(Source: ECI/ABP News)
Women's Day 2023: ਸਤਿੰਦਰ ਸੱਤੀ ਦਾ ਮਹਿਲਾ ਦਿਵਸ 'ਤੇ ਖਾਸ ਸੰਦੇਸ਼, ਬੋਲੀ- ਔਰਤ ਨੀਂਹ ਹੈ, ਇਸ ਨੂੰ ਹੋਰ ਮਜ਼ਬੂਤ ਬਣਾਓ
Happy Women's Day 2023: ਸਤਿੰਦਰ ਸੱਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਔਰਤਾਂ ਦੇ ਨਾਂ ਸੰਦੇਸ਼ ਦਿੱਤਾ ਹੈ।
![Women's Day 2023: ਸਤਿੰਦਰ ਸੱਤੀ ਦਾ ਮਹਿਲਾ ਦਿਵਸ 'ਤੇ ਖਾਸ ਸੰਦੇਸ਼, ਬੋਲੀ- ਔਰਤ ਨੀਂਹ ਹੈ, ਇਸ ਨੂੰ ਹੋਰ ਮਜ਼ਬੂਤ ਬਣਾਓ women s day 2023 punjabi actress satinder satti on women s day says women are foundations of society make them stronger Women's Day 2023: ਸਤਿੰਦਰ ਸੱਤੀ ਦਾ ਮਹਿਲਾ ਦਿਵਸ 'ਤੇ ਖਾਸ ਸੰਦੇਸ਼, ਬੋਲੀ- ਔਰਤ ਨੀਂਹ ਹੈ, ਇਸ ਨੂੰ ਹੋਰ ਮਜ਼ਬੂਤ ਬਣਾਓ](https://feeds.abplive.com/onecms/images/uploaded-images/2023/03/08/5151a87c5c8e915e27826fa018bb2d751678264429273469_original.jpg?impolicy=abp_cdn&imwidth=1200&height=675)
Satinder Satti On Women's Day: ਅੱਜ ਯਾਨਿ 8 ਮਾਰਚ ਨੂੰ ਪੂਰੀ ਦੁਨੀਆ 'ਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਹਰ ਕੋਈ ਇਸ ਦਿਨ ਔਰਤਾਂ ਨੂੰ ਵਧਾਈ ਦੇ ਰਿਹਾ ਹੈ। ਇਸ ਦੇ ਨਾਲ ਨਾਲ ਸਮਾਜ 'ਚ ਔਰਤਾਂ ਨੂੰ ਹੋਰ ਮਜ਼ਬੂਤ ਬਣਾਉਣ ਬਾਰੇ ਵੀ ਚਰਚਾ ਹੋ ਰਹੀ ਹੈ।
ਪੰਜਾਬੀ ਇੰਡਸਟਰੀ ਦੀ ਉੱਘੀ ਅਦਾਕਾਰਾ ਸਤਿੰਦਰ ਸੱਤੀ ਨੇ ਮਹਿਲਾ ਦਿਵਸ ਦੇ ਮੌਕੇ 'ਤੇ ਖਾਸ ਸੰਦੇਸ਼ ਦਿੱਤਾ ਹੈ। ਸਤਿੰਦਰ ਸੱਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਔਰਤਾਂ ਦੇ ਨਾਂ ਸੰਦੇਸ਼ ਦਿੱਤਾ ਹੈ। ਵੀਡੀਓ 'ਚ ਸੱਤੀ ਬੋਲਦੀ ਸੁਣੀ ਜਾ ਸਕਦੀ ਹੈ ਕਿ 'ਔਰਤ ਸਮਾਜ ਤੋਂ ਇੱਜ਼ਤ ਚਾਹੁੰਦੀ ਹੈ। ਸਭ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਮਰਦ ਘਰ ਦੀ ਛੱਤ ਹੈ, ਤਾਂ ਔਰਤ ਘਰ ਦੀ ਨੀਂਹ ਹੈ। ਛੱਤ ਤਾਂ ਹੀ ਮਜ਼ਬੂਤੀ ਨਾਲ ਖੜੀ ਰਹਿ ਸਕਦੀ ਹੈ, ਜੇ ਘਰ ਦੀ ਨੀਂਹ ਪੱਕੀ ਹੋਵੇਗੀ।' ਵੀਡੀਓ 'ਚ ਸੁਣੋ ਸੱਤੀ ਦਾ ਪੂਰਾ ਸੰਦੇਸ਼:
View this post on Instagram
ਕਾਬਿਲੇਗ਼ੌਰ ਹੈ ਕਿ ਸੱਤੀ ਨੇ ਹਾਲ ਹੀ 'ਚ ਨਾ ਸਿਰਫ ਔਰਤਾਂ ਦਾ ਬਲਕਿ ਪੂਰੀ ਦੁਨੀਆ 'ਚ ਪੰਜਾਬ ਦਾ ਮਾਣ ਵਧਾਇਆ ਹੈ। ਉਹ ਹਾਲ ਹੀ 'ਚ ਕੈਨੇਡਾ 'ਚ ਵਕੀਲ ਬਣੀ ਹੈ। ਸਤਿੰਦਰ ਸੱਤੀ ਮੁਤਾਬਕ, ਜਸਵੰਤ ਮਾਂਗਟ ਹੀ ਸਨ, ਜਿਨ੍ਹਾਂ ਨੇ ਮੈਨੂੰ ਕੋਰੋਨਾ ਦੌਰਾਨ ਲਾਅ ਕਰਨ ਦੀ ਪ੍ਰੇਰਨਾ ਦਿੱਤੀ। ਪੰਜਾਬੀ ਇੰਡਸਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਹੈ, ਜਦੋਂ ਕਿਸੇ ਕਲਾਕਾਰ ਨੇ ਇੰਨੇ ਲੰਬੇ ਪ੍ਰੋਫੈਸ਼ਨਲ ਕਲਾਕਾਰ ਦੇ ਕਰੀਅਰ ਤੋਂ ਬਾਅਦ ਕੋਈ ਪ੍ਰੋਫੈਸ਼ਨਲ ਡਿਗਰੀ ਹਾਸਲ ਕੀਤੀ ਹੋਵੇ। ਇਹ ਪੰਜਾਬੀ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ, ਉਥੇ ਹੀ ਸਾਰਿਆਂ ਲਈ ਪ੍ਰੇਰਨਾਦਾਇਕ ਵੀ ਹੈ। ਸਤਿੰਦਰ ਸੱਤੀ ਅੱਜਕਲ ਕੈਨੇਡਾ 'ਚ ਹਨ, ਜਿੱਥੇ ਉਨ੍ਹਾਂ ਨੂੰ ਇਹ ਮਾਣ ਹਾਸਲ ਹੋਇਆ ਹੈ। ਦੱਸਣਾ ਬਣਦਾ ਹੈ ਕਿ ਅੱਜਕਲ ਸੱਤੀ ਵੱਲੋਂ ਮਾਈ ਐੱਫ. ਐੱਮ. ਨਾਲ ਨਵਾਂ ਸ਼ੋਅ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹੋਲੀ ਪਾਰਟੀ 'ਚ ਪਤਨੀ ਗੌਰੀ ਨਾਲ ਰੱਜ ਕੇ ਨੱਚੇ ਸ਼ਾਹਰੁਖ ਖਾਨ, ਵਾਇਰਲ ਹੋ ਰਿਹਾ ਇਹ ਵੀਡੀਓ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)