Punjab: ਪੰਜਾਬ 'ਚ ਹੜ੍ਹ ਦੇ ਹਾਲਾਤ ਦੇਖ ਲੋਕਾਂ ਨੂੰ ਕਿਉਂ ਆਈ ਗੀਤਕਾਰ ਜਾਨੀ ਦੀ ਯਾਦ, ਜਾਨੀ ਨੇ ਇੰਜ ਕੀਤਾ ਰਿਐਕਟ
Jaani On Punjab Flood: 'ਮੋਹੱਬਤ' ਗਾਣਾ ਇੰਨੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ। ਪੰਜਾਬ ਨੂੰ ਪਾਣੀ ਪਾਣੀ ਹੋਇਆਂ ਦੇਖ ਕੇ ਲੋਕਾਂ ਨੂੰ ਇਹੀ ਗਾਣਾ ਯਾਦ ਆ ਰਿਹਾ ਹੈ। ਗੀਤਕਾਰ ਜਾਨੀ ਦਾ ਨਾਮ ਤਕਰੀਬਨ ਹਰ ਦੂਜੀ ਵੀਡੀਓ 'ਚ ਸੁਣਿਆ ਜਾ ਸਕਦਾ ਹੈ..
ਅਮੈਲੀਆ ਪੰਜਾਬੀ ਦੀ ਰਿਪੋਰਟ
Jaani On Punjab Flood Situation: ਪੰਜਾਬ 'ਚ ਹਾਲਾਤ ਇੰਨੀਂ ਦਿਨੀਂ ਕਾਫੀ ਚਿੰਤਾਜਨਕ ਬਣੇ ਹੋਏ ਹਨ। ਕਿਉਂਕਿ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਪੰਜਾਬ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਅਜਿਹੇ 'ਚ ਪੰਜਾਬ ਦੇ ਕਈ ਜ਼ਿਲ੍ਹੇ ਪਾਣੀ 'ਚ ਡੁੱਬੇ ਨਜ਼ਰ ਆਏ। ਪਰ ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਪੰਜਾਬੀ ਹਰ ਗੱਲ 'ਚ ਹਿਊਮਰ ਯਾਨਿ ਮਜ਼ਾਕ ਲੱਭ ਹੀ ਲੈਂਦੇ ਹਨ।
ਪੰਜਾਬ ਦੀ ਮੌਜੂਦਾ ਸਥਿਤੀ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ਵਾਇਰਲ ਹੋ ਰਹੇ ਹਨ। ਲੋਕ ਆਪੋ ਆਪਣੇ ਇਲਾਕਿਆਂ ਦੇ ਹਾਲ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਅਜਿਹੇ 'ਚ ਲੋਕਾਂ ਨੂੰ ਹੁਣ ਪੰਜਾਬ 'ਚ ਚਾਰੇ ਪਾਸੀ ਪਾਣੀ ਦੇਖ ਕੇ ਗੀਤਕਾਰ ਜਾਨੀ ਦੀ ਯਾਦ ਆ ਰਹੀ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ।
ਦਰਅਸਲ, ਬੀ ਪਰਾਕ ਦੀ ਆਵਾਜ਼ 'ਚ ਗਾਣਾ 'ਮੋਹੱਬਤ' ਇੰਨੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ। ਪੰਜਾਬ ਨੂੰ ਪਾਣੀ ਪਾਣੀ ਹੋਇਆਂ ਦੇਖ ਕੇ ਲੋਕਾਂ ਨੂੰ ਇਹੀ ਗਾਣਾ ਯਾਦ ਆ ਰਿਹਾ ਹੈ। ਖਾਸ ਕਰਕੇ ਗੀਤਕਾਰ ਜਾਨੀ ਦਾ ਨਾਮ ਤਕਰੀਬਨ ਹਰ ਦੂਜੀ ਵੀਡੀਓ 'ਚ ਸੁਣਿਆ ਜਾ ਸਕਦਾ ਹੈ।
ਕਈ ਵੀਡੀਓਜ਼ ਵਿੱਚ ਲੋਕ ਇਹ ਕਹਿ ਰਹੇ ਹਨ 'ਜਾਨੀ ਚੁੱਪ ਕਰਜਾ ਨਹੀਂ ਤਾਂ ਮੇਰਾ ਸ਼ਹਿਰ ਡੁੱਬ ਜਾਣਾ'। ਇਸ ਤੋਂ ਬਾਅਦ ਬੀ ਪਰਾਕ ਦੀ ਆਵਾਜ਼ 'ਚ ਇਹ ਲਾਈਨਾਂ ਸੁਣੀਆਂ ਜਾ ਸਕਦੀਆਂ ਹਨ, 'ਜਾਨੀ ਨੇ ਰੋ ਰੋ ਕੇ ਸਮੰਦਰ ਭਰ ਦੀਏ'। ਦੇਖੋ ਇਹ ਵੀਡੀਓ:
View this post on Instagram
ਦੇਖੋ ਇਹ ਹੋਰ ਵੀਡੀਓ:
View this post on Instagram
ਇੱਕ ਹੋਰ ਵੀਡੀਓ:
View this post on Instagram
ਜਾਨੀ ਨੇ ਇੰਜ ਕੀਤਾ ਰਿਐਕਟ
ਗੀਤਕਾਰ ਜਾਨੀ ਦਾ ਇਹ ਗਾਣਾ ਪੰਜਾਬ 'ਚ ਇੰਨੀਂ ਦਿਨੀਂ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਜਾਨੀ ਦਾ ਹੁਣ ਇਸ ਸਭ ;ਤੇ ਰਿਐਕਸ਼ਨ ਆਇਆ ਹੈ। ਜਾਨੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸ਼ੇਅਰ ਕਰ ਕਿਹਾ, 'ਓ ਨਹੀਂ ਰੋ ਰਿਹਾ ਮੈਂ। ੱ500 ਟੈਗ ਆ ਗਏ। ਬੱਸ ਕਰਜੋ ਹੁਣ। ਸੁਰੱਖਿਅਤ ਰਹੋ।'
ਕਾਬਿਲੇਗ਼ੌਰ ਹੈ ਕਿ ਪੰਜਾਬ ਇੰਨੀਂ ਦਿਨੀਂ ਲਗਾਤਾਰ ਪੈ ਰਹੇ ਮੀਂਹ ਕਰਕੇ ਪਾਣੀ-ਪਾਣੀ ਹੋਇਆ ਪਿਆ ਹੈ। ਇਸ ਦੇ ਨਾਲ ਨਾਲ ਮੌਸਮ ਵਿਭਾਗ ਨੇ 13-14 ਜੁਲਾਈ ਨੂੰ ਵੀ ਪੰਜਾਬ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਕਈ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਆਪਣੀ ਇਸ ਆਦਤ ਤੋਂ ਹਨ ਬੇਹੱਦ ਪਰੇਸ਼ਾਨ, ਬੋਲੇ- 'ਬਦਲਨਾ ਚਾਹੁੰਦਾ ਹਾਂ, ਪਰ ਕੀ ਕਰਾਂ...'