Yaar Mera Titliaan Warga New Song: 'ਯਾਰ ਮੇਰਾ ਤਿਤਲੀਆਂ ਵਰਗਾ' ਦਾ ਗੀਤ `ਵਿਆਹ` ਹੋਇਆ ਰਿਲੀਜ਼, ਗਾਣਾ ਦੇਖ ਨਹੀਂ ਰੁਕੇਗਾ ਹਾਸਾ
ਯਾਰ ਮੇਰਾ ਤਿਤਲੀਆਂ ਵਰਗਾ ਦਾ ਇੱਕ ਹੋਰ ਗੀਤ ਵਿਆਹ ਅੱਜ ਯਾਨਿ ਬੁੱਧਵਾਰ ਨੂੰ ਰਿਲੀਜ਼ ਹੋ ਗਿਆ। ਇਸ ਗੀਤ ਦੀ ਵੀਡੀਓ ਬਹੁਤ ਫ਼ਨੀ ਹੈ, ਜੋ ਕਿ ਗੀਤ ਦੇ ਬੋਲਾਂ ਨਾਲ ਮੇਲ ਖਾਂਦੀ ਹੈ। ਗਾਣਾ ਸੁਣ ਤੇ ਦੇਖ ਕੇ ਤੁਹਾਡੇ ਲਈ ਹਾਸਾ ਰੋਕਣਾ ਮੁਸ਼ਕਲ ਹੋ ਸਕਦਾ ਹੈ
Yaar Mera Titliaan Warga New Song Out Now: ਪੰਜਾਬੀ ਸਿੰਗਰ ਗਿੱਪੀ ਗਰੇਵਾਲ ਇੰਨੀਂ ਸੁਰਖੀਆਂ `ਚ ਬਣੇ ਹੋਏ ਹਨ। ਵਜ੍ਹਾ ਹੈ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ`। ਜੀ ਹਾਂ ਇਹ ਫ਼ਿਲਮ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ਦੇ ਟਰੇਲਰ ਨੂੰ ਜਿੱਥੇ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਉੱਥੇ ਹੀ ਫ਼ਿਲਮ ਦੇ ਗੀਤ ਵੀ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ।
ਇਸੇ ਦਰਮਿਆਨ ਫ਼ਿਲਮ ਦਾ ਇੱਕ ਹੋਰ ਗੀਤ ਵਿਆਹ ਅੱਜ ਯਾਨਿ ਬੁੱਧਵਾਰ ਨੂੰ ਰਿਲੀਜ਼ ਹੋ ਗਿਆ। ਇਸ ਗੀਤ ਦੀ ਵੀਡੀਓ ਬਹੁਤ ਫ਼ਨੀ ਹੈ, ਜੋ ਕਿ ਗੀਤ ਦੇ ਬੋਲਾਂ ਨਾਲ ਮੇਲ ਖਾਂਦੀ ਹੈ। ਗਾਣਾ ਸੁਣ ਤੇ ਦੇਖ ਕੇ ਤੁਹਾਡੇ ਲਈ ਹਾਸਾ ਰੋਕਣਾ ਮੁਸ਼ਕਲ ਹੋ ਸਕਦਾ ਹੈ। ਦੇਖੋ ਵੀਡੀਓ:
View this post on Instagram
ਗੀਤ ਦੀ ਵੀਡੀਓ ਨੂੰ ਪੰਜਾਬੀ ਸਿੰਗਰ ਨੇ ਆਪਣੇ ਸੋਸ਼ਲ ਮੀਡਆ ਅਕਾਊਂਟ ਤੇ ਸ਼ੇਅਰ ਕੀਤਾ। ਇਸ ਦੇ ਨਾਲ ਨਾਲ ਗਿੱਪੀ ਨੇ ਕੈਪਸ਼ਨ `ਚ ਲਿਖਿਆ, "ਵਿਆਹ ਵਾਲਾ ਲੱਡੂ ਮਿੱਤਰੋਂ ਬੱਸ ਦੇਖਣ ਨੂੰ ਮਿੱਠਾ ਮਿੱਠਾ ਲੱਗਦਾ।" ਗਿੱਪੀ ਦੀ ਇਸ ਪੋਸਟ ਤੇ ਉਨ੍ਹਾਂ ਦੇ ਫ਼ੈਨਜ਼ ਜੰਮ ਕੇ ਪਿਆਰ ਲੁਟਾ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਯਾਰ ਮੇਰਾ ਤਿਤਲੀਆਂ ਵਰਗਾ 2 ਸਤੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਹੀ ਫ਼ਿਲਮ ਦੇ ਟਰੇਲਰ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਹੈ। ਇਸ ਫ਼ਿਲਮ ਦੇ ਟਰੇਲਰ ਨੂੰ 38 ਮਿਲੀਅਨ ਯਾਨਿ 3 ਕਰੋੜ 80 ਲੱਖ ਲੋਕ ਦੇਖ ਚੁੱਕੇ ਹਨ। ਅੱਜ ਤੱਕ ਕਿਸੇ ਵੀ ਪੰਜਾਬੀ ਫ਼ਿਲਮ ਦੇ ਟਰੇਲਰ ਨੂੰ ਇੰਨਾਂ ਜ਼ਿਆਦਾ ਨਹੀਂ ਦੇਖਿਆ ਗਿਆ ਹੈ।