ ਦੇ ਬੱਚੇ ਨੇ ਮਾਰਿਆ ਹੈ, ਇਹ ਸੋਚ ਕੇ ਕਦੇ ਉਨ੍ਹਾਂ ਨੂੰ ਖਿਜ ਵੀ ਨਹੀਂ ਆਈ। ਪਰ ਇੱਕ ਦੋ ਵਾਰ ਉਨ੍ਹਾਂ ਦੇ ਨਾਲ ਅਜਿਹਾ ਹੋਇਆ ਕਿ ਉਨ੍ਹਾਂ ਦੇ ਮੂੰਹ 'ਤੇ ਬਹੁਤ ਜ਼ੋਰਦਾਰ ਥੱਪੜ ਪਿਆ। ਇਸ 'ਤੇ ਕਪਿਲ ਨੇ ਕਿਹਾ, 'ਮੈਂ ਸੋਚਿਆ ਕਿ ਇੱਕ 9 ਮਹੀਨੇ ਦੀ ਬੱਚੀ ਇੰਨਾਂ ਜ਼ੋਰਦਾਰ ਚਾਂਟਾ ਨਹੀਂ ਮਾਰ ਸਕਦੀ। ਕੁੱਝ ਗੜਬੜ ਲੱਗਦੀ ਹੈ।' ਅੱਗੇ ਜੋ ਕਪਿਲ ਨੇ ਕਿਹਾ, ਦੇਖੋ ਇਸ ਵੀਡੀਓ 'ਚ:
View this post on Instagram
ਕਾਬਿਲੇਗ਼ੌਰ ਹੈ ਕਿ ਕਪਿਲ ਸ਼ਰਮਾ ਹਾਲ ਹੀ 'ਚ ਨੰਦਿਤਾ ਦਾਸ ਦੀ ਫਿਲਮ ਜ਼ਵਿਗਾਟੋ 'ਚ ਐਕਟਿੰਗ ਕਰਦੇ ਨਜ਼ਰ ਆਏ ਸੀ। ਇਹ ਫਿਲਮ ਖਾਣਾ ਡਿਲੀਵਰ ਕਰਨ ਵਾਲਿਆ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ, ਪਰ ਕਪਿਲ ਸ਼ਰਮਾ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ। ਇਸ ਦੇ ਨਾਲ ਨਾਲ ਕਪਿਲ ਇੰਨੀਂ ਆਪਣੇ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' 'ਚ ਵੀ ਬਿਜ਼ੀ ਹਨ। ਇਹ ਸ਼ੋਅ ਪੂਰੇ ਹਿੰਦੂਸਤਾਨ ਦੇ ਦਰਸ਼ਕਾਂ ਦਾ ਪਸੰਦੀਦਾ ਹੈ।