Neeru Bajwa: 'ਔਰਤਾਂ ਅੱਜ ਵੀ ਕਿਉਂ ਹੁੰਦੀਆਂ ਘਰੇਲੂ ਹਿੰਸਾ ਦਾ ਸ਼ਿਕਾਰ', ਦੇਖੋ ਨੀਰੂ ਬਾਜਵਾ ਦੇ ਸਵਾਲ 'ਤੇ ਨਿਰਮਲ ਰਿਸ਼ੀ ਦਾ ਜਵਾਬ
Nirmal Rishi On Domestic Violence: ਨੀਰੂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਸੀਨੀਅਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਪੁੱਛਿਆ ਹੈ ਕਿ 'ਆਖਰ ਔਰਤ ਕਿਉਂ ਅੱਜ ਵੀ ਘਰੇਲੂ ਹਿੰਸਾ ਯਾਨਿ ਕੁੱਟਮਾਰ ਦਾ ਸ਼ਿਕਾਰ ਹੋ ਰਹੀ ਹੈ?'
Neeru Bajwa Nirmal Rishi Video: ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਨ੍ਹਾਂ ਦੀ ਫਿਲਮ 'ਬੂਹੇ ਬਾਰੀਆਂ' 7 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜ ਨੂੰ ਸੰਦੇਸ਼ ਵੀ ਦਿੰਦੀ ਹੈ। ਨੀਰੂ ਨੇ ਇਸ ਵਾਰ ਵੀ ਆਪਣੀ ਬੇਹਤਰੀਨ ਅਦਾਕਾਰੀ ਦੇ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਇਹ ਵੀ ਪੜ੍ਹੋ: ਗੁਰਪ੍ਰੀਤ ਘੁੱਗੀ ਦੀ ਵਿਗੜੀ ਸਿਹਤ! ਹਸਪਤਾਲ ਤੋਂ ਸਾਹਮਣੇ ਆਈ ਵੀਡੀਓ, ਜਾਣੋ ਕੀ ਹੈ ਇਸ ਦੇ ਪਿੱਛੇ ਸੱਚਾਈ
ਹੁਣ ਨੀਰੂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਸੀਨੀਅਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਪੁੱਛਿਆ ਹੈ ਕਿ 'ਆਖਰ ਔਰਤ ਕਿਉਂ ਅੱਜ ਵੀ ਘਰੇਲੂ ਹਿੰਸਾ ਯਾਨਿ ਕੁੱਟਮਾਰ ਦਾ ਸ਼ਿਕਾਰ ਹੋ ਰਹੀ ਹੈ?'
ਇਸ ਦੇ ਜਵਾਬ 'ਚ ਨਿਰਮਲ ਰਿਸ਼ੀ ਨੇ ਕਿਹਾ, 'ਇਸ ਦੇ ਪਿੱਛੇ ਕਾਰਨ ਬਹੁਤ ਵੱਡਾ ਹੈ। ਵਜ੍ਹਾ ਇਹ ਹੈ ਕਿ ਔਰਤ ਸੱਤ ਫੇਰਿਆਂ 'ਚ ਬੰਨ੍ਹੀ ਹੁੰਦੀ ਹੈ। ਮੈਂ ਨਹੀਂ ਕਹਿੰਦੀ ਕਿ ਹਰ ਬੰਦਾ ਮਾੜਾ ਹੁੰਦਾ, ਪਰ ਜ਼ਿਆਦਾਤਰ ਲੋਕ ਔਰਤ ਨੂੰ ਫਾਰ ਗਰਾਂਟੇਡ ਲੈ ਲੈਂਦੇ ਹਨ ਕਿ ਇਹ ਤਾਂ ਹੁਣ ਮੇਰੇ ਨਾਲ ਬੰਨ੍ਹੀ ਹੋਈ ਹੈ, ਇਹ ਮੈਨੂੰ ਕਿਤੇ ਛੱਡ ਕੇ ਜਾ ਨਹੀਂ ਸਕਦੀ, ਇਸ ਲਈ ਮੈਂ ਭਾਵੇਂ ਇਸ ਨੂੰ ਕੁੱਟਾਂ ਮਾਰਾਂ ਜਾਂ ਜੋ ਮਰਜ਼ੀ ਸਲੂਕ ਕਰਾਂ।' ਨਿਰਮਲ ਰਿਸ਼ੀ ਦਾ ਇਹ ਵੀਡੀਓ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ। ਦੇਖੋ:
View this post on Instagram
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਹਾਲ ਹੀ 'ਚ ਨਿਰਮਲ ਰਿਸ਼ੀ ਦੇ ਨਾਲ 'ਬੂਹੇ ਬਾਰੀਆਂ' ਫਿਲਮ 'ਚ ਐਕਟਿੰਗ ਕਰਦੇ ਨਜ਼ਰ ਆਈ ਸੀ। ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪਰ ਹਾਲ ਹੀ 'ਚ ਇਹ ਫਿਲਮ ਵਿਵਾਦਾਂ ਵਿੱਚ ਵੀ ਘਿਰ ਗਈ ਸੀ। ਜਦੋਂ ਫਿਲਮ ਦੇ ਮੇਕਰਸ ਤੇ ਸਟਾਰ ਕਾਸਟ ਖਿਲਾਫ ਮਾਮਲਾ ਦਰਜ ਕੀਤਾ ਗਿਆ।