(Source: ECI/ABP News/ABP Majha)
Watch: 'ਦ ਕਸ਼ਮੀਰ ਫਾਈਲਜ਼' ਦੇਖ ਕੇ ਫੁੱਟ-ਫੁੱਟ ਰੋਣ ਲੱਗੀ ਮਹਿਲਾ, ਡਾਇਰੈਕਟਰ ਦੇ ਪੈਰ ਛੂਹ ਕੇ ਕਿਹਾ, ਇਹ ਸਭ ਅੱਖੀਂ ਦੇਖਿਆ
The Kashmir Files: ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਵੱਲੋਂ ਬਣਾਈ ਫਿਲਮ 'ਦਿ ਕਸ਼ਮੀਰ ਫਾਈਲਜ਼' ਨੂੰ ਕਾਫੀ ਚੰਗਾ ਰਿਸਪੌਂਸ ਮਿਲ ਰਿਹਾ ਹੈ । 'ਦਿ ਕਸ਼ਮੀਰ ਫਾਈਲਜ਼' ਪਿਛਲੇ ਕੁਝ ਦਹਾਕਿਆਂ 'ਚ ਸ਼ਾਇਦ ਪਹਿਲੀ ਅਜਿਹੀ ਫਿਲਮ ਹੈ
The Kashmir Files: ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਵੱਲੋਂ ਬਣਾਈ ਫਿਲਮ 'ਦਿ ਕਸ਼ਮੀਰ ਫਾਈਲਜ਼' ਨੂੰ ਕਾਫੀ ਚੰਗਾ ਰਿਸਪੌਂਸ ਮਿਲ ਰਿਹਾ ਹੈ । 'ਦਿ ਕਸ਼ਮੀਰ ਫਾਈਲਜ਼' ਪਿਛਲੇ ਕੁਝ ਦਹਾਕਿਆਂ 'ਚ ਸ਼ਾਇਦ ਪਹਿਲੀ ਅਜਿਹੀ ਫਿਲਮ ਹੈ, ਜਿਸ ਨੂੰ ਦਰਸ਼ਕਾਂ ਨੇ ਦੇਖਿਆ ਹੀ ਨਹੀਂ ਮਹਿਸੂਸ ਕੀਤਾ ਹੈ। ਫਿਲਮ ਦੇ ਸੀਨ ਅਤੇ ਸੰਵਾਦ ਨਾਲ ਹਰ ਦਰਸ਼ਕ ਜੁੜਿਆ ਮਹਿਸੂਸ ਕਰ ਰਿਹਾ ਹੈ। ਜਿਨ੍ਹਾਂ ਲੋਕਾਂ ਦੇ ਪਰਿਵਾਰਾਂ 'ਚ ਇਹ ਘਟਨਾ ਵਾਪਰੀ ਹੈ, ਉਹ ਫਿਲਮ ਰਾਹੀਂ ਆਪਣੇ ਅਤੀਤ ਨੂੰ ਪ੍ਰਤੀਬਿੰਬਤ ਹੁੰਦੇ ਦੇਖ ਰਹੇ ਹਨ।
ਇਸ ਫਿਲਮ ਨੂੰ ਦੇਖਣ ਵਾਲਾ ਕੋਈ ਵੀ ਅਜਿਹਾ ਦਰਸ਼ਕ ਨਹੀਂ ਹੋਵੇਗਾ, ਜੋ ਨਮ ਅੱਖਾਂ ਨਾਲ ਸਿਨੇਮਾ ਹਾਲ ਨੂੰ ਨਾ ਛੱਡੇ। ਕੁਝ ਆਪਣੇ ਰੋਣ ਨੂੰ ਦਬਾ ਰਹੇ ਹਨ ਤਾਂ ਕੁਝ ਆਪਣੇ ਵਗਦੇ ਹੰਝੂਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਦਰਸ਼ਕਾਂ ਦੀਆਂ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਤੁਹਾਡੀਆਂ ਵੀ ਅੱਖਾਂ 'ਚ ਅੱਥਰੂ ਆ ਜਾਣ।
ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਔਰਤ ਫਿਲਮ ਦੇਖ ਕੇ ਸਿਨੇਮਾ ਹਾਲ 'ਚੋਂ ਬਾਹਰ ਨਿਕਲਦੀ ਹੈ ਅਤੇ ਕੋਲ ਖੜ੍ਹੇ ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੇ ਪੈਰ ਛੂਹਣ ਲੱਗਦੀ ਹੈ। ਫਿਲਮ ਦੇਖ ਕੇ ਔਰਤ ਆਪਣੇ ਜਜ਼ਬਾਤਾਂ 'ਤੇ ਕੰਟਰੋਲ ਨਾ ਕਰ ਪਾਈ ਅਤੇ ਨਿਰਦੇਸ਼ਕ ਦੇ ਪੈਰੀ ਪੈ ਕੇ ਫੁੱਟ-ਫੁੱਟ ਰੋਣ ਲੱਗ ਪਈ। ਵਿਵੇਕ ਅਗਨੀਹੋਤਰੀ ਨੇ ਇਸ ਵੀਡੀਓ ਨੂੰ ਫੇਸਬੁੱਕ 'ਤੇ ਸ਼ੇਅਰ ਕੀਤਾ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਿਨੇਮਾ ਹਾਲ ਤੋਂ ਬਾਹਰ ਨਿਕਲਣ ਤੋਂ ਬਾਅਦ ਇਕ ਔਰਤ, ਅਗਨੀਹੋਤਰੀ ਦੇ ਪੈਰੀਂ ਪੈ ਜਾਂਦੀ ਹੈ। ਵਿਵੇਕ ਉਨ੍ਹਾਂ ਨੂੰ ਚੁੱਕ ਕੇ ਜੱਫੀ ਪਾ ਲੈਂਦਾ ਹੈ। ਇਸ ਦੌਰਾਨ ਔਰਤ ਹੱਥ ਜੋੜ ਕੇ ਬੇਹੋਸ਼ ਹੁੰਦੀ ਨਜ਼ਰ ਆ ਰਹੀ ਹੈ। ਉਹ ਫੁੱਟ-ਫੁੱਟ ਕੇ ਰੋਂਦੀ ਹੈ ਅਤੇ ਵਿਵੇਕ ਨੂੰ ਕਹਿੰਦੀ ਹੈ, ਉਹਨਾਂ ਦੇ ਬਿਨਾਂ ਇਹ ਕੋਈ ਨਹੀਂ ਕਰ ਸਕਦਾ ਸੀ। ਉਸ ਨੇ ਕਿਹਾ ਕਿ ਇਸ ਤਰ੍ਹਾਂ ਉਹਨਾਂ ਦੇ ਚਾਚੇ ਨੂੰ ਮਾਰਿਆ ਗਿਆ। ਅਸੀਂ ਇਹ ਸਭ ਦੇਖਿਆ ਹੈ।"
ਅਜਿਹਾ ਹੀ ਇੱਕ ਹੋਰ ਵੀਡੀਓ ਵਿਵੇਕ ਰੰਜਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਟੁੱਟੇ ਹੋਏ ਲੋਕ, ਉਹ ਬੋਲਦੇ ਨਹੀਂ, ਸੁਣਦੇ ਹਨ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਤਸਵੀਰ ਇੱਕ ਕਲਾਕਾਰ ਅਤੇ ਨਿਰਦੇਸ਼ਕ ਲਈ ਪੁਰਸਕਾਰਾਂ ਨਾਲੋਂ ਵੱਡਾ ਤੋਹਫ਼ਾ ਹੈ, ਪਰ ਇਹ ਬਿਜ਼ਨੈੱਸ ਨਹੀਂ ਹੈ।
टूटे हुए लोग बोलते नहीं उन्हें सुना जाता है…#TheKashmirFiles#RightToJustice pic.twitter.com/qGOGhAhbZ8
— Vivek Ranjan Agnihotri (@vivekagnihotri) March 13, 2022